ਰੂਪਨਗਰ, (ਕੈਲਾਸ਼)- ਸ਼ਹਿਰ 'ਚ ਫੈਲੀ ਗੰਦਗੀ ਤੇ ਨਾਲੀਆਂ ਜਾਮ ਹੋਣ ਕਾਰਨ ਸੜਕਾਂ 'ਤੇ ਆਉਂਦਾ ਪਾਣੀ ਇਹ ਦੋ ਅਜਿਹੇ ਗੰਭੀਰ ਮਸਲੇ ਹਨ, ਜਿਨ੍ਹਾਂ ਦਾ ਪ੍ਰਸ਼ਾਸਨ ਕੋਲ ਕੋਈ ਪੱਕਾ ਹੱਲ ਨਜ਼ਰ ਨਹੀਂ ਆ ਰਿਹਾ। ਉਕਤ ਕਾਰਨਾਂ ਕਰਕੇ ਰੋਜ਼ਾਨਾ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸੰਬੰਧੀ ਅੱਜ ਪ੍ਰਤਾਪ ਬਾਜ਼ਾਰ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਗੰਦੇ ਪਾਣੀ ਦਾ ਨਾਲਾ, ਜੋ ਪੁਰਾਣੀ ਹਸਪਤਾਲ ਦੀ ਰਿਹਾਇਸ਼ੀ ਕਾਲੋਨੀ ਦੇ ਪਿੱਛਿਓਂ ਜਾਂਦਾ ਸੀ, ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਉਥੇ ਗੰਦਾ ਪਾਣੀ ਹੁਣ ਰੋਜ਼ਾਨਾ ਸੜਕ 'ਤੇ ਫੈਲਦਾ ਹੈ। ਇਸ ਸੰਬੰਧੀ ਕੈਮਿਸਟਾਂ ਰਜਿੰਦਰ ਜੱਗੀ ਤੇ ਰੋਜ਼ੀ ਮਲਹੋਤਰਾ ਨੇ ਦੱਸਿਆ ਕਿ ਇਕ ਪਾਸੇ ਮੋਦੀ ਸਰਕਾਰ ਸਵੱਛ ਮੁਹਿੰਮ ਚਲਾ ਰਹੀ ਹੈ ਤੇ ਦੂਜੇ ਪਾਸੇ ਸੜਕਾਂ 'ਤੇ ਫੈਲੀ ਗੰਦਗੀ ਤੇ ਗੰਦੇ ਪਾਣੀ ਕਾਰਨ ਦੁਕਾਨਦਾਰ ਨਰਕਮਈ ਜ਼ਿੰਦਗੀ ਬਤੀਤ ਕਰ ਰਹੇ ਹਨ। ਸੜਕ 'ਤੇ ਫੈਲੇ ਗੰਦੇ ਪਾਣੀ ਕਾਰਨ ਵਾਹਨਾਂ ਦੇ ਲੰਘਣ ਸਮੇਂ ਛਿੱਟੇ ਦੁਕਾਨਦਾਰਾਂ, ਲੋਕਾਂ ਤੇ ਫਲ-ਸਬਜ਼ੀਆਂ ਦੀਆਂ ਦੁਕਾਨਾਂ ਤੇ ਖਾਣ ਵਾਲੀਆਂ ਚੀਜ਼ਾਂ ਦੀਆਂ ਰੇਹੜੀਆਂ 'ਤੇ ਡਿੱਗਦੇ ਹਨ, ਜੋ ਸਿਹਤ ਲਈ ਹਾਨੀਕਾਰਕ ਹੈ।
ਉਨ੍ਹਾਂ ਕਿਹਾ ਕਿ ਜਦੋਂ ਉਕਤ ਸਮੱਸਿਆ ਨਗਰ ਕੌਂਸਲ ਦੇ ਧਿਆਨ 'ਚ ਲਿਆਈ ਜਾਂਦੀ ਹੈ ਤਾਂ ਗੰਦੇ ਨਾਲੇ ਦੀ ਸਫਾਈ ਕਰਵਾ ਦਿੱਤੀ ਜਾਂਦੀ ਹੈ ਪਰ ਉਸ ਤੋਂ ਕੁਝ ਘੰਟਿਆਂ ਬਾਅਦ ਹੀ ਸਮੱਸਿਆ ਜਿਉਂ ਦੀ ਤਿਉਂ ਬਣ ਜਾਂਦੀ ਹੈ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ।
ਰੇਹੜੀਆਂ ਵਾਲਿਆਂ ਨੇ ਕੱਢੀ ਭੜਾਸ
NEXT STORY