ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਸ਼੍ਰੋਮਣੀ ਅਕਾਲੀ ਦਲ ਵਲੋਂ 12 ਜੂਨ ਨੂੰ ਜੋ ਸਰਕਾਰ ਖਿਲਾਫ਼ ਜ਼ਿਲਾ ਪੱਧਰੀ ਧਰਨੇ ਦਿੱਤੇ ਜਾ ਰਹੇ, ਉਸ ਦੀਆਂ ਤਿਆਰੀਆਂ ਸਬੰਧੀ ਅੱਜ ਇਕ ਮੀਟਿੰਗ ਹਲਕਾ ਸਮਰਾਲਾ ਤੋਂ ਸੇਵਾਦਾਰ ਸੰਤਾ ਸਿੰਘ ਉਮੈਦਪੁਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਅਕਾਲੀ-ਭਾਜਪਾ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਹੋਈ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮੈਦਪੁਰ ਨੇ ਦੱਸਿਆ ਕਿ ਹਲਕਾ ਸਮਰਾਲਾ ਤੋਂ 1000 ਵਰਕਰਾਂ ਦਾ ਜਥਾ ਲੁਧਿਆਣਾ ਵਿਖੇ 12 ਜੂਨ ਨੂੰ ਜੋ ਕਾਂਗਰਸ ਸਰਕਾਰ ਖਿਲਾਫ਼ ਜ਼ਿਲਾ ਪੱਧਰੀ ਧਰਨਾ ਦਿੱਤਾ ਜਾ ਰਿਹਾ ਹੈ, 'ਚ ਸ਼ਮੂਲੀਅਤ ਕਰੇਗਾ।
ਉਨ੍ਹ੍ਹਾਂ ਦੱਸਿਆ ਕਿ ਲੁਧਿਆਣਾ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਜ਼ਿਲੇ ਦੀ ਅਕਾਲੀ-ਭਾਜਪਾ ਜਥੇਬੰਦੀ ਧਰਨੇ ਦੌਰਾਨ ਕਾਂਗਰਸ ਸਰਕਾਰ ਵਲੋਂ ਜੋ ਝੂਠੇ ਵਾਅਦੇ ਕੀਤੇ ਗਏ ਹਨ, ਉਸਦਾ ਪਿਟਾਰਾ ਖੋਲ੍ਹੇਗੀ ਤੇ ਲੋਕਾਂ ਨੂੰ ਇਸ ਸਰਕਾਰ ਦੀ ਅਸਲੀਅਤ ਸਾਹਮਣੇ ਲਿਆਏਗੀ ਕਿ ਕਿਸ ਤਰ੍ਹਾਂ ਵੋਟਰਾਂ ਨੂੰ ਗੁੰਮਰਾਹ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਤਾਂ ਸੰਭਾਲ ਲਈ ਪਰ ਹੁਣ ਵਾਅਦੇ ਪੂਰੇ ਕਰਨ ਦੀ ਬਜਾਏ ਮੌਜ-ਮਸਤੀ 'ਚ ਰੁੱਝਾ ਹੈ। ਕੈਪਟਨ ਸਰਕਾਰ ਦੀ ਆਪਣੇ ਢਾਈ ਮਹੀਨੇ ਦੇ ਕਾਰਜਕਾਲ ਦੌਰਾਨ ਲੋਕ ਹਿੱਤਾਂ ਪ੍ਰਤੀ ਇਕ ਵੀ ਪ੍ਰਾਪਤੀ ਨਹੀਂ ਜੋ ਉਹ ਦੱਸ ਸਕੇ, ਬਲਕਿ ਇੰਨੇ ਥੋੜ੍ਹੇ ਸਮੇਂ 'ਚ ਇਸ ਸਰਕਾਰ ਦੇ ਮੰਤਰੀ ਰੇਤ ਖੱਡਾਂ ਦੇ ਘਪਲਿਆਂ 'ਚ ਸ਼ਾਮਲ ਹੋ ਕੇ ਜਨਤਾ ਨੂੰ ਲੁੱਟਣ ਲਈ ਯੋਜਨਾਵਾਂ ਜ਼ਰੂਰ ਬਣਾ ਚੁੱਕੇ ਹਨ।
ਇਸ ਮੌਕੇ ਸਹਿਕਾਰੀ ਸਭਾ ਦੇ ਪ੍ਰਧਾਨ ਕੁਲਦੀਪ ਸਿੰਘ ਜਾਤੀਵਾਲ, ਸਰਕਲ ਜਥੇ. ਹਰਜੀਤ ਸਿੰਘ ਸ਼ੇਰੀਆਂ, ਪ੍ਰਧਾਨ ਦਲਜੀਤ ਸਿੰਘ ਗਿੱਲ, ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਅਕਾਲੀ ਆਗੂ ਹਰਜਤਿੰਦਰ ਸਿੰਘ ਪਵਾਤ, ਸ਼ਹਿਰੀ ਪ੍ਰਧਾਨ ਦਵਿੰਦਰ ਸਿੰਘ ਬਵੇਜਾ, ਆੜ੍ਹਤੀ ਐਸੋ. ਦੇ ਪ੍ਰਧਾਨ ਟਹਿਲ ਸਿੰਘ ਔਜਲਾ, ਜਥੇ. ਹਰਦੀਪ ਸਿੰਘ ਬਹਿਲੋਲਪੁਰ, ਗੁਰਮੇਲ ਸਿੰਘ ਬੈਨੀਪਾਲ, ਕੌਂਸਲਰ ਜਗਦੀਸ਼ ਸਿੰਘ ਰਾਠੌਰ, ਮੇਵਾ ਸਿੰਘ ਰਾਣਵਾਂ, ਚਰਨਜੀਤ ਸਿੰਘ ਲੱਖੋਵਾਲ, ਮਨਜੀਤ ਸਿੰਘ ਮੱਕੜ, ਗੁਰਦੇਵ ਸਿੰਘ ਛੌੜੀਆਂ, ਜਥੇ. ਮਨਮੋਹਣ ਸਿੰਘ ਖੇੜਾ, ਨੰਬਰਦਾਰ ਅਰੁਣ ਲੂਥਰਾ, ਮੋਹਣ ਸਿੰਘ ਲੱਖੋਵਾਲ, ਕੁਲਵਿੰਦਰ ਸਿੰਘ ਢਿੱਲੋਂ, ਭਾਜਪਾ ਆਗੂ ਸੰਜੀਵ ਲੀਹਲ, ਨਿਰੰਜਨ ਸਿੰਘ ਨੂਰ, ਜਗਦੀਸ਼ ਸਿੰਘ ਗਰੇਵਾਲ, ਕਪਿਲ ਤਾਰਾ, ਪਵਨ ਸਿੰਗਲਾ ਤੇ ਪ੍ਰਿੰਸ ਮਿੱਠੇਵਾਲ ਆਦਿ ਵੀ ਮੌਜੂਦ ਸਨ।
ਸੀਵਰੇਜ ਜਾਮ ਖੋਲ੍ਹਣ ਲਈ : ਸੜਕ ਦੀ ਮੁੜ ਖੋਦਾਈ ਸ਼ੁਰੁ, ਮਜ਼ਦੂਰਾਂ ਦੀ ਜਾਨ ਰੱਬ ਆਸਰੇ
NEXT STORY