ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)— ਸੰਗਰੂਰ ਪੁਲਸ ਨੇ ਵੱਖ-ਵੱਖ ਕੇਸਾਂ 'ਚ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਦਿੜ੍ਹਬਾ ਦੇ ਹੌਲਦਾਰ ਕਰਨੈਲ ਸਿੰਘ ਨੇ ਗਸ਼ਤ ਦੌਰਾਨ ਪਿੰਡ ਨਾਗਾਖੇੜੀ ਤੋਂ ਜਗਸੀਰ ਖਾਨ ਪੁੱਤਰ ਬਲਵੀਰ ਖਾਨ ਵਾਸੀ ਕੈਂਪਰ ਨੂੰ ਮੋਟਰਸਾਈਕਲ ਸਣੇ ਕਾਬੂ ਕਰ ਕੇ ਉਸ ਕੋਲੋਂ 24 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਦੀਆਂ ਬਰਾਮਦ ਕੀਤੀਆਂ। ਥਾਣਾ ਲਹਿਰਾ ਦੇ ਹੌਲਦਾਰ ਦਰਸ਼ਨ ਸਿੰਘ ਨੇ ਗਸ਼ਤ ਦੌਰਾਨ ਜਾਲਖ ਵੱਲੋਂ ਆਉਂਦੇ ਇਕ ਵਿਅਕਤੀ ਕੋਲੋਂ 9 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਦੀਆਂ ਬਰਾਮਦ ਕੀਤੀਆਂ। ਮੁਲਜ਼ਮ ਦੀ ਪਛਾਣ ਹਰਬੰਸ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਵਾਰਡ ਨੰਬਰ 6 ਕੁਲਾਣਾ ਰੋਡ ਬੁਢਲਾਢਾ ਵਜੋਂ ਹੋਈ, ਜਿਸ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ।
ਥਾਣਾ ਮੂਨਕ ਦੇ ਹੌਲਦਾਰ ਤਰਸੇਮ ਸਿੰਘ ਨੇ ਗਸ਼ਤ ਦੌਰਾਨ ਟੀ ਪੁਆਇੰਟ ਬੱਲਰਾਂ ਰੋਡ ਮੂਨਕ ਤੋਂ ਅਮਨਜੋਤ ਸਿੰਘ ਪੁੱਤਰ ਵਿਜੇ ਕੁਮਾਰ ਵਾਸੀ ਵਾਰਡ ਨੰਬਰ 17 ਕਿਸ਼ਨਪੁਰਾ ਸੰਗਰੂਰ ਨੂੰ ਕਾਬੂ ਕਰ ਕੇ ਇਸ ਕੋਲੋਂ 24 ਬੋਤਲਾਂ ਠੇਕਾ ਸ਼ਰਾਬ ਦੇਸੀ ਦੀਆਂ ਬਰਾਮਦ ਕੀਤੀਆਂ। ਥਾਣਾ ਮੂਨਕ ਦੇ ਹੀ ਸਹਾਇਕ ਥਾਣੇਦਾਰ ਰਣਧੀਰ ਰਾਮ ਨੇ ਨਾਕੇਬੰਦੀ ਦੌਰਾਨ ਪਿੰਡ ਲੇਹਲ ਕਲਾਂ ਤੋਂ ਮੁਰਾਰੀ ਲਾਲ ਪੁੱਤਰ ਓਮ ਪ੍ਰਕਾਸ਼ ਵਾਸੀ ਡਾਗਰ ਥਾਣਾ ਟੋਹਾਣਾ ਨੂੰ ਕਾਬੂ ਕਰ ਕੇ ਉਸ ਕੋਲੋਂ 1200 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਸਣੇ ਬਿਨਾਂ ਨੰਬਰੀ ਟਰੈਕਟਰ-ਟਰਾਲੀ ਕਾਬੂ ਕੀਤੀ। ਜਦੋਂਕਿ ਮੁਲਜ਼ਮ ਜਗਜੀਤ ਸਿੰਘ ਉਰਫ ਜੀਤੀ ਪੁੱਤਰ ਈਸ਼ਵਰ ਸਿੰਘ ਵਾਸੀ ਗੋਬਿੰਦਪੁਰਾ ਜਵਾਹਰਵਾਲਾ ਥਾਣਾ ਲਹਿਰਾ ਅਤੇ ਰੋਹਤਾਸ਼ ਪੁੱਤਰ ਭੂਰਾ ਸਿੰਘ ਵਾਸੀ ਟੋਹਾਣਾ ਪੁਲਸ ਪਾਰਟੀ ਨੂੰ ਚਕਮਾ ਦੇਣ ਵਿਚ ਕਾਮਯਾਬ ਹੋ ਗਏ।
ਔਰਤਾਂ ਲਈ ਥਾਣਿਆਂ 'ਚ ਨਹੀਂ ਵੱਖਰੇ ਪਖਾਨੇ
NEXT STORY