ਜਲੰਧਰ (ਇੰਟ)-ਅਮਰੀਕਾ ਦੀ ਵਾਤਾਵਰਣ ਸੰਸਥਾ ਗਲੋਬਲ ਵਿਟਨੈੱਸ ਅਤੇ ਕੋਲੰਬੀਆ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਕ ਅਧਿਐਨ ’ਚ ਦਾਅਵਾ ਕੀਤਾ ਹੈ ਕਿ ਸਦੀ ਦੇ ਅੰਤ ਭਾਵ 2100 ਤੱਕ ਵੱਧ ਗਰਮੀ ਨਾਲ 1.15 ਕਰੋੜ ਲੋਕਾਂ ਦੀ ਮੌਤ ਹੋ ਸਕਦੀ ਹੈ। ਇਹ ਗਰਮੀ ਫਾਸਿਲ ਫਿਊਲ ਕਾਰਨ ਗੈਸ ਦੀ ਨਿਕਾਸੀ ਨਾਲ ਪੈਦਾ ਹੋਵੇਗੀ। ਅਧਿਐਨ ਅਨੁਸਾਰ ਜੇ 2050 ਤੱਕ ਗੈਸ ਦੀ ਨਿਕਾਸੀ ਦਾ ਲੈਵਲ ਇਹੀ ਰਿਹਾ ਤਾਂ 2100 ਤੱਕ ਗਰਮੀ ਆਪਣੇ ਖ਼ਤਰਨਾਕ ਲੈਵਲ ਤੱਕ ਪੁੱਜ ਜਾਵੇਗੀ, ਜਿਸ ਕਾਰਨ ਕਰੋੜਾਂ ਜਾਨਾਂ ਜਾਣ ਦਾ ਖ਼ਤਰਾ ਹੈ।
ਇਹ ਵੀ ਪੜ੍ਹੋ: ਬਾਬਾ ਵਡਭਾਗ ਸਿੰਘ ਜਾ ਰਹੀ ਸੰਗਤ ਹੋਈ ਹਾਦਸੇ ਦਾ ਸ਼ਿਕਾਰ, ਪਲਾਂ 'ਚ ਮਚਿਆ ਚੀਕ-ਚਿਹਾੜਾ
ਕਾਰਬਨ ਗੈਸ ਦੀ ਨਿਕਾਸੀ ਦੇ ਮਾਮਲੇ ’ਚ ਚੀਨ ਸਭ ਤੋਂ ਉਪਰ
ਖੋਜੀਆਂ ਦਾ ਕਹਿਣਾ ਹੈ ਕਿ ਫਾਸਿਲ ਫਿਊਲ ਨਾਲ ਗੈਸ ਦੀ ਨਿਕਾਸੀ ਨਾਲ ਗਰਮੀ ਦੇ ਲੈਵਲ ’ਚ 0.1 ਡਿਗਰੀ ਸੈਲਸੀਅਸ ਦਾ ਵਾਧਾ ਵੀ ਖ਼ਤਰਨਾਕ ਹੋਵੇਗਾ। ਕੋਲੰਬੀਆ ਯੂਨੀਵਰਸਿਟੀ ਦੇ ਕਾਰਬਨ ਮਾਡਲ ਤੋਂ ਪਤਾ ਲੱਗਾ ਕਿ ਹਰੇਕ ਮਿਲੀਅਨ ਟਨ ਕਾਰਬਨ ’ਚ ਵਾਧੇ ਨਾਲ ਦੁਨੀਆ ਭਰ ’ਚ 226 ਵੱਧ ਹੀਟਵੇਵ ਦੀਆਂ ਘਟਨਾਵਾਂ ਵਧਣਗੀਆਂ। ਇਸ ਗੈਸ ਦੀ ਨਿਕਾਸੀ ਦੇ ਮਾਮਲੇ ’ਚ ਮੌਜੂਦਾ ਸਮੇਂ ਚੀਨ ਸਭ ਤੋਂ ਉਪਰ ਹੈ। ਉਹ ਕੁਲ ਗੈਸ ਦੀ ਨਿਕਾਸੀ ਦੇ 31 ਫ਼ੀਸਦੀ ਲਈ ਜ਼ਿੰਮੇਵਾਰ ਹੈ। ਇਸ ਦੇ ਬਾਅਦ ਅਮਰੀਕਾ 26 ਫ਼ੀਸਦੀ ਅਤੇ ਰੂਸ 20 ਫ਼ੀਸਦੀ ਲਈ ਜ਼ਿੰਮੇਵਾਰ ਹੈ।
ਇਹ ਵੀ ਪੜ੍ਹੋ: ਮੈਕਲੋਡਗੰਜ ਘੁੰਮਣ ਗਏ ਕਤਲ ਕੀਤੇ ਜਵਾਨ ਪੁੱਤ ਦੀ ਘਰ ਪਹੁੰਚੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ
ਕਾਰਬਨ ਗੈਸ ਦੀ ਨਿਕਾਸੀ ਨੂੰ 43 ਫ਼ੀਸਦੀ ਕਰਨਾ ਹੋਵੇਗਾ ਘੱਟ
ਜਰਨਲ ਅਰਥ ਸਿਸਟਮ ਸਾਇੰਸ ਡਾਟਾ ’ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ 2023 ’ਚ 36.8 ਅਰਬ ਮੀਟ੍ਰਿਕ ਟਨ ਕਾਰਬਨ ਡਾਈਆਕਸਾਈਡ ਗੈਸ ਦੀ ਨਿਕਾਸੀ ਹੋਈ ਹੈ। ਇਹ 2022 ਤੋਂ 1.1 ਫ਼ੀਸਦੀ ਵੱਧ ਹੈ। ਯੂਰਪੀ ਦੇਸ਼ਾਂ ’ਚ ਸਥਾਪਿਤ ਤੇਲ ਕੰਪਨੀਆਂ ਤੋਂ ਵੀ ਭਾਰੀ ਮਾਤਰਾ ’ਚ ਕਾਰਬਨ ਗੈਸ ਦੀ ਨਿਕਾਸੀ ਹੋ ਰਹੀ ਹੈ। ਇਸ ਨਾਲ ਉਤਪਾਦਿਤ ਜੀਵਾਣੂੰ ਈਂਧਣ ਨਾਲ 2050 ਤੱਕ ਵਾਯੂਮੰਡਲ ’ਚ 51 ਅਰਬ ਟਨ ਕਾਰਬਨ ਡਾਈਆਕਸਾਈਡ ਗੈਸ ਦੀ ਨਿਕਾਸੀ ਵਧਾ ਦੇਣਗੇ। ਸੰਯੁਕਤ ਰਾਸ਼ਟਰ ਦੀ ਜਲਵਾਯੂ ਕਮੇਟੀ (ਆਈ. ਪੀ. ਸੀ. ਸੀ.) ਨੇ ਕਿਹਾ ਕਿ ਧਰਤੀ ਦੇ ਤਾਪਮਾਨ ਨੂੰ 1.5 ਡਿਗਰੀ ਸੈਲਸੀਅਲ ’ਤੇ ਰੋਕਣਾ ਹੈ ਤਾਂ 2030 ਤੱਕ ਕਾਰਬਨ ਗੈਸ ਦੀ ਨਿਕਾਸੀ ਨੂੰ 43 ਫ਼ੀਸਦੀ ਤੱਕ ਘਟਾਉਣਾ ਹੋਵੇਗਾ। ਹਾਲਾਂਕਿ ਗੈਸ ਦੀ ਨਿਕਾਸੀ ਦਾ ਲੈਵਲ ਪਿਛਲੇ ਕੁਝ ਸਾਲਾਂ ’ਚ ਲਗਾਤਾਰ ਵਧਿਆ ਹੈ।
ਗਰੀਬ ਅਤੇ ਕਮਜ਼ੋਰ ਲੋਕ ਹੋਣਗੇ ਵੱਧ ਪ੍ਰਭਾਵਿਤ
ਖੋਜੀਆਂ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ’ਚ ਤੇਜ਼ ਅਤੇ ਖ਼ਤਰਨਾਕ ਹੀਟਵੇਵ ਨੇ ਲਗਭਗ ਹਰ ਮਹਾਦੀਪ ਨੂੰ ਪ੍ਰਭਾਵਿਤ ਕੀਤਾ ਹੈ। ਇਸ ਨਾਲ ਜੰਗਲਾਂ ’ਚ ਅੱਗ ਲੱਗਣ ਨਾਲ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ। ਯੂਰਪ ’ਚ ਭਿਆਨਕ ਗਰਮੀ ਕਾਰਣ 2022 ’ਚ 60 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੀਟਵੇਵ ਜਾਂ ਗਰਮੀ ਦਾ ਵੱਧ ਅਸਰ ਸਭ ਤੋਂ ਗਰੀਬ ਅਤੇ ਕਮਜ਼ੋਰ ਲੋਕਾਂ ’ਤੇ ਪੈਂਦਾ ਹੈ। ਇਸ ਨਾਲ ਬੇਘਰ ਲੋਕਾਂ, ਬਾਹਰ ਕੰਮ ਕਰਨ ਵਾਲਿਆਂ ਅਤੇ ਬਜ਼ੁਰਗਾਂ ਨੂੰ ਵੱਧ ਦਿੱਕਤ ਹੁੰਦੀ ਹੈ। ਦੱਖਣੀ ਏਸ਼ੀਅਾ ਦੇਸ਼ਾਂ ’ਚ ਹੀਟਵੇਵ ਦੇ ਕਾਰਨ ਸੋਕੇ ਦੇ ਲੈਵਲ ’ਚ ਵਾਧਾ ਹੋਇਆ ਹੈ ਜਿਸ ਨਾਲ 1 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਸਪੱਸ਼ਟ ਹੈ ਕਿ ਪੌਣ-ਪਾਣੀ ਤਬਦੀਲੀ ਨਾਲ ਪੈਦਾ ਹੀਟਵੇਵ ਇਕ ਗੰਭੀਰ ਖਤਰਾ ਹੈ ਅਤੇ ਇਸ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ। ਖੋਜੀਆਂ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਫਾਸਿਲ ਫਿਊਲ ’ਤੇ ਆਪਣੀ ਨਿਰਭਰਤਾ ਘੱਟ ਕਰਨ ਅਤੇ ਸਵੱਛ ਊਰਜਾ ਸਰੋਤਾਂ ਵੱਲ ਵਧਣ ਦੀ ਲੋੜ ਹੈ, ਨਾਲ ਹੀ ਸਾਨੂੰ ਗਰੀਬ ਅਤੇ ਕਮਜ਼ੋਰ ਭਾਈਚਾਰਿਆਂ ਨੂੰ ਹੀਟਵੇਵ ਤੋਂ ਬਚਾਉਣ ਲਈ ਕਦਮ ਚੁੱਕਣੇ ਹੋਣਗੇ।
ਇਹ ਵੀ ਪੜ੍ਹੋ: ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਹੁਣ ਨਹੀਂ ਲੱਗੇਗੀ ਐਂਟਰੀ ਫ਼ੀਸ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਂਡੇ ਮਾਰ ਕੇ ਹੋਲੀ ਖੇਡਣ ਵਾਲੇ ਪਹਿਲਾਂ ਪੜ੍ਹ ਲੈਣ ਇਹ ਖ਼ਬਰ, ਮਹਿੰਗਾ ਪੈ ਸਕਦੈ ਤਿਓਹਾਰ
NEXT STORY