ਅੰਮ੍ਰਿਤਸਰ : ਕਰਵਾ ਚੌਥ ਦੇ ਦਿਨ ਸੁਹਾਗਣਾਂ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਚੰਦ ਨੂੰ ਦੇਖ ਪਾਣੀ ਦਾ ਘੁੱਟ ਪਤੀ ਦੇ ਹੱਥੋਂ ਪੀਂਦੀਆਂ ਹਨ ਪਰ ਪੰਜਾਬ 'ਚ ਐੱਨ.ਆਰ.ਆਈ. ਲਾੜਿਆਂ ਦੇ ਹੱਥੋਂ ਠੱਗੀਆਂ ਗਈਆਂ ਹਜ਼ਾਰਾਂ ਸੁਹਾਗਣਾਂ ਹਨ, ਜੋ ਸੁਹਾਗ ਦੇ ਇਸ ਦੇ ਮੌਕੇ 'ਤੇ ਖੂਨ ਦਾ ਘੁੱਟ ਪੀ ਕੇ ਰਹਿ ਜਾਂਦੀਆਂ ਹਨ। ਉਹ ਪਤੀ ਦੀ ਲੰਬੀ ਉਮਰ ਦੀ ਬਜਾਏ ਮੌਤ ਦੀ ਪ੍ਰਰਾਥਨਾ ਕਰਦੀਆਂ ਹਨ। ਕਰਵਾ ਚੌਥ ਦਾ ਦਿਨ ਤੇ ਚੰਦ ਦੋਵੇਂ ਹੀ ਅਜਿਹੀਆਂ ਸੁਹਾਗਣਾਂ ਦੇ ਜ਼ਖਮਾਂ ਨੂੰ ਹਰਾ ਕਰ ਦਿੰਦਾ ਹੈ। ਅਜਿਹੀਆਂ ਹੀ ਸੁਹਾਗਣਾਂ 'ਚੋਂ ਇਕ ਹੈ ਸ਼ੋਭਾ। ਸ਼ੋਭਾ ਨੇ ਕਿਹਾ ਕਿ ਅਜਿਹੇ ਪਤੀ ਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਹੈ, ਫਾਂਸੀ 'ਤੇ ਲਟਕਾ ਦੇਣਾ ਚਾਹੀਦਾ ਹੈ ਜੋ 7 ਫੇਰੇ ਲੈ ਕੇ 7 ਸਮੁੰਦਰ ਪਾਰ ਜਾ ਕੇ ਧੋਖਾ ਕਰਦੇ ਹਨ।
ਸ਼ੋਭਾ ਅੰਮ੍ਰਿਤਸਰ ਦੇ ਇਸਲਾਮਾਬਾਦ 'ਚ ਰਹਿੰਦੀ ਹੈ। 2002 'ਚ ਇਸੇ ਇਲਾਕੇ ਦੇ ਰਹਿਣ ਵਾਲੇ ਬਲਦੇਵ ਨੇ ਮਲੇਸ਼ੀਆ 'ਚ ਰਹਿਣ ਵਾਲੇ ਆਪਣੇ ਸਾਲੇ ਮੁਕੇਸ਼ ਨਾਲ ਉਸ ਦਾ ਵਿਆਹ ਕਰਵਾਇਆ ਸੀ। 4 ਜੁਲਾਈ 2002 ਨੂੰ ਸ਼ੋਭਾ ਜਦੋਂ ਮਲੇਸ਼ੀਆ ਪਹੁੰਚੀ ਤਾਂ ਪਤਾ ਲੱਗਾ ਕਿ ਉਹ ਪਹਿਲਾਂ ਤੋਂ ਵਿਆਇਆਂ ਹੋਇਆ ਹੈ ਤੇ 2 ਬੱਚਿਆਂ ਦਾ ਬਾਪ ਹੈ।
ੋ
ਸ਼ੋਭਾ ਨੇ ਜਦੋਂ ਇਸ 'ਤੇ ਇਤਰਾਜ਼ ਜਤਾਇਆ ਤਾਂ ਉਸ ਦੇ ਪਤੀ ਨੇ ਉਸ ਦਾ ਪਾਸਪੋਰਟ ਖੋਹ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਮਲੇਸ਼ੀਆ 'ਚ ਜਦੋਂ ਸਹਾਰੇ ਦੀ ਉਮੀਦ ਸ਼ੋਭਾ ਨੂੰ ਨਹੀਂ ਰਹੀ ਤਾਂ ਉਸ ਨੇ ਕਿਸੇ ਭਾਰਤੀ ਦੀ ਮਦਦ ਨਾਲ ਆਪਣੇ ਪੇਕੇ ਪਰਿਵਾਰ ਨੂੰ ਫੋਨ ਰਾਹੀਂ ਜਾਣਕਾਰੀ ਦਿੱਤੀ। ਇਸ ਉਪਰੰਤ ਪੇਕੇ ਵਾਲਿਆਂ ਨੇ ਵਿਦੇਸ਼ੀ ਮੰਤਰੀ ਨੂੰ ਸ਼ੋਭਾ ਨੂੰ ਮਲੇਸ਼ੀਆ ਤੋਂ ਭਾਰਤ ਲਿਆਉਣ ਦੀ ਗੁਹਾਰ ਲਗਾਈ।
ਭਾਰਤ ਸਰਕਾਰ ਦੀ ਮਦਦ ਦੇ ਨਾਲ ਸ਼ੋਭਾ ਨੂੰ ਮਲੇਸ਼ੀਆ ਪੁਲਸ ਨੇ ਸਹਾਰਾ ਦਿੱਤਾ ਤੇ ਮਾਮਲਾ ਦਰਜ ਕੀਤਾ। ਉਸੇ ਹੀ ਸਮੇਂ ਭਾਰਤੀ ਦੂਤਾਵਾਸ ਅਧਿਕਾਰੀ ਜਲਾਨ ਦੱਤਾ ਦੇ ਸਹਿਯੋਗ ਨਾਲ ਸ਼ੋਭਾ 14 ਨਵੰਬਰ 2002 ਨੂੰ ਭਾਰਤ ਵਾਪਸ ਆਈ। ਇਥੇ ਉਸ ਨੇ ਪਤੀ ਮੁਕੇਸ਼, ਸਹੁਰੇ ਬਨਾਰਸੀ ਦਾਸ, ਸੱਸ ਸੱਤਿਆਦੇਵੀ ਖਿਲਾਫ ਥਾਣਾ ਇਸਲਾਮਾਬਾਦ 'ਚ ਮਾਮਲਾ ਦਰਜ ਕਰਵਾਇਆ ਸੀ ਪਰ ਹੁਣ ਤੱਕ ਮਲੇਸ਼ੀਆ 'ਚ ਰਹਿ ਰਹੇ ਸਹੁਰਾ ਪਰਿਵਾਰ ਖਿਲਾਫ ਭਾਰਤ ਦੀ ਪੁਲਸ ਕੋਈ ਕਾਰਵਾਈ ਨਹੀਂ ਕਰ ਪਾਈ।
ਕਰਵਾ ਚੌਥ ਵਾਲੇ ਦਿਨ ਅੰਮ੍ਰਿਤਸਰ ਸੈਂਟਰਲ ਜੇਲ ਦੀ ਗੱਲ ਕਰੀਏ ਤਾਂ ਜੇਲ ਦਾ ਗੇਟ ਇਸ ਦਿਨ 'ਚੰਦ' ਤੇ 'ਚਾਂਦਨੀ' ਦੇ ਦੀਦਾਰ ਕਰਨ ਲਈ ਖਾਸ ਤੌਰ 'ਤੇ ਖੋਲ੍ਹਿਆ ਜਾਂਦਾ ਹੈ। ਜੇਲ 'ਚ ਵੱਖ-ਵੱਖ ਮਾਮਲਿਆਂ 'ਚ ਕਈ 'ਚੰਦ' ਤੇ ਕਈ ਚਾਂਦਨੀਆਂ ਕੈਦ ਹਨ।
ਬੀਬੀ ਮਾਣੂੰਕੇ ਵਲੋਂ ਲਿਖੀ ਚਿੱਠੀ ਦਾ ਕੰਵਰ ਸੰਧੂ ਨੇ ਦਿੱਤਾ ਜਵਾਬ (ਵੀਡੀਓ)
NEXT STORY