ਅੰਮ੍ਰਿਤਸਰ (ਬਿਊਰੋ) : ਸ਼ੈਲਜਾ ਹੱਤਿਆ ਕਾਂਡ ਮਾਮਲੇ 'ਚ ਸੋਮਵਾਰ ਨੂੰ ਸ਼ੈਲਜਾ ਦਾ ਪਰਿਵਾਰ ਮੀਡੀਆ ਦੇ ਸਾਹਮਣੇ ਆਇਆ। ਅੰਮ੍ਰਿਤਸਰ ਵਿਖੇ ਸ਼ੈਲਜਾ ਦੇ ਭਰਾ ਸੁਕਰਣ ਕਾਲੀਆ ਨੇ ਮੀਡੀਆ ਨੂੰ ਆਪਣੀ ਭੈਣ ਦੀ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੀਡੀਆ ਅੱਗੇ ਜੋ ਵੀ ਤੱਤ ਤੋੜ-ਮਰੋੜ ਕੇ ਪੇਸ਼ ਕੀਤੇ ਜਾ ਰਹੇ ਹਨ ਉਹ ਸੱਚ ਨਹੀਂ ਹਨ। ਸ਼ੈਲਜਾ ਦੇ ਭਰਾ ਮੁਤਾਬਕ ਉਸ ਦੀ ਭੈਣ ਇਕ ਘਰੇਲੂ ਔਰਤ ਸੀ ਤੇ ਉਹ ਆਪਣੇ ਪਤੀ ਤੇ ਬੱਚੇ ਨਾਲ ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਰਹੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਹੀਂ ਮੰਨਦੇ ਕਿ ਉਨ੍ਹਾਂ ਦੀ ਭੈਣ ਦਾ ਕਿਸੇ ਹੋਰ ਨਾਲ ਵੀ ਪ੍ਰੇਮ ਸਬੰਧ ਹੋ ਸਕਦਾ। ਉਨ੍ਹਾਂ ਕਿਹਾ ਕਿ ਦੋਸ਼ੀ ਵਲੋਂ ਇਕ ਤਰਫਾ ਪਿਆਰ ਹੋਣ ਦੇ ਕਾਰਨ ਉਸ ਦੀ ਭੈਣ ਨੂੰ ਆਪਣੀ ਜਾਨ ਗਵਾਉਣੀ ਪਈ।
ਇਸ ਦੌਰਾਨ ਸ਼ੈਲਜਾ ਦੇ ਭਰਾ ਨੇ ਦਿੱਲੀ ਪੁਲਸ ਵਲੋਂ ਕੀਤੀ ਜਾ ਰਹੀ ਕਾਰਵਾਈ 'ਤੇ ਸੰਤੁਸ਼ਟੀ ਜਾਹਿਰ ਕੀਤੀ ਤੇ ਨਾਲ ਹੀ ਮੀਡੀਆ ਅੱਗੇ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਗਲਤ ਪੇਸ਼ ਨਾ ਕੀਤਾ ਜਾਵੇ। ਇਸ ਦੌਰਾਨ ਉਸ ਨੇ ਮੀਡੀਆ ਰਾਹੀ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਵੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਪੁਲਸ ਨੇ ਦੋਸ਼ੀ ਆਰਮੀ ਅਫਸਰ ਮੇਜਰ ਨਿਖਿਲ ਹਾਂਡਾ ਨੂੰ ਸੋਮਵਾਰ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ। ਪੁਲਸ ਨੇ ਕੋਰਟ ਤੋਂ ਚਾਰ ਦਿਨ ਦੀ ਰਿਮਾਂਡ ਮੰਗੀ, ਜਿਸ ਨੂੰ ਕੋਰਟ ਨੇ ਮੰਜੂਰ ਕਰ ਲਿਆ ਹੈ। ਘਟਨਾ ਨਾਲ ਜੁੜੇ ਨਵੇਂ ਸਬੂਤ ਮਿਲਣ ਤੋਂ ਬਾਅਦ ਹੁਣ ਇਸ ਹੱਤਿਆ ਕਾਂਡ 'ਚ ਨਿਖਿਲ ਤੋਂ ਇਲਾਵਾ ਪੁਲਸ ਨੇ ਪੁੱਛਗਿੱਛ ਲਈ ਨਿਖਿਲ ਦੇ ਚਾਚਾ ਤੇ ਉਸ ਦੇ ਭਰਾ ਨੂੰ ਹਿਰਾਸਤ 'ਚ ਲੈ ਲਿਆ ਹੈ।
ਜਲੰਧਰ: ਵਿਆਹ ਸਮਾਰੋਹ ਦੌਰਾਨ ਭਾਜਪਾ ਨੇਤਾ ਨੇ ਚਲਾਈ ਗੋਲੀ (ਵੀਡੀਓ)
NEXT STORY