ਅੰਮ੍ਰਿਤਸਰ,(ਬੌਬੀ) : ਲੋਕ ਸਭਾ ਚੋਣਾ ਨੂੰ ਲੈ ਕੇ ਪੂਰੇ ਭਾਰਤ 'ਚ ਚੋਣ ਜਾਬਤਾ ਲੱਗਾ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਅੱਜ ਦੇਰ ਰਾਤ ਸ਼ਹਿਰ 'ਚ ਸ਼ਰੇਆਮ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਮੁਤਾਬਕ ਥਾਣਾ ਬੀ ਡਵੀਜਨ ਦੇ ਖੇਤਰ 100 ਫੁੱਟੀ ਸੜਕ 'ਤੇ ਸੀਸ਼ਾ ਕਾਰੋਬਾਰੀ ਨੂੰ ਦੋ ਅਣਪਛਾਤੇ ਨਕਾਬਪੋਸ਼ਾਂ ਵਲੋਂ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਤੇ ਖੁਦ ਫਰਾਰ ਹੋ ਗਏ ਹਨ।
ਜਾਣਕਾਰੀ ਮੁਤਾਬਕ ਜ਼ਖਮੀ ਰਾਜਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਜੋ ਕਿ ਕੁਆਲਿਟੀ ਗਲਾਸ ਹਾਊਸ ਦਾ ਕੰਮ ਕਰਦਾ ਹੈ। ਦੇਰ ਰਾਤ ਉਹ ਆਪਣੀ ਦੁਕਾਨ ਦੇ ਬਾਹਰ ਖੜਾ ਸੀ ਤੇ ਦੁਕਾਨ ਬੰਦ ਕਰਨ ਦੀ ਤਿਆਰੀ 'ਚ ਸੀ। ਇਸ ਦੌਰਾਨ ਇਕ ਐਕਟਿਵਾ 'ਤੇ ਸਵਾਰ ਦੋ ਨਕਾਬਪੋਸ਼ ਲੁੱਟੇਰਿਆ ਨੇ ਉਸ 'ਤੇ ਸ਼ਰੇਆਮ ਤਾਬੜਤੋੜ ਗੋਲੀਆਂ ਨਾਲ ਹਮਲਾ ਕਰ ਦਿੱਤਾ, ਇਸ ਵਿਚਾਲੇ ਹਮਲਾਵਰਾਂ ਵਲੋਂ ਕੀਤੇ ਗਏ ਫਾਇਰ ਦੌਰਾਨ ਇਕ ਗੋਲੀ ਰਾਜਬੀਰ ਦੇ ਗੋਡੇ 'ਚ ਲੱਗੀ ਤੇ ਉਹ ਜ਼ਖਮੀ ਹੋ ਗਿਆ।

ਦੁਕਾਨ 'ਤੇ ਕੰਮ ਕਰਨ ਵਾਲੇ ਲੜਕੇ ਤੇ ਚਸ਼ਮਦੀਦ ਰਾਜੇਸ਼ ਨੇ ਹਮਲਾਵਰਾਂ ਦੇ ਵਾਪਸੀ ਜਵਾਬ 'ਚ ਦੁਕਾਨ 'ਤੇ ਪਿਆ ਸੀਸ਼ਾ ਉਨ੍ਹਾਂ 'ਤੇ ਮਾਰਨ ਦੀ ਕੋਸ਼ਿਸ ਕੀਤੀ ਪਰ ਉਹ ਉਨ੍ਹੀ ਦੇਰ ਤਕ ਫਰਾਰ ਹੋਣ 'ਚ ਕਾਮਯਾਬ ਹੋ ਗਏ। ਘਟਨਾ ਤੋਂ ਥੋੜੀ ਦੇਰ ਬਾਅਦ ਹੀ ਏ. ਸੀ. ਪੀ ਜਸਪ੍ਰੀਤ ਸਿੰਘ ਸਮੇਤ ਥਾਣਾ ਬੀ ਡਵੀਜਨ ਦੇ ਐਸ. ਐਚ. ਓ ਗੁਰਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੀ ਤੇ ਘਟਨਾ ਸਥਾਨ ਦਾ ਜਾਇਜਾ ਲੈਂਦਿਆ ਰਾਜਬੀਰ ਸਿੰਘ ਨੂੰ ਜ਼ਖਮੀ ਹਾਲਤ 'ਚ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ।

ਵਾਰਦਾਤ ਤੋਂ ਬਾਅਦ ਪੁਲਸ ਨੇ ਕੀਤਾ ਸ਼ਹਿਰ 'ਚ ਰੈਡ ਅਲਰਟ ਜਾਰੀ
ਪਿਛਲੇ ਕਈ ਦਿਨਾਂ ਤੋਂ ਇਕ ਹੀ ਖੇਤਰ 100 ਫੁੱਟੀ ਰੋਡ 'ਤੇ ਤਿੰਨ ਵਾਰਦਾਤਾਂ ਹੋਣ 'ਤੇ ਪੁਲਸ ਨੇ ਪੂਰੇ ਸ਼ਹਿਰ 'ਚ ਰੈਡ ਅਲਰਟ ਜਾਰੀ ਕਰ ਦਿੱਤਾ ਹੈ ਤੇ ਆਉਣ-ਜਾਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਲੋਕ ਸਭਾ ਚੋਣਾਂ ਸਿਰ 'ਤੇ ਹੋਣ ਕਰਕੇ ਤੇ ਚੋਣ ਜਾਬਤਾ ਲਾਗੂ ਹੋਣ 'ਤੇ ਪੁਲਸ ਲੁੱਟਾਂ-ਖੋਹਾਂ ਤੇ ਹੋਰ ਸੰਗੀਨ ਅਪਰਾਧਾਂ ਨੂੰ ਰੋਕਣ ਲਈ ਵਾਰਦਾਤਾਂ ਦੇਣ ਵਾਲੇ ਮੁਲਜਮਾਂ ਨੂੰ ਕਾਬੂ ਕਰਨ ਲਈ ਹੁਣ ਮੁਸਤੈਦ ਹੋ ਗਈ ਹੈ। ਜਿਸ ਕਾਰਨ ਪੁਲਸ ਨੇ ਹੁਣ ਥਾਂ-ਥਾਂ ਤੇ ਨਾਕੇਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਜਖਮੀ ਹੋਇਆ ਰਾਜਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਜੋ ਕਿ ਕੁਆਲਿਟੀ ਗਲਾਸ ਹਾਊਸ ਦਾ ਕੰਮ ਕਰਦਾ ਹੈ। ਲਗਭਗ ਕਰੀਬ ਦੇਰ ਰਾਤ ਉਹ ਆਪਣੀ ਦੁਕਾਨ ਦੇ ਬਾਹਰ ਖੜਾ ਸੀ ਅਤੇ ਦੁਕਾਨ ਬੰਦ ਕਰਨ ਦੀ ਤਿਆਰੀ ਵਿਚ ਹੀ ਸੀ ਕਿ ਇਕ ਐਕਟਿਵਾ ਤੇ ਸਵਾਰ ਦੋ ਨਕਾਬਪੋਸ਼ ਲੁੱਟੇਰਿਆ ਨੇ ਉਸ ਤੇ ਤਾਬੜਤੋੜ ਗੋਲੀਆਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਵਲੋਂ ਕੀਤੇ ਗਏ ਫਾਇਰ ਵਿਚ ਇਕ ਗੋਲੀ ਰਾਜਬੀਰ ਸਿੰਘ ਦੇ ਗੋਡੇ ਵਿਚ ਲੱਗੀ ਅਤੇ ਇਕ ਗੋਲੀ ਨਿਸ਼ਾਨੇ ਤੇ ਨਹੀ ਲੱਗੀ। ਹਮਲਾਵਰਾ ਇਹ ਵਾਰਦਾਤ ਨੂੰ ਅੰਜਾਮ ਦੇ ਕੇ ਬੜੀ ਤੇਜੀ ਨਾਲ ਫਰਾਰ ਹੋ ਗਏ। ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਅਤੇ ਚਸ਼ਮਦੀਦ ਰਾਜੇਸ਼ ਨੇ ਹਮਲਾਵਰਾਂ ਦੇ ਵਾਪਸੀ ਜਵਾਬ ਵਿਚ ਦੁਕਾਨ ਤੇ ਪਿਆ ਸੀਸ਼ਾ ਉਨ੍ਹਾ ਉਪਰ ਮਾਰਨ ਦੀ ਕੋਸ਼ਿਸ ਕੀਤੀ ਪਰ ਉਹ ਉਨ੍ਹੀ ਦੇਰ ਤੱਕ ਮੁਲਜਮ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਘਟਨਾ ਤੋਂ ਥੋੜੀ ਦੇਰ ਬਾਅਦ ਹੀ ਏ.ਸੀ.ਪੀ ਜਸਪ੍ਰੀਤ ਸਿੰਘ ਸਮੇਤ ਥਾਣਾ ਬੀ ਡਵੀਜਨ ਦੇ ਐਸ.ਐਚ.ਓ ਗੁਰਵਿੰਦਰ ਸਿੰਘ ਪੁਲਸ ਪਾਰਟੀ ਮੌਕੇ ਤੇ ਪੁੱਜੀ ਅਤੇ ਘਟਨਾ ਸਥਾਨ ਦਾ ਜਾਇਜਾ ਲੈਦਿਆ ਹੋਇਆ ਰਾਜਬੀਰ ਸਿੰਘ ਨੂੰ ਜਖਮੀ ਹਾਲਤ ਵਿਚ ਸਥਾਨਕ ਇਕ ਹਸਪਤਾਲ ਵਿਚ ਦਾਖਲ ਕਰਵਾਇਆ।
ਕੀ ਹੁਣ ਨਕਲੀ ਕੀੜੇਮਾਰ ਦਵਾਈਆਂ ਤੋਂ ਕਿਸਾਨਾਂ ਨੂੰ ਮਿਲੇਗੀ ਰਾਹਤ?
NEXT STORY