ਫਿਰੋਜ਼ਪੁਰ—ਇਕ ਪਾਸੇ ਸਰਕਾਰ ਕਿਸਾਨਾਂ ਦੇ ਕਰਜ਼ੇ ਨੂੰ ਮਾਫ ਕਰਨ ਦੇ ਵਾਅਦੇ ਕਰ ਰਹੀ ਹੈ ਅਤੇ ਦੂਜੇ ਪਾਸੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕਣ ਦਾ ਨਾਮ ਹੀ ਨਹੀਂ ਲੈਂਦੀਆਂ। ਅਜਿਹੀ ਇਕ ਘਟਨਾ ਫਿਰੋਜ਼ਪੁਰ ਦੇ ਪਿੰਡ ਬਸਤੀ ਬੈਲਰ ਦੀ ਹੈ ਜਿਥੇ ਇਕ ਕਿਸਾਨ ਵੱਲੋਂ ਆਤਮ-ਹੱਤਿਆ ਕਰਨ ਦੀ ਸੂਚਨਾ ਮਿਲੀ ਹੈ। ਮ੍ਰਿਤਕ ਕਿਸਾਨ ਦੀ ਪਛਾਣ ਰਤਨ ਸਿੰਘ ਦੇ ਨਾਮ ਤੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਆੜਤੀ ਜਨਰੈਲ ਸਿੰਘ ਅਤੇ ਮੁਨੀਮ ਕਸ਼ਮੀਰ ਸਿੰਘ ਕਿਸਾਨ ਰਤਨ ਸਿੰਘ ਦੀ ਜ਼ਮੀਨ ਉੱਤੇ ਆਪਣਾ ਕਬਜ਼ਾ ਕਰਨਾ ਚਾਹੁੰਦੇ ਸਨ ਜਿਸ ਕਾਰਨ ਉਨ੍ਹਾਂ ਨੇ ਉਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਕਿਉਕਿ ਕਿਸਾਨ ਨੇ ਇਨ੍ਹਾਂ ਆੜਤੀਆਂ ਨੂੰ 2 ਲੱਖ ਰੁਪਏ ਦਾ ਕਰਜ਼ਾ ਦੇਣਾ ਸੀ। ਉਹ ਹਰ ਰੋਜ ਉਸ ਤੋਂ ਪੈਸੇ ਲੈਣ ਲਈ ਉਸਦੇ ਘਰ ਆਉਂਦੇ ਅਤੇ ਪ੍ਰੇਸ਼ਾਨ ਕਰਦੇ ਸਨ। ਜਿਸ ਦੇ ਚਲਦਿਆਂ ਕਿਸਾਨ ਰਤਨ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ-ਹੱਤਿਆ ਕਰ ਲਈ। ਉਨ੍ਹਾਂ ਦੇ ਪਰਿਵਾਰ ਨੇ ਸਰਕਾਰ ਤੋਂ ਇੰਨਸਾਫ ਕਰਨ ਦੀ ਮੰਗ ਕੀਤੀ ਹੈ।
ਇੰਸਪੈਕਟਰ ਇੰਦਰਜੀਤ ਦੀਆਂ ਵਧੀਆਂ ਹੋਰ ਮੁਸ਼ਕਿਲਾਂ, ਵਿਵਾਦਤ ਕੇਸਾਂ ਦੀਆਂ ਫਾਈਲਾਂ ਖੁੱਲ੍ਹਣ 'ਤੇ ਹੋਏ ਕਈ ਖੁਲਾਸੇ (pics)
NEXT STORY