ਬਟਾਲਾ (ਬੇਰੀ) - ਆਈ. ਐੱਸ. ਆਈ. ਨੂੰ ਭਾਰਤੀ ਫੌਜ ਸੰਬੰਧੀ ਖੁਫੀਆ ਜਾਣਕਾਰੀ ਭੇਜਣ ਵਾਲੇ ਨੌਜਵਾਨ ਨੂੰ ਡੇਰਾ ਬਾਬਾ ਨਾਨਕ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਪੁਲਸ ਨੇ ਦੱਸਿਆ ਕਿ ਆਈ. ਐੱਸ. ਆਈ. ਨੂੰ ਭਾਰਤੀ ਫੌਜ ਤੇ ਬੀ. ਐੱਸ. ਐੱਫ. ਸੰਬੰਧੀ ਜਾਣਕਾਰੀ ਦੇਣ ਵਾਲੇ ਜਾਸੂਸ ਗਿਆਨ ਸਿੰਘ ਉਰਫ ਗਿਆਨਬੀਰ ਸਿੰਘ ਉਰਫ ਦਿਓਲ ਪੁੱਤਰ ਜਸਬੀਰ ਸਿੰਘ ਵਾਸੀ ਸ਼ਿਕਾਰ ਮਾਛਿਆਂ ਨੂੰ ਗ੍ਰਿਫਤਾਰ ਕਰ ਕੇ ਇਕ ਮੋਬਾਇਲ ਤੇ 2 ਸਿਮ ਕਾਰਡ ਬਰਾਮਦ ਕੀਤੇ ਗਏ, ਜਦਕਿ ਪਹਿਲਾਂ ਹੀ ਪੁਲਸ ਵੱਲੋਂ ਉਸ ਦੇ ਫਰਾਰ ਸਾਥੀ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਵਿਰੁੱਧ ਥਾਣਾ ਡੇਰਾ ਬਾਬਾ ਨਾਨਕ 'ਚ ਕੇਸ ਦਰਜ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਗਿਆਨ ਸਿੰਘ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਦਾ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨਾਲ ਉਸ ਦੇ ਦੋਸਤ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਨੇ ਸੰਪਰਕ ਕਰਵਾਇਆ ਸੀ, ਜਿਸ ਤੋਂ ਬਾਅਦ ਉਸ ਦੀ ਵਟਸਐਪ ਰਾਹੀਂ ਆਈ. ਐੱਸ. ਆਈ. ਨਾਲ ਗੱਲ ਹੁੰਦੀ ਸੀ ਤੇ ਉਹ ਮੋਬਾਇਲ ਰਾਹੀਂ ਹੀ ਭਾਰਤੀ ਫੌਜ ਤੇ ਬੀ. ਐੱਸ. ਐੱਫ. ਦੀਆਂ ਸਰਗਰਮੀਆਂ ਤੇ ਥਾਵਾਂ ਦੀਆਂ ਫੋਟੋਆਂ ਭੇਜਦਾ ਸੀ ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਲਹਿਰਾਉਣਗੇ ਰਾਸ਼ਟਰੀ ਝੰਡਾ
NEXT STORY