ਰਿਟਾਇਰਡ ਬੈਂਕ ਕਰਮਚਾਰੀ ਦੇ ਘਰੋਂ ਚੋਰੀ ਕੀਤੇ 15 ਤੋਲੇ ਸੋਨੇ ਦੇ ਗਹਿਣੇ, 42 ਹਜ਼ਾਰ ਕੈਸ਼
ਲੁਧਿਆਣਾ(ਰਿਸ਼ੀ)-ਹਰਗੋਬਿੰਦ ਨਗਰ 'ਚ ਰਿਟਾਇਰਡ ਬੈਂਕ ਕਰਮਚਾਰੀ ਦੇ ਘਰ ਕੰਮ ਕਰਨ ਵਾਲੀ ਨੌਕਰਾਣੀ ਨੇ 15 ਤੋਲੇ ਸੋਨੇ ਦੇ ਗਹਿਣੇ, 42 ਹਜ਼ਾਰ ਕੈਸ਼, 60 ਯੂ. ਕੇ. ਪੌਂਡ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ 2 ਦਿਨਾਂ 'ਚ ਕੇਸ ਹੱਲ ਕਰ ਕੇ ਨੌਕਰਾਣੀ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਕਾਫੀ ਮਾਤਰਾ 'ਚ ਚੋਰੀਸ਼ੁਦਾ ਸਾਮਾਨ ਵੀ ਬਰਾਮਦ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. ਸੈਂਟ੍ਰਲ ਮਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਬੀਤੀ 22 ਜਨਵਰੀ ਨੂੰ ਦਿੱਤੀ ਸ਼ਿਕਾਇਤ 'ਚ ਤਿਲਕ ਰਾਜ (70) ਨੇ ਦੱਸਿਆ ਕਿ ਉਹ ਬੈਂਕ ਤੋਂ ਰਿਟਾਇਰਡ ਹਨ ਅਤੇ ਪਤਨੀ ਵੀਨਾ ਰਾਣੀ ਦੇ ਨਾਲ ਘਰ ਵਿਚ ਰਹਿੰਦਾ ਹੈ। ਦੋਨੋਂ ਬੇਟੀਆਂ ਵਿਆਹੀਆਂ ਹੋਈਆਂ ਹਨ। ਲੋਹੜੀ ਦੇ ਤਿਓਹਾਰ 'ਤੇ ਕਈ ਸਮਾਗਮਾਂ 'ਚ ਜਾਣ ਕਾਰਨ ਉਨ੍ਹਾਂ ਨੇ ਆਪਣੇ ਸੋਨੇ ਦੇ ਗਹਿਣੇ ਘਰ ਵਿਚ ਰੱਖੇ ਹੋਏ ਸਨ। ਉਨ੍ਹਾਂ ਨੇ ਸਾਰਾ ਕੀਮਤੀ ਸਾਮਾਨ ਇਕ ਥੈਲੀ ਵਿਚ ਪਾ ਕੇ ਆਪਣੇ ਕਮਰੇ ਵਿਚ ਬੈੱਡ ਦੇ ਦਰਾਜ 'ਚ ਰੱਖਿਆ ਹੋਇਆ ਸੀ। ਸੋਮਵਾਰ ਦੁਪਹਿਰ ਲਗਭਗ 12.45 ਵਜੇ ਪਤਨੀ ਬਾਜ਼ਾਰ ਜਾਣ ਤੋਂ ਪਹਿਲਾਂ ਆਪਣੇ ਕਮਰੇ 'ਚ ਥੈਲੀ 'ਚੋਂ ਪੈਸੇ ਕੱਢਣ ਗਈ ਤਾਂ ਉੱਥੋਂ ਥੈਲੀ ਗਾਇਬ ਦੇਖ ਕੇ ਦੰਗ ਰਹਿ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੇ ਜਾਂਚ ਕਰ ਕੇ ਦੋਸ਼ੀ ਨੌਕਰਾਣੀ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੀ ਪਛਾਣ ਗਿਆਸਪੁਰਾ ਦੀ ਰਹਿਣ ਵਾਲੀ ਮੰਗਲਾ ਵਜੋਂ ਹੋਈ ਹੈ, ਜੋ ਲਗਭਗ 12 ਸਾਲਾਂ ਤੋਂ ਘਰ ਵਿਚ ਸਾਫ-ਸਫਾਈ ਦਾ ਕੰਮ ਕਰਦੀ ਸੀ। ਉਸ ਨੂੰ ਅਦਾਲਤ ਵਿਚ ਰਿਮਾਂਡ 'ਤੇ ਲੈ ਕੇ ਹੋਰ ਚੋਰੀਸ਼ੁਦਾ ਸਾਮਾਨ ਬਰਾਮਦ ਕਰਵਾਇਆ ਜਾਵੇਗਾ।
20 ਦਿਨ ਪਹਿਲਾਂ ਲੱਗੇ ਕੈਮਰਿਆਂ 'ਚ ਕੈਦ ਹੋਈ ਚੋਰੀ ਦੀ ਹਰਕਤ
ਥਾਣਾ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਮੁਤਾਬਕ ਮੌਕੇ 'ਤੇ ਪੁੱਜ ਕੇ ਪੁਲਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਮੁਹੱਲੇ ਦੀ ਇਕ ਫੈਕਟਰੀ 'ਚ ਲੱਗੇ ਕੈਮਰੇ ਵਿਚ ਨੌਕਰਾਣੀ ਦੀ ਫੁਟੇਜ ਆਈ ਜਿਸ ਵਿਚ ਸਾਫ ਦਿਖਾਈ ਦੇ ਰਿਹਾ ਸੀ ਕਿ ਉਹ ਉਸੇ ਥੈਲੀ ਨੂੰ ਲੈ ਕੇ ਜਾ ਰਹੀ ਹੈ। ਸੋਮਵਾਰ ਨੂੰ ਨੌਕਰਾਣੀ ਸਵੇਰ 8.45 ਵਜੇ ਕੰਮ 'ਤੇ ਆਈ ਅਤੇ 9.12 ਵਜੇ ਚਲੀ ਗਈ। ਜਾਂਦੇ ਸਮੇਂ ਘਰ ਵਿਚੋਂ ਸਾਮਾਨ ਚੋਰੀ ਕਰ ਕੇ ਲੈ ਗਈ। ਉਕਤ ਕੈਮਰਾ ਹੌਜ਼ਰੀ ਮਾਲਕ ਨੇ 20 ਦਿਨ ਪਹਿਲਾਂ ਹੀ ਲਗਵਾਇਆ ਸੀ।
ਨੌਕਰੀ ਦਿਵਾਉਣ ਦੇ ਨਾਂ 'ਤੇ ਠੱਗੇ ਸਾਢੇ 5 ਲੱਖ ਰੁਪਏ
NEXT STORY