ਬਟਾਲਾ, (ਸੈਂਡੀ)- ਥਾਣਾ ਸਦਰ ਅਧੀਨ ਆਉਂਦੀ ਪੁਲਸ ਚੌਕੀ ਦਿਆਲਗੜ੍ਹ ਵੱਲੋਂ ਨਾਕਾਬੰਦੀ ਦੌਰਾਨ ਇਕ ਵਿਅਕਤੀ ਕੋਲੋਂ ਹੈਰੋਇਨ ਬਰਾਮਦ ਕਰਨ ਦਾ ਸਮਾਚਾਰ ਹੈ।ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਪੰਜਾਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਏ. ਐੱਸ. ਆਈ. ਮਹਿੰਦਰ ਪਾਲ ਤੇ ਹੌਲਦਾਰ ਮੰਗਲ ਸਿੰਘ, ਸੰਤੋਖ ਸਿੰਘ ਤੇ ਹਰੀ ਸਿੰਘ ਆਦਿ ਨਾਲ ਟੀ-ਪੁਆਇੰਟ ਹਰਸ਼ੀਆ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਗੁਰਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਹਕੀਮਾ ਗੇਟ ਅੰਮ੍ਰਿਤਸਰ ਜੋ ਪੈਦਲ ਆ ਰਿਹਾ ਸੀ, ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 2 ਗ੍ਰਾਮ 540 ਮਿਲੀਗ੍ਰਾਮ ਹੈਰੋਇਨ ਬਰਾਮਦ ਕੀਤੀ। ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਸਹੁਰਿਆਂ ਜ਼ਹਿਰੀਲੀ ਦਵਾਈ ਖੁਆ ਕੇ ਮਾਰਿਆ ਜਵਾਈ
NEXT STORY