ਅੰਮ੍ਰਿਤਸਰ (ਸੰਜੀਵ) : ਸਕੂਲ ਤੋਂ ਘਰ ਛੱਡਣ ਜਾਣ ਵਾਲੇ ਆਟੋ ਚਾਲਕ ਦਾ ਘਿਨਾਉਣਾ ਚਿਹਰਾ ਉਸ ਸਮੇਂ ਸਾਹਮਣੇ ਆਇਆ ਜਦੋਂ ਪਹਿਲੀ ਜਮਾਤ ਦੀ ਬੱਚੀ ਨੇ ਆਪਣੇ ਪਿਤਾ ਨੂੰ ਰੋਂਦੇ ਹੋਏ ਆਟੋ ਚਾਲਕ ਦੀ ਕਰਤੂਤ ਦੱਸੀ। ਬੱਚੀ ਨੇ ਕਿਹਾ ਕਿ ਆਟੋ ਚਾਲਕ ਉਸ ਨੂੰ ਸਕੂਲ ਤੋਂ ਇਕ ਘਰ ਵਿਚ ਲੈ ਗਿਆ, ਜਿੱਥੇ ਉਸਨੇ ਉਸ ਨਾਲ ਗਲਤ ਕੰਮ ਕੀਤਾ।
ਇਸ ਦੌਰਾਨ ਬੱਚੀ ਦੇ ਪਰਿਵਾਰ ਵਲੋਂ ਥਾਣਾ ਚਾਟੀਵਿੰਡ ਦੀ ਪੁਲਸ ਨੇ ਸੂਚਿਤ ਕੀਤਾ ਗਿਆ। ਜਾਂਚ ਤੋਂ ਬਾਅਦ ਪੁਲਸ ਨੇ ਉਕਤ ਆਟੋ ਚਾਲਕ ਵਿਰੁੱਧ ਜਬਰ-ਜ਼ਨਾਹ ਦਾ ਕੇਸ ਦਰਜ ਕਰਕੇ ਬੱਚੀ ਦਾ ਮੈਡੀਕਲ ਜਾਂਚ ਕਰਵਾਇਆ। ਪੁਲਸ ਨੇ ਦਰਿੰਦੇ ਆਟੋ ਚਾਲਕ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮੁਜ਼ਰਮ ਆਟੋ ਚਾਲਕ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਪੰਜਾਬ ਪੁਲਸ ਦਾ ਹੌਲਦਾਰ ਡਿਊਟੀ ਦੌਰਾਨ ਲਾਪਤਾ
NEXT STORY