ਰੂਪਨਗਰ (ਸੱਜਣ ਸੈਣੀ)— ਰੂਪਨਗਰ ਜ਼ਿਲੇ ਦੇ ਪਿੰਡ ਨਾਨਕਪੁਰਾ ਦਾ 49 ਸਾਲਾ ਹੌਲਦਾਰ ਬੇਅੰਤ ਸਿੰਘ ਚੰਡੀਗੜ੍ਹ ਡਿਊਟੀ ਦੌਰਾਨ ਲਾਪਤਾ ਹੋ ਗਿਆ ਹੈ। ਹੌਲਦਾਰ ਬੇਅੰਤ ਸਿੰਘ ਪੰਜਾਬ ਪੁਲਸ ਦੀ ਪੀ. ਏ. ਪੀ. 13 ਬਟਾਲੀਅਨ ਦਾ ਹੌਲਦਾਰ ਹੈ ਅਤੇ ਇਸ ਸਮੇਂ ਪਿਛਲੇ ਕੁਝ ਸਾਲਾਂ ਤੋਂ ਚੰਡੀਗੜ੍ਹ ਵਿੱਚ ਡਿਊਟੀ ਦੇ ਰਿਹਾ ਸੀ ਅਤੇ ਹਾਲ ਹੀ 'ਚ ਉਹ ਚੰਡੀਗੜ੍ਹ ਦੇ ਸੈਕਟਰ 39 ਦੀ ਕੋਠੀ ਨੰਬਰ-963 'ਚ ਡਿਊਟੀ 'ਤੇ ਤਾਇਨਾਤ ਸੀ। ਬੇਅੰਤ ਸਿੰਘ ਦੇ ਪਰਿਵਾਰ 'ਚ ਉਸ ਦੀ ਪਤਨੀ ਦੇ ਇਲਾਵਾ ਦੋ ਬੇਟੇ ਅਤੇ ਦੋ ਬੇਟੀਆਂ ਮੌਜੂਦ ਹਨ, ਜਿਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਪਰਿਵਾਰ ਮੁਤਾਬਕ ਬੇਅੰਤ ਸਿੰਘ 26 ਮਾਰਚ ਨੂੰ ਘਰੋਂ ਡਿਊਟੀ ਲਈ ਗਿਆ ਸੀ ਅਤੇ 27 ਮਾਰਚ ਤੋਂ ਉਸ ਦਾ ਫੋਨ ਲਗਾਤਾਰ ਸਵਿੱਚ ਆਫ ਆ ਰਿਹਾ ਹੈ ਅਤੇ 27 ਮਾਰਚ ਤੋਂ ਲਾਪਤਾ ਹੈ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ 'ਚ ਤਾਇਨਾਤ ਬੇਅੰਤ ਸਿੰਘ ਦੇ ਨਾਲ ਹੋਰ ਮੁਲਾਜ਼ਮਾਂ ਨੇ ਉਸ ਦੇ ਲਾਪਤਾ ਹੋਣ ਬਾਰੇ ਪਰਿਵਾਰ ਨੂੰ ਨਹੀਂ ਦੱਸਿਆ ਅਤੇ ਪਰਿਵਾਰ ਵਾਲੇ ਜਦੋਂ ਫੋਨ ਲਗਾਤਾਰ ਬੰਦ ਆਉਣ ਤੋਂ ਬਾਅਦ ਬੀਤੇ ਦਿਨ ਉਥੇ ਪਹੁੰਚੇ ਤਾਂ ਉਨ੍ਹਾਂ ਨੇ ਦੱਸਿਆ ਕਿ ਬੇਅੰਤ ਸਿੰਘ ਦਾ ਬੈਗ ਖਰੜ 'ਚ ਖਾਨਪੁਰ ਟੀ ਪੁਆਇੰਟ ਤੋਂ ਉਨ੍ਹਾਂ ਨੂੰ ਮਿਲਿਆ ਹੈ।
ਉਥੇ ਹੀ ਪਰਿਵਾਰ ਨੇ ਦੋਸ਼ ਲਗਾਇਆ ਕਿ ਹੌਲਦਾਰ ਬੇਅੰਤ ਸਿੰਘ ਦੇ ਲਾਪਤਾ ਹੋਣ ਦੀ ਖਰੜ ਪੁਲਸ ਰਿਪੋਰਟ ਲਿਖਣ ਨੂੰ ਤਿਆਰ ਨਹੀਂ। ਉਨ੍ਹਾਂ ਨੇ ਕਿਹਾ ਕਿ ਸੈਕਟਰ-39 'ਚ ਬੇਅੰਤ ਨੇ ਲਾਪਤਾ ਹੋਣ ਬਾਰੇ ਪੁਲਸ ਦੇ ਰੋਜਨਾਮਚਾ 'ਚ ਦਰਜ ਕਰਵਾ ਦਿੱਤਾ ਹੈ ਪਰ ਜਦੋਂ ਉਹ ਖਰੜ ਰਿਪੋਰਟ ਦਰਜ ਕਰਵਾਉਣ ਪਹੁੰਚੇ ਤਾਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੌਲਦਾਰ ਬੇਅੰਤ ਸਿੰਘ ਦੀ ਤਲਾਸ਼ ਕੀਤੀ ਜਾਵੇ ਅਤੇ ਨਿਆਂ ਮਿਲੇ।
ਬਠਿੰਡਾ 'ਚ ਜ਼ਮਾਨਤ ਜ਼ਬਤ ਕਰਵਾਉਣ ਵਾਲੇ ਜੱਸੀ ਜਸਰਾਜ ਭਗਵੰਤ ਨੂੰ ਦੇਣਗੇ ਟੱਕਰ
NEXT STORY