ਜਲੰਧਰ (ਬੁਲੰਦ)— ਪੁਲਸ ਕਮਿਸ਼ਨਰੇਟ ਦਾ ਸਾਈਬਰ ਕ੍ਰਾਈਮ ਸੈੱਲ ਮੇਰੇ ਬੈਂਕ ਅਕਾਊਂਟ ਨਾਲ ਛੇੜਛਾੜ ਕਰਕੇ ਹਜ਼ਾਰਾਂ ਰੁਪਏ ਠੱਗਣ ਵਾਲੇ ਮੁਲਜ਼ਮ ਨੂੰ ਫੜ ਨਹੀਂ ਰਿਹਾ। ਇਹ ਗੁਹਾਰ ਲਾਉਂਦੇ ਹੋਏ ਬਲਰਾਮ ਯਾਦਵ ਪੁੱਤਰ ਸੰਦਰ ਯਾਦਵ ਵਾਸੀ ਕੱਟਰਾ ਮੁਹੱਲਾ, ਬਸਤੀ ਬਾਵਾ ਖੇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੇ ਨਾਲ ਉਸ ਦੇ ਹੀ ਇਕ ਸਾਥੀ ਨੇ ਹੇਰਾਫੇਰੀ ਕੀਤੀ ਹੈ।
ਉਸ ਨੇ ਦੱਸਿਆ ਕਿ ਉਸ ਦਾ ਬੈਂਕ ਅਕਾਊਂਟ ਐੱਸ. ਬੀ. ਆਈ. ਬੈਂਕ ਬਬਰੀਕ ਚੌਕ 'ਚ ਹੈ। ਉਸ ਦੇ ਖਾਤੇ 'ਚੋਂ ਕਿਸੇ ਨੇ 18 ਜੂਨ ਨੂੰ 4700 ਰੁਪਏ ਅਤੇ 4000 ਰੁਪਏ ਕੱਢਵਾ ਲਏ। ਘੱਟ ਪੜ੍ਹਿਆ-ਲਿਖਿਆ ਹੋਣ ਕਾਰਨ ਉਹ ਮੋਬਾਇਲ 'ਤੇ ਆਏ ਮੈਸੇਜਾਂ ਨੂੰ ਪੜ੍ਹ ਨਹੀਂ ਸਕਿਆ ਅਤੇ ਸਮਝ ਨਾ ਸਕਿਆ ਕਿ ਉਸ ਦੇ ਬੈਂਕ ਖਾਤੇ ਨਾਲ ਕੋਈ ਛੇੜਛਾੜ ਕਰ ਰਿਹਾ ਹੈ। ਇਸ ਤੋਂ ਬਾਅਦ 23 ਜੂਨ ਨੂੰ ਕਿਸੇ ਨੇ ਉਸ ਦੇ ਖਾਤੇ 'ਚ 16 ਹਜ਼ਾਰ ਰੁਪਏ ਜਮ੍ਹਾ ਕਰਵਾਏ ਅਤੇ ਤੁਰੰਤ ਕੱਢਵਾ ਲਏ। ਫਿਰ ਇਸੇ ਖਾਤੇ 'ਚ 35 ਹਜ਼ਾਰ ਰੁਪਏ ਜਮ੍ਹਾ ਕਰਵਾਏ ਗਏ ਅਤੇ ਤੁਰੰਤ ਕੱਢਵਾ ਵੀ ਲਏ ਗਏ। 28 ਜੂਨ ਨੂੰ ਉਸ ਦੇ ਖਾਤੇ 'ਚ 40 ਹਜ਼ਾਰ ਰੁਪਏ ਜਮ੍ਹਾ ਕਰਵਾਏ ਅਤੇ ਤੁਰੰਤ ਕੱਢਵਾ ਲਏ ਗਏ ਸਨ।
ਬਲਰਾਮ ਨੇ ਦੱਸਿਆ ਕਿ ਬਾਅਦ 'ਚ ਉਸ ਨੇ ਜਦੋਂ ਆਪਣੇ ਨਾਲ ਹੋਈਆਂ ਇਨ੍ਹਾਂ ਘਟਨਾਵਾਂ ਬਾਰੇ ਸੋਚਿਆ ਤਾਂ ਪਤਾ ਲੱਗਾ ਕਿ ਉਸ ਦੇ ਹੀ ਇਕ ਸਾਥੀ ਨੇ ਉਸ ਦਾ ਏ. ਟੀ. ਐੱਮ. ਬਦਲ ਲਿਆ ਹੈ, ਜੋ ਕਿ ਉਸ ਦੇ ਖਾਤੇ ਨੂੰ ਆਪ੍ਰੇਟ ਕਰ ਰਿਹਾ ਹੈ। ਉਸ ਨੇ ਕਿਹਾ ਕਿ ਇਸ ਬਾਰੇ ਉਸ ਨੇ 12 ਜੁਲਾਈ ਨੂੰ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ, ਜਿਸ ਦਾ ਯੂ. ਆਈ. ਡੀ. ਨੰਬਰ 1380611 ਮਿਲਿਆ ਅਤੇ ਕਿਹਾ ਕਿ ਤੁਹਾਡੀ ਸ਼ਿਕਾਇਤ ਸਾਈਬਰ ਕ੍ਰਾਈਮ ਸੈੱਲ ਨੂੰ ਮਾਰਕ ਕੀਤੀ ਹੈ ਅਤੇ ਅੱਜ 2 ਹਫਤੇ ਬੀਤਣ ਤੋਂ ਬਾਅਦ ਵੀ ਮੁਲਜ਼ਮ ਫੜਿਆ ਨਹੀਂ ਗਿਆ, ਬਲਕਿ ਰੋਜ਼ਾਨਾ ਬਲਰਾਮ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਤੇਰੇ ਖਾਤੇ 'ਚ ਅਸੀਂ ਜੋ ਪੈਸਾ ਟਰਾਂਸਫਰ ਕੀਤਾ ਉਹ ਸਾਨੂੰ ਲਿਆ ਕੇ ਦੇ ਨਹੀਂ ਤਾਂ ਤੈਨੂੰ ਮਾਰ ਦੇਵਾਂਗੇ।
ਬਲਰਾਮ ਨੇ ਪੁਲਸ ਕਮਿਸ਼ਨਰ ਕੋਲੋਂ ਮੰਗ ਕੀਤੀ ਕਿ ਉਸ ਦੇ ਬੈਂਕ ਖਾਤੇ ਨਾਲ ਛੇੜਖਾਨੀ ਕਰਨ ਵਾਲਿਆਂ 'ਤੇ ਸਖਤ ਕਰਵਾਈ ਹੋਵੇ। ਉਥੇ ਹੀ ਦੂਜੇ ਪਾਸੇ ਸਾਈਬਰ ਕ੍ਰਾਈਮ ਸੈੱਲ ਦੇ ਇੰਸਪੈਕਟਰ ਸੁਭਾਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਸ਼ਿਕਾਇਤ ਉਨ੍ਹਾਂ ਕੋਲ ਪਹੁੰਚੀ ਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਫਿਰ ਵੀ ਉਹ ਇਸ ਸ਼ਿਕਾਇਤ ਦੀ ਜਾਂਚ ਕਰਵਾਉਣਗੇ ਕਿ ਉਹ ਕਿੱਥੇ ਮਾਰਕ ਹੋਈ ਹੈ ਅਤੇ ਇਸ ਮਾਮਲੇ 'ਚ ਜਲਦ ਐਕਸ਼ਨ ਲੈ ਕੇ ਮੁਲਜ਼ਮਾਂ 'ਤੇ ਕਾਰਵਾਈ ਕੀਤੀ ਜਾਵੇਗੀ।
ਪੰਜਾਬ 'ਚ ਵੱਡੀ ਹਲਚਲ ਦੇ ਆਸਾਰ!
NEXT STORY