ਜਲੰਧਰ/ਲੋਹੀਆਂ (ਵੈਬ ਡੈਸਕ)—ਭਾਖੜਾ ਡੈਮ ਅਤੇ ਸਤਲੁਜ ਦਰਿਆ 'ਚ ਵਧੇ ਪਾਣੀ ਦੇ ਪੱਧਰ ਦੇ ਕਾਰਨ ਪੰਜਾਬ ਦੇ ਕਈ ਜ਼ਿਲਿਆਂ 'ਚ ਪੈਦਾ ਹੋਈ ਹੜ੍ਹ ਦੀ ਸਥਿਤੀ ਅਜੇ ਵੀ ਉਸੇ ਤਰ੍ਹਾਂ ਹੀ ਹੈ। ਪੰਜਾਬ 'ਚ ਆਏ ਇਸ ਹੜ੍ਹ ਦੇ ਕਾਰਨ ਪੰਜਾਬ ਦੇ 300 ਪਿੰਡ ਪ੍ਰਭਾਵਿਤ ਹੋਏ ਹਨ ਪਰ ਇਸ ਹੜ੍ਹ ਨਾਲ ਸਭ ਤੋਂ ਵਧ ਪ੍ਰਭਾਵਿਤ ਜਲੰਧਰ ਦੇ ਸ਼ਹਿਰ ਸੁਲਤਾਨਪੁਰ ਲੋਧੀ ਅਤੇ ਸ਼ਾਹਕੋਟ ਦੇ 80 ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਹਨ। ਇੱਥੇ ਕਈ ਪਿੰਡ ਅਜਿਹੇ ਹਨ ਜਿਨ੍ਹਾਂ ਦੇ ਘਰਾਂ ਦੀਆਂ ਸਿਰਫ ਛੱਤਾਂ ਹੀ ਨਜ਼ਰ ਆ ਰਹੀਆਂ ਹਨ।
ਜਾਣਕਾਰੀ ਮੁਤਾਬਕ 'ਜਗ ਬਾਣੀ' ਟੀਮ ਵਲੋਂ ਅੱਜ ਗਿੱਦੜਪਿੰਡੀ ਦੇ ਹਾਲਾਤ ਦਾ ਜਾਇਜ਼ਾ ਲਿਆ ਗਿਆ, ਜਿੱਥੇ ਲੋਕਾਂ ਦੇ ਘਰਾਂ 'ਚ 7-7 ਫੁੱਟ ਪਾਣੀ ਹੈ। ਅਤੇ ਇਨ੍ਹਾਂ ਲੋਕਾਂ ਦਾ ਉੱਥੇ ਰਹਿਣਾ ਬੇਹੱਦ ਮੁਸ਼ਕਲ ਹੋਇਆ ਹੈ ਉਹ ਰਾਸ਼ਨ ਲੈਣ ਲਈ ਇਕ ਰੱਸੀ ਦੇ ਸਹਾਰੇ ਚੱਲ ਕੇ ਜਾਂਦੇ ਹਨ, ਉਹ ਰੱਸੀ ਮੇਨ ਸੜਕ ਨਾਲ ਜੁੜਦੀ ਹੈ। ਇਸ ਰੱਸੀ ਨੂੰ ਫੜ੍ਹ ਕੇ ਲੋਕ ਰਾਸ਼ਨ ਲੈਣ ਜਾਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ 1988 ਦੇ 'ਚ ਵੀ ਅਜਿਹੇ ਹਾਲ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ 1988 ਤੋਂ ਵੀ ਭੈੜੇ ਹਾਲਾਤ ਹਨ। ਦੂਜੇ ਪਾਸੇ ਇਸ ਪਿੰਡ 'ਚ ਧੀ ਦਾ ਵਿਆਹ ਰੱਖਿਆ ਹੋਇਆ ਸੀ, ਪਰ ਇਸ ਹੜ੍ਹ ਦੇ ਕਾਰਨ ਉਨ੍ਹਾਂ ਦਾ ਵਿਆਹ ਦਾ ਸਾਰਾ ਸਾਮਾਨ ਖਰਾਬ ਹੋ ਗਿਆ।
ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਇੱਥੇ ਆਵੇ 'ਤੇ ਇੱਥੇ ਆ ਕੇ ਮਦਦ ਕਰੇ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਚਾਹੇ ਸੰਸਥਾਵਾਂ ਇੱਥੇ ਆ ਕੇ ਰਾਸ਼ਨ ਪਹੁੰਚਾ ਰਹੀ ਹਨ ਪਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਇਹ ਰਾਸ਼ਨ ਹੜ੍ਹ ਪੀੜਤਾਂ ਨੂੰ ਮੋਟਰਬੋਟ ਰਾਹੀਂ ਪਹੁੰਚਾਇਆ ਜਾਵੇ ਤਾਂ ਉਨ੍ਹਾਂ ਨੂੰ ਇਹ ਰਾਸ਼ਨ ਜਲਦੀ ਮਿਲ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਘਰਾਂ 'ਚ ਇੱਥੇ ਪਾਣੀ ਆਇਆ ਹੈ ਉਨ੍ਹਾਂ ਘਰਾਂ 'ਚ ਨਾ ਤਾਂ ਰਾਸ਼ਨ ਹੈ ਅਤੇ ਨਾ ਹੀ ਪੀਣ ਯੋਗ ਪਾਣੀ। ਇਸ ਲਈ ਉਨ੍ਹਾਂ ਨੂੰ ਸਾਫ ਪਾਣੀ, ਮੱਛਰਦਾਨੀਆਂ, ਸੁੱਕਾ ਦੁੱਧ ਅਤੇ ਹੋਰ ਕਈ ਚੀਜ਼ਾਂ ਦੀ ਬੁਨਿਆਦੀ ਲੋੜ ਹੈ।
5000 ਪੈਦਲ ਤੇ 7000 ਕਿ.ਮੀ ਗੱਡੀ ‘ਤੇ ਯਾਤਰਾ ਕਰ ਬਿਹਾਰ ਦਾ ਧਰਮਿੰਦਰ ਪੁੱਜਿਆ ਅੰਮ੍ਰਿਤਸਰ
NEXT STORY