ਬਠਿੰਡਾ (ਬਾਂਸਲ, ਗਰਗ)-ਕਿਸਾਨੀ ਮਸਲਿਆਂ ਬਾਰੇ 28 ਫਰਵਰੀ ਨੂੰ ਡੀ. ਸੀ. ਦਫਤਰ ਦੇ ਬਾਹਰ ਕੀਤੀ ਜਾਣ ਵਾਲੀ ਰੈਲੀ ਸਬੰਧੀ ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਸਥਾਨਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਹੋਈ। ਇਸ ਮੌਕੇ ਬਲਾਕ ਪ੍ਰਧਾਨ ਗੁਰਤੇਜ ਸਿੰਘ ਬਰ੍ਹੇ ਅਤੇ ਜ਼ਿਲਾ ਪ੍ਰਧਾਨ ਭੋਲਾ ਸਿੰਘ ਸਮਾਓ ਨੇ ਕਿਹਾ ਕਿ 22 ਜਨਵਰੀ ਤੋਂ ਡਿਪਟੀ ਕਮਿਸ਼ਨਰ ਮਾਨਸਾ ਦੇ ਦਫਤਰ ਦੇ ਬਾਹਰ ਜਥੇਬੰਦੀ ਵੱਲੋਂ ਪੱਕਾ ਮੋਰਚਾ ਲਾਇਆ ਹੋਇਆ ਹੈ। ਉਨ੍ਹਾ ਕਿਹਾ ਕਿ ਇਸ ਦੇ ਬਾਵਜੂਦ ਕਿਸਾਨੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਖਿਲਾਫ ਜਥੇਬੰਦੀ ਵੱਲੋਂ 28 ਫਰਵਰੀ ਨੂੰ ਜ਼ਿਲਾ ਪੱਧਰ ’ਤੇ ਰੈਲੀ ਕੀਤੀ ਜਾ ਰਹੀ ਹੈ। ਜ਼ਿਲਾ ਸੀਨੀਅਰ ਮੀਤ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ, ਸਵਰਨ ਸਿੰਘ ਬੋਡ਼ਾਵਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ 10 ਏਕਡ਼ ਤੱਕ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ, ਬੇਸਹਾਰਾ ਪਸ਼ੂਆਂ ਅਤੇ ਕੁੱਤਿਆਂ ਦਾ ਸੰਭਾਲ ਦਾ ਪ੍ਰਬੰਧ ਕੀਤਾ ਜਾਵੇ, ਸਿੱਖੀ ਸਾਹਿਤ ਰੱਖਣ ਦੇ ਕੇਸ ’ਚ 20 ਸਾਲਾਂ ਦੀ ਸਜ਼ਾ ਕੱਟ ਰਹੇ ਤਿੰਨ ਸਿੱਖ ਨੌਜਵਾਨਾਂ ਦੀ ਸਜ਼ਾ ਮੁਆਫ ਕੀਤੀ ਜਾਵੇ, ਸਰਕਾਰ ਵੱਲੋਂ ਕੀਤੇ ਵਾਅਦੇ ਰੋਜ਼ਗਾਰ ਦਾ ਪ੍ਰਬੰਧ, ਘਰ ਘਰ ਨੌਕਰੀ ਪੂਰੇ ਕੀਤੇ ਜਾਣ, ਮੁਸਲਿਮ ਪਸ਼ੂ ਵਪਾਰੀਆਂ ਨੂੰ ਬਿਨਾਂ ਵਜ੍ਹਾ ਤੋਂ ਗੁੰਡਾ ਅਨਸਰਾਂ ਵੱਲੋਂ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ ਆਦਿ ਮੰਗਾਂ ਪੂਰੀਆਂ ਕੀਤੀਆਂ ਜਾਣ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਥੇਬੰਦੀ ਵੱਲੋਂ ਡੀ. ਸੀ. ਦਫਤਰ ਦੇ ਬਾਹਰ 28 ਫਰਵਰੀ ਨੂੰ ਕੀਤੀ ਜਾ ਰਹੀ ਰੈਲੀ ਵਿਚ ਵੱਧ ਤੋਂ ਵੱਧ ਪਹੁੰਚਣ ਲਈ ਕਿਹਾ। ਉਨ੍ਹਾ ਕਿਹਾ ਕਿ ਇਸ ਰੈਲੀ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਡਿਊਟੀਆਂ ਲਾਈਆਂ ਗਈਆਂ ਹਨ। ਇਸ ਮੌਕੇ ਗੁਰਜੰਟ ਸਿੰਘ, ਨਾਜਰ ਸਿੰਘ, ਦਰਸ਼ਨ ਸਿੰਘ, ਮੁਖਤਿਆਰ ਸਿੰਘ, ਬਾਬੂ ਸਿੰਘ, ਜਗਵੰਤ ਸਿੰਘ, ਜਗਵੀਰ ਸਿੰਘ ਆਦਿ ਕਿਸਾਨ ਆਗੂ ਅਤੇ ਜਥੇਬੰਦੀ ਆਗੂ ਹਾਜ਼ਰ ਸਨ।
ਪਾਣੀ ਦੀ ਪਾਈਪ ਟੁੱਟਣ ਕਾਰਨ ਸਡ਼ਕ ’ਚ ਪਿਆ ਡੂੰਘਾ ਪਾਡ਼
NEXT STORY