ਬਠਿੰਡਾ (ਪਰਮਿੰਦਰ)-ਜਲਿਆਂਵਾਲਾ ਬਾਗ ਕਾਂਡ ਦੀ ਸ਼ਤਾਬਦੀ ਦੇ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸਰਕਾਰੀ ਰਜਿੰਦਰਾ ਕਾਲਜ ’ਚ ਇਕ ਰੈਲੀ ਕੱਢੀ ਗਈ। ਇਸ ਮੌਕੇ ਆਗੂ ਸੰਗੀਤਾ ਰਾਣੀ ਨੇ ਕਿਹਾ ਕਿ 13 ਅ੍ਰਪੈਲ 1919 ਨੂੰ ਜਲਿਆਂਵਾਲਾ ਬਾਗ ’ਚ ਅੰਗਰੇਜ਼ਾਂ ਵੱਲੋਂ ਕੀਤੇ ਗਏ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਤੇ ਇਸ ਕਾਂਡ ਨੇ ਆਜ਼ਾਦੀ ਦੀ ਨੀਂਹ ਰੱਖ ਦਿੱਤੀ ਸੀ। ਇਸਦੇ ਬਾਅਦ ਹੀ ਆਜ਼ਾਦੀ ਦਾ ਅੰਦੋਲਨ ਤੇਜ਼ ਕੀਤਾ ਤੇ ਲੱਖਾਂ ਲੋਕਾਂ ਨੇ ਕੁਰਬਾਨੀਆਂ ਦੇ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ। ਜ਼ਿਲਾ ਪ੍ਰਧਾਨ ਸਿਮਰਜੀਤ ਕੌਰ ਨੇ ਕਿਹਾ ਕਿ ਇਸ ਕਾਂਡ ਦੀ ਸ਼ਤਾਬਦੀ ਸਮਾਗਮਾਂ ’ਚ ਹਰ ਇਕ ਇਨਸਾਨ ਨੂੰ ਸ਼ਿਰਕਤ ਕਰਕੇ ਸ਼ਹੀਦਾਂ ਨੂੰ ਨਮਨ ਕਰਨਾ ਚਾਹੀਦਾ ਹੈ, ਕਿਉਂਕਿ ਸ਼ਹੀਦ ਹੀ ਕੌਮ ਦੇ ਹੀਰੇ ਹੁੰਦੇ ਹਨ ਤੇ ਆਪਣੇ ਸ਼ਹੀਦਾਂ ਨੂੰ ਯਾਦ ਰੱਖਣ ਵਾਲੀ ਕੌਮ ਹਮੇਸ਼ਾ ਜਿਊਂਦੀ ਰਹਿੰਦੀ ਹੈ। ਇਸ ਮੌਕੇ ਵਿਦਿਆਰਥੀ ਆਗੂ ਰੀਤੂ ਰਾਣੀ, ਜੋਤੀ ਦੇਵੀ, ਹਰਪਾਲ ਸਿੰਘ, ਵਿੱਕੀ ਸਿੰਘ, ਗੁਰਪ੍ਰੀਤ ਸਿੰਘ, ਮਨੀ ਸਿੰਘ, ਭਰਪੂਰ ਸਿੰਘ, ਵੀਰਪਾਲ ਕੌਰ, ਅਮਰਪਾਲ, ਕਿਰਨਜੀਤ ਕੌਰ ਆਦਿ ਹਾਜ਼ਰ ਸਨ।
ਜੀ. ਓ. ਜੀ. ਸਬ-ਡਵੀਜ਼ਨ ਇਕਾਈ ਦੀ ਮੀਟਿੰਗ
NEXT STORY