ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)–ਪੰਜਾਬ ਵਿਚ ਇਕ ਵਿਦਿਆਰਥੀ ਵੱਲੋਂ ਬਲਿਊ ਵ੍ਹੇਲ ਗੇਮ ਖੇਡਣ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਉਣ 'ਤੇ ਸ਼ਹਿਰ ਵਿਚ ਬੱਚਿਆਂ ਦੇ ਮਾਪਿਆਂ ਤੇ ਸਕੂਲ ਪ੍ਰਬੰਧਕਾਂ 'ਚ ਖਲਬਲੀ ਮਚ ਗਈ ਹੈ। ਇਥੋਂ ਦੇ ਪ੍ਰਸਿੱਧ ਸਕੂਲ ਸੈਕਰਡ ਹਾਰਟ ਕਾਨਵੈਂਟ ਸਕੂਲ ਰਾਏਕੋਟ ਰੋਡ ਦੀ ਪ੍ਰਿੰਸੀਪਲ ਨੇ ਬਕਾਇਦਾ ਸਕੂਲ ਦੇ ਸਾਰੇ ਬੱਚਿਆਂ ਦੇ ਮਾਤਾ-ਪਿਤਾ ਨੂੰ ਮੈਸਿਜ ਭੇਜੇ ਹਨ ਕਿ ਤੁਸੀਂ ਆਪਣੇ ਬੱਚਿਆਂ 'ਤੇ ਨਜ਼ਰ ਰੱਖੋ ਕਿ ਕਿਤੇ ਤੁਹਾਡਾ ਬੱਚਾ ਬਲਿਊ ਵ੍ਹੇਲ ਗੇਮ ਤਾਂ ਨਹੀਂ ਖੇਡ ਰਿਹਾ। ਬਰਨਾਲਾ 'ਚ ਵੀ ਕੁਝ ਬੱਚਿਆਂ ਦੇ ਗੇਮ ਖੇਡਣ ਦਾ ਮਾਮਲਾ ਸਾਹਮਣੇ ਆਇਆ ਹੈ। ਜੋ ਕਿ ਬਹੁਤ ਹੀ ਖ਼ਤਰਨਾਕ ਹੈ।
ਪੂਰੀ ਦੁਨੀਆ 'ਚ ਇਹ ਗੇਮ ਖੇਡਣ 'ਤੇ ਲੱਗੀ ਹੋਈ ਹੈ ਰੋਕ : 2013 ਵਿਚ ਰਸ਼ੀਆ ਦੇ ਇਕ ਵਿਅਕਤੀ ਨੇ ਇਸ ਗੇਮ ਨੂੰ ਬਣਾਇਆ ਸੀ। ਇਹ ਗੇਮ ਖੇਡ ਕੇ ਪੂਰੇ ਦੇਸ਼ 'ਚ ਕਈ ਵਿਦਿਆਰਥੀਆਂ ਨੇ ਆਤਮਹੱਤਿਆ ਕਰ ਲਈ ਸੀ। ਇਸ ਤੋਂ ਬਾਅਦ ਗੇਮ ਬਣਾਉਣ ਵਾਲੇ ਵਿਅਕਤੀ ਨੂੰ ਜੇਲ 'ਚ ਬੰਦ ਕਰ ਦਿੱਤਾ ਗਿਆ ਸੀ ਅਤੇ ਪੂਰੀ ਦੁਨੀਆ 'ਚ ਇਸ ਗੇਮ 'ਤੇ ਰੋਕ ਲਾ ਦਿੱਤੀ ਸੀ। ਪਰ ਹੁਣ ਕੁਝ ਲੋਕ ਚੋਰੀ ਛੁਪੇ ਇਸ ਗੇਮ ਦੇ ਐੈਡਮਿਨ ਬਣਕੇ ਇਹ ਗੇਮ ਖਿਡਾ ਰਹੇ ਹਨ। ਜਿਸ ਨਾਲ ਬੱਚਾ ਮਨੋਰੋਗੀ ਬਣ ਜਾਂਦਾ ਹੈ ਤੇ ਆਪਣੀ ਜਾਨ ਗੁਆ ਬੈਠਦਾ ਹੈ।
ਦੋ ਬੱਚਿਆਂ ਦੇ ਗੇਮ ਖੇਡਣ ਬਾਰੇ ਪਤਾ ਲੱਗਾ ਤਾਂ ਕੀਤਾ ਉਨ੍ਹਾਂ ਦੇ ਮਾਪਿਆਂ ਨੂੰ ਸੂਚਿਤ
ਵਾਈ. ਐੱਸ. ਸਕੂਲ ਦੇ ਡਾਇਰੈਕਟਰ ਵਰੁਣ ਭਾਰਤੀ ਨੇ ਕਿਹਾ ਕਿ ਸਾਡੀ ਸਕੂਲ ਦੀ ਮੈਨੇਜਮੈਂਟ ਇਸ ਮੁੱਦੇ 'ਤੇ ਬਹੁਤ ਹੀ ਗੰਭੀਰ ਹੈ। ਅਸੀਂ ਸਾਰੀਆਂ ਕਲਾਸਾਂ 'ਚ ਬੱਚਿਆਂ ਦੀ ਕੌਂਸਲਿੰਗ ਕੀਤੀ ਕਿ ਉਹ ਦਿਨ 'ਚ ਕੀ-ਕੀ ਕਰਦੇ ਹਨ ਅਤੇ ਮੋਬਾਇਲ 'ਤੇ ਕਿਹੜੀਆਂ-ਕਿਹੜੀਆਂ ਗੇਮਾਂ ਖੇਡਦੇ ਹਨ। ਗੱਲਬਾਤ ਕਰਨ 'ਤੇ ਦੋ ਬੱਚਿਆਂ ਨੇ ਕਿਹਾ ਕਿ ਅਸੀਂ ਮੋਬਾਇਲ 'ਤੇ ਬਲਿਊ ਵ੍ਹੇਲ ਗੇਮ ਖੇਡ ਰਹੇ ਹਾਂ। ਅਸੀਂ ਫੌਰੀ ਤੌਰ 'ਤੇ ਇਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਸੂਚਿਤ ਕੀਤਾ ਤੇ ਬੱਚਿਆਂ 'ਤੇ ਨਜ਼ਰ ਰੱਖਣ ਲਈ ਉਨ੍ਹਾਂ ਨੂੰ ਬੇਨਤੀ ਕੀਤੀ।
ਸਾਰੀਆਂ ਕਲਾਸਾਂ 'ਚ ਜਾ ਕੇ ਬੱਚਿਆਂ ਨੂੰ ਗੇਮ ਨਾ ਖੇਡਣ ਲਈ ਕੀਤਾ ਜਾਗਰੂਕ
ਮਦਰ ਟੀਚਰ ਸਕੂਲ ਦੇ ਐੱਮ. ਡੀ. ਕਪਿਲ ਮਿੱਤਲ ਨੇ ਕਿਹਾ ਕਿ ਅਕਸਰ ਹੀ ਛੋਟੇ ਬੱਚੇ ਮੋਬਾਇਲਾਂ 'ਤੇ ਗੇਮ ਖੇਡਣ ਲੱਗ ਜਾਂਦੇ ਹਨ। ਬੱਚਿਆਂ ਨੂੰ ਨਵੀਂ ਗੇਮ ਖੇਡਣ ਦਾ ਸ਼ੌਕ ਹੁੰਦਾ ਹੈ। ਇਸ ਲਈ ਅਸੀਂ ਸਾਰੀਆਂ ਕਲਾਸਾਂ 'ਚ ਜਾ ਕੇ ਬੱਚਿਆਂ ਨੂੰ ਜਾਗਰੂਕ ਕੀਤਾ ਕਿ ਤੁਸੀਂ ਮੋਬਾਇਲ 'ਤੇ ਬਲਿਊ ਵ੍ਹੇਲ ਗੇਮ ਨਾ ਖੇਡੋ ਇਸ ਨਾਲ ਤੁਹਾਡੀ ਜਾਨ ਨੂੰ ਖਤਰਾ ਹੈ।
ਛੇਵੀਂ ਕਲਾਸ ਤੋਂ ਲੈ ਕੇ +2 ਦੇ ਵਿਦਿਆਰਥੀਆਂ ਲਈ ਲਾਇਆ ਸੈਮੀਨਾਰ
ਆਰੀਆਭੱਟ ਸਕੂਲ ਦੇ ਚੇਅਰਮੈਨ ਰਾਕੇਸ਼ ਕੁਮਾਰ ਨੇ ਕਿਹਾ ਕਿ ਦੇਸ਼ 'ਚ ਵਿਦਿਆਰਥੀਆਂ ਵੱਲੋਂ ਬਲਿਊ ਵ੍ਹੇਲ ਗੇਮ ਖੇਡਣ ਦੇ ਮਾਮਲੇ ਸਾਹਮਣੇ ਆਉਣ 'ਤੇ ਸਾਡੀ ਸਕੂਲ ਦੀ ਮੈਨੇਜਮੈਂਟ ਵੱਲੋਂ ਛੇਵੀਂ ਕਲਾਸ ਤੋਂ ਲੈ ਕੇ +2 ਦੇ ਵਿਦਿਆਰਥੀਆਂ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਅਤੇ ਬਲਿਊ ਵ੍ਹੇਲ ਗੇਮ ਦੇ ਨੁਕਸਾਨਾਂ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਦੱਸਿਆ ਗਿਆ ਕਿ ਇਸ ਗੇਮ ਦੇ ਖੇਡਣ ਨਾਲ ਤੁਸੀਂ ਮਨੋਰੋਗੀ ਵੀ ਹੋ ਸਕਦੇ ਹੋ ਅਤੇ ਭਾਵਨਾ 'ਚ ਵਹਿ ਕੇ ਕੋਈ ਗਲਤ ਕਦਮ ਵੀ ਚੁੱਕ ਸਕਦੇ ਹੋ। ਇਸ ਲਈ ਤੁਸੀਂ ਇਹ ਗੇਮ ਖੇਡਣ ਤੋਂ ਪ੍ਰਹੇਜ਼ ਕਰੋ।
5 ਪੇਟੀਆਂ ਨਾਜਾਇਜ਼ ਸ਼ਰਾਬ ਸਣੇ 2 ਗ੍ਰਿਫਤਾਰ
NEXT STORY