ਜਲੰਧਰ (ਖੁਰਾਣਾ)— ਵਿੱਤੀ ਸੰਕਟ ਕਾਰਨ ਜਲੰਧਰ ਨਗਰ ਨਿਗਮ ਸ਼ਹਿਰ ਦੇ ਚੌਕਾਂ ਅਤੇ ਗ੍ਰੀਨ ਬੈਲਟਾਂ ਨੂੰ ਸਜਾਉਣ ਸੰਵਾਰਨ 'ਚ ਅਸਫਲ ਸਾਬਤ ਹੋ ਰਿਹਾ ਹੈ, ਜਿਸ ਕਾਰਨ ਮੇਅਰ ਜਗਦੀਸ਼ ਰਾਜਾ ਨੇ ਜ਼ਿਆਦਾਤਰ ਚੌਕਾਂ, ਡਿਵਾਈਡਰਾਂ ਅਤੇ ਗ੍ਰੀਨ ਬੈਲਟਾਂ ਦੇ ਰੱਖ-ਰਖਾਅ ਦਾ ਜ਼ਿੰਮਾ ਪ੍ਰਾਈਵੇਟ ਕੰਪਨੀ ਦੇ ਹਵਾਲੇ ਕਰਨ ਦਾ ਪ੍ਰਾਜੈਕਟ ਤਿਆਰ ਕੀਤਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਸ਼ਹਿਰ ਦੇ ਕਈ ਚੌਕ, ਡਿਵਾਈਡਰ ਅਤੇ ਗ੍ਰੀਨ ਬੈਲਟਾਂ ਰੱਖ-ਰਖਾਅ ਵਜੋਂ ਪ੍ਰਾਈਵੇਟ ਕੰਪਨੀਆਂ ਨੂੰ ਅਲਾਟ ਹਨ ਪਰ ਕਈ ਕੰਪਨੀਆਂ ਲਾਪਰਵਾਹੀ ਵਰਤ ਰਹੀਆਂ ਹਨ। ਹੁਣ ਨਗਰ ਨਿਗਮ ਅਜਿਹੀਆਂ ਲਾਪਰਵਾਹ ਕੰਪਨੀਆਂ ਨੂੰ ਨੋਟਿਸ ਕੱਢ ਕੇ ਉਨ੍ਹਾਂ ਦੇ ਕਾਂਟਰੈਕਟ ਖਤਮ ਕਰਨ ਜਾ ਰਿਹਾ ਹੈ ਅਤੇ ਨਵੀਆਂ ਕੰਪਨੀਆਂ ਨੂੰ ਸੱਦਾ ਦੇ ਦਿੱਤਾ ਗਿਆ ਹੈ। ਬੀ. ਐੱਸ. ਐੱਫ. ਚੌਕ ਅਤੇ ਪੀ. ਏ. ਪੀ. ਚੌਕ ਕੋਲ ਪੈਂਦੀ ਗ੍ਰੀਨ ਬੈਲਟ ਜਿੱਥੇ ਸਾਬਕਾ ਮੰਤਰੀ ਸਵਰਨ ਸਿੰਘ ਦਾ ਬੁੱਤ ਲੱਗਾ ਹੈ, ਆਦਿ ਥਾਵਾਂ ਨੂੰ ਅਲਾਟ ਵੀ ਕੀਤਾ ਜਾ ਚੁੱਕਾ ਹੈ। ਆਉਣ ਵਾਲੇ ਦਿਨਾਂ 'ਚ ਬਾਕੀ ਚੌਕਾਂ ਨੂੰ ਵੀ ਕੰਪਨੀਆਂ ਦੇ ਹਵਾਲੇ ਕੀਤਾ ਜਾ ਸਕਦਾ ਹੈ।
ਭਾਰਤੀ ਮਹਿਲਾ ਹਾਕੀ ਟੀਮ ਨੇ ਕੋਰੀਆ ਨਾਲ 1-1 ਨਾਲ ਡਰਾਅ ਖੇਡਿਆ
NEXT STORY