ਜਲੰਧਰ (ਖੁਰਾਣਾ)— ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਭਾਵੇਂ ਸਖਤ ਐਕਸ਼ਨ ਲੈਂਦਿਆਂ ਜਲੰਧਰ ਨਗਰ-ਨਿਗਮ ਦੇ ਬਿਲਡਿੰਗ ਵਿਭਾਗ ਦੇ 9 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ ਪਰ ਫਿਰ ਵੀ ਬਾਕੀ ਬਚਿਆ ਬਿਲਡਿੰਗ ਵਿਭਾਗ ਆਪਣੀ ਕਾਰਜਸ਼ੈਲੀ ਵਿਚ ਕੋਈ ਸੁਧਾਰ ਨਹੀਂ ਲਿਆ ਰਿਹਾ। ਨਵਜੋਤ ਸਿੱਧੂ ਨੇ ਮੇਅਰ ਕੋਲੋਂ 93 ਨਾਜਾਇਜ਼ ਬਿਲਡਿੰਗਾਂ ਦੀ ਪੂਰੀ ਰਿਪੋਰਟ ਮੰਗੀ ਸੀ, ਜੋ ਕਈ ਹਫਤੇ ਬੀਤ ਜਾਣ ਤੋਂ ਬਾਅਦ ਵੀ ਮੰਤਰੀ ਤੱਕ ਨਹੀਂ ਪਹੁੰਚੀ। ਬੀਤੇ ਦਿਨ ਬਿਲਡਿੰਗ ਵਿਭਾਗ ਵੱਲੋਂ ਮੇਅਰ ਜਗਦੀਸ਼ ਰਾਜਾ ਨੂੰ 93 'ਚੋਂ 71 ਬਿਲਡਿੰਗਾਂ ਦੀ ਰਿਪੋਰਟ ਸੌਂਪ ਦਿੱਤੀ ਗਈ ਪਰ ਰਿਪੋਰਟ ਨੂੰ ਦੇਖ ਕੇ ਮੇਅਰ ਨੇ ਪ੍ਰਤੀਕਿਰਿਆ ਦਿੱਤੀ ਹੈ ਕਿ ਰਿਪੋਰਟ ਵਿਚ ਕਈ ਤਰੁੱਟੀਆਂ ਹਨ। ਬਿਲਡਿੰਗ ਵਿਭਾਗ ਨੇ ਕਈ ਤੱਥ ਲੁਕੋਏ ਹਨ ਅਤੇ ਆਪਣੀਆਂ ਅਸਫਲਤਾਵਾਂ 'ਤੇ ਪਰਦਾ ਪਾਇਆ ਹੈ। ਮੇਅਰ ਨੇ ਕਿਹਾ ਕਿ ਉਹ ਆਪਣੇ ਵੱਲੋਂ ਰਿਮਾਰਕਸ ਦੇ ਕੇ ਮੰਤਰੀ ਨੂੰ ਸਹੀ ਰਿਪੋਰਟ ਸੌਂਪਣਗੇ ।
ਬਿਲਡਿੰਗਾਂ ਦੀ ਵੇਰਵਾ ਰਿਪੋਰਟ
ਕਰਤਾਰ ਮਾਰਬਲ, ਅਵਤਾਰ ਨਗਰ ਰੋਡ 'ਤੇ ਫਸਟ ਫਲੋਰ : 29.5.2018 ਨੂੰ ਨੋਟਿਸ ਜਾਰੀ ਕੀਤਾ, ਨਾਨ-ਕੰਪਾਊਂਡੇਬਲ, ਡਿਮੋਲੇਸ਼ਨ ਨੋਟਿਸ ਅਜੇ ਸਰਵ ਹੋਣਾ ਹੈ।
ਦਰਸ਼ਨ ਕੋਲਡ ਸਟੋਰ, ਅਵਤਾਰ ਨਗਰ ਦੇ ਨੇੜੇ ਦੁਕਾਨਾਂ: 28.5.2018 ਨੂੰ ਨੋਟਿਸ ਜਾਰੀ, ਡਿਮੋਲੇਸ਼ਨ ਅਜੇ ਹੋਣੀ ਹੈ।
ਏ. ਬੀ. ਏਜੰਸੀ, ਬਸਤੀ ਅੱਡੇ ਦੇ ਪਿੱਛੇ ਮਾਰਕੀਟ : 22.12.2016 ਨੂੰ ਨੋਟਿਸ ਜਾਰੀ, ਸੀਲਿੰਗ ਲਈ ਕਾਰਵਾਈ ਦੀ ਉਡੀਕ, ਨਾਨ-ਕੰਪਾਊਂਡੇਬਲ
66 ਫੁੱਟ ਰੋਡ 'ਤੇ 2 ਦੁਕਾਨਾਂ: 24.1.2017 ਨੂੰ ਨੋਟਿਸ ਜਾਰੀ, ਸੀਲਿੰਗ ਲਈ ਕਾਰਵਾਈ ਦੀ ਉਡੀਕ, ਨਾਨ-ਕੰਪਾਊਂਡੇਬਲ
66 ਫੁੱਟ ਰੋਡ 'ਤੇ ਲਿਕਰ ਸ਼ਾਪ ਦੇ ਨੇੜੇ ਬਿਲਡਿੰਗ : ਮੌਕੇ 'ਤੇ ਕੰਮ ਬੰਦ ਹੈ। ਨਾਨ-ਕੰਪਾਊਂਡੇਬਲ, ਕੋਈ ਕਾਰਵਾਈ ਨਹੀਂ
66 ਫੁੱਟ ਰੋਡ 'ਤੇ ਡਰਾਈਕਲੀਕਰ ਦੇ ਨੇੜੇ ਬਿਲਡਿੰਗ : ਮੌਕੇ 'ਤੇ ਕੰਮ ਬੰਦ ਹੈ। ਨਾਨ-ਕੰਪਾਊਂਡੇਬਲ, ਘਰੇਲੂ ਨਕਸ਼ਾ ਪਾਸ ਕਰ ਕੇ ਬਣਾਇਆ ਹਾਲ
ਰਾਜ ਨਗਰ, ਲਿਕਰ ਸ਼ਾਪ ਦੇ ਨੇੜੇ 10 ਦੁਕਾਨਾਂ : 6.4.2018 ਨੂੰ ਨੋਟਿਸ ਜਾਰੀ, 5.7.2018 ਨੂੰ ਸੀਲਾਂ ਲਾਈਆਂ, ਨਾਨ-ਕੰਪਾਊਂਡੇਬਲ
ਬਿਲਡਿੰਗ ਐੱਸ. 244 ਇੰਡਸਟਰੀਅਲ ਏਰੀਆ : 8.5.2017 ਨੂੰ ਨੋਟਿਸ ਜਾਰੀ, 29. 9. 2017 ਨੂੰ ਸੀਲ ਲਾਈ, 17.10.2017 ਨੂੰ ਸੀਲ ਖੋਲ੍ਹੀ, ਨਾਨ-ਕੰਪਾਊਂਡੇਬਲ
ਗੁਰੂ ਰਾਮਦਾਸ ਟਰਾਂਸਪੋਰਟ ਕੰਪਨੀ, ਟਰਾਂਸਪੋਰਟ ਨਗਰ ਦੇ ਕੋਲ ਦੁਕਾਨਾਂ : 28.6.2017 ਨੂੰ ਨੋਟਿਸ ਜਾਰੀ, 5.7.2018 ਨੂੰ ਸੀਲਾਂ ਲਾਈਆਂ, ਨਾਨ-ਕੰਪਾਊਂਡੇਬਲ
ਨਾਜ਼ ਸਿਨੇਮਾ ਰਵੀ ਟ੍ਰੇਡਰਜ਼ ਦੇ ਸਾਹਮਣੇ ਦੁਕਾਨਾਂ : 13.3.2018 ਨੂੰ ਨੋਟਿਸ ਜਾਰੀ, ਕੰਪ੍ਰੋਮਾਈਜ਼ ਲਈ ਫਾਈਲ ਤਿਆਰ, ਕੰਪਾਊਂਡੇਬਲ
ਇਸਲਾਮਗੰਜ ਨੇੜੇ ਨਾਜ਼ ਸਿਨੇਮਾ ਵਿਚ ਬਿਲਡਿੰਗ : ਮੰਦਰ ਦੀ ਬਿਲਡਿੰਗ ਕਾਰਨ ਕੋਈ ਕਾਰਵਾਈ ਨਹੀਂ
ਹਰਬੰਸ ਨਗਰ ਰੋਡ 'ਤੇ 2 ਦੁਕਾਨਾਂ : 13.10.2017 ਨੂੰ ਨੋਟਿਸ ਜਾਰੀ, 23.10.2017 ਨੂੰ ਡਿਮੋਲੇਸ਼ਨ ਨੋਟਿਸ ਜਾਰੀ, ਸੀਲ ਲਾਈ ਅਤੇ ਸੀਲ ਖੋਲ੍ਹ ਦਿੱਤੀ, ਨਾਨ ਕੰਪਾਊਂਡੇਬਲ
ਜੇ. ਬੀ. ਨਗਰ ਕ੍ਰਿਮੀਕਾ ਦੇ ਸਾਹਮਣੇ ਦੋ ਦੁਕਾਨਾਂ : 10.4.2017 ਨੂੰ ਨੋਟਿਸ ਜਾਰੀ, ਸੀਲਿੰਗ ਦੀ ਕਾਰਵਾਈ ਦੀ ਉਡੀਕ, ਨਾਨ-ਕੰਪਾਊਂਡੇਬਲ
ਬਸਤੀ ਬਾਵਾ ਖੇਲ ਨਹਿਰ ਦੇ ਨੇੜੇ 4 ਦੁਕਾਨਾਂ : 2.7.2017 ਨੂੰ ਨੋਟਿਸ ਜਾਰੀ, ਸੀਲਿੰਗ ਦੀ ਕਾਰਵਾਈ ਦੀ ਉਡੀਕ, ਨਾਨ-ਕੰਪਾਊਂਡੇਬਲ
ਸ਼ਹਿਨਾਈ ਪੈਲੇਸ ਸਾਹਮਣੇ ਦੁਕਾਨਾਂ ੍ਰ:28.3. 2018 ਨੂੰ ਨੋਟਿਸ ਜਾਰੀ, ਡਿਮੋਲੇਸ਼ਨ ਨੋਟਿਸ ਅਜੇ ਜਾਣਾ ਹੈ, ਨਾਨ-ਕੰਪਾਊਂਡੇਬਲ
ਮਾਡਲ ਟਾਊਨ ਗੋਲ ਮਾਰਕੀਟ ਦੇ ਨੇੜੇ ਬਿਲਡਿੰਗ : 14.10. 2017 ਨੂੰ ਨੋਟਿਸ ਜਾਰੀ, ਫਾਈਲ ਅੰਡਰ ਪ੍ਰੋਸੈੱਸ, ਨਾਨ-ਕੰਪਾਊਂਡੇਬਲ
ਜੀ. ਟੀ. ਰੋਡ 'ਤੇ ਸੀ. ਜੇ. ਐੱਸ. ਪਬਲਿਕ ਸਕੂਲ ਦੇ ਨੇੜੇ ਬਿਲਡਿੰਗ : ਧਾਰਾ 269, 270 ਦੇ ਤਹਿਤ ਨੋਟਿਸ ਜਾਰੀ, ਸੀਲਿੰਗ ਜਾਂ ਡਿਮੋਲੇਸ਼ਨ ਕਾਰਵਾਈ ਅਜੇ ਨਹੀਂ, ਨਾਨ-ਕੰਪਾਊਂਡੇਬਲ
ਗੋਲਡਨ ਐਵੇਨਿਊ 'ਚ 4 ਸ਼ੋਅਰੂਮ: 13.11.2015 ਤੋਂ ਨੋਟਿਸ ਦਿੱਤੇ ਜਾ ਰਹੇ ਹਨ। 5.7.2017 ਨੂੰ ਬਿਲਡਿੰਗ ਸੀਲ 'ਤੇ, ਮਾਲਕ ਨੇ ਸੀਲ ਤੋੜੀ, ਅਦਾਲਤ 'ਚ 3 ਸ਼ੋਅਰੂਮਾਂ ਦਾ ਕੇਸ ਪੈਂਡਿੰਗ, ਚੌਥੇ ਸ਼ੋਅਰੂਮ 12.3.2018 ਨੂੰ ਨੋਟਿਸ ਕੱਢਿਆ, ਸੀਲ ਦੀ ਪ੍ਰਕਿਰਿਆ ਅਜੇ ਪੂਰੀ ਹੋਣੀ ਹੈ। ਨਾਨ-ਕੰਪਾਊਂਡੇਬਲ
ਸਿਵਲ ਹਸਪਤਾਲ 'ਚ ਮਰੀਜ਼ਾਂ ਦੀ ਲੱਗੀ ਭੀੜ, ਡਾਇਰੀਆ ਕਾਰਨ ਬਣਿਆ ਦਹਿਸ਼ਤ ਦਾ ਮਾਹੌਲ
NEXT STORY