ਭੁਲੱਥ, (ਰਜਿੰਦਰ)- ਅਧਿਆਪਕਾਂ ਦੇ ਸਾਂਝੇ ਮੋਰਚੇ ਵੱਲੋਂ ਅੱਜ ਸਬ ਡਵੀਜ਼ਨ ਭੁਲੱਥ ਦੇ ਐੱਸ. ਡੀ. ਐੱਮ. ਦਫਤਰ ਦੇ ਅੱਗੇ ਧਰਨਾ ਲਾਇਆ ਗਿਆ। ਦੱਸਣਯੋਗ ਹੈ ਕਿ ਧਰਨੇ ਤੋਂ ਪਹਿਲਾਂ ਅਧਿਆਪਕ ਸ਼ਹਿਰ ਵਿਚ ਦੀ ਰੋਸ ਮਾਰਚ ਕਰਦੇ ਹੋਏ ਐੱਸ. ਡੀ. ਐੱਮ. ਦਫਤਰ ਭੁਲੱਥ ਵਿਖੇ ਪੁੱਜੇ, ਜਿਥੇ ਅਧਿਆਪਕਾਂ ਵੱਲੋਂ ਆਪਣੀਆਂ ਡਿਊਟੀਆਂ ਖਿਲਾਫ ਐੱਸ. ਡੀ. ਐੱਮ. ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਅਧਿਆਪਕ ਲੰਮਾ ਸਮਾਂ ਨਾਅਰੇਬਾਜ਼ੀ ਕਰਦੇ ਰਹੇ ਪਰ ਐੱਸ. ਡੀ. ਐੱਮ. ਭੁਲੱਥ ਅਧਿਆਪਕਾਂ ਕੋਲੋਂ ਮੰਗ ਪੱਤਰ ਦਫਤਰ ਦੇ ਅੰਦਰ ਲੈਣਾ ਚਾਹੁੰਦੇ ਸਨ ਤੇ ਉਹ ਦਫਤਰ ਤੋਂ ਬਾਹਰ ਨਹੀਂ ਆਏ। ਇੰਨੇ ਨੂੰ ਐੱਸ. ਡੀ. ਐੱਮ. ਦਫਤਰ ਬਾਹਰ ਵੱਡੇ ਇਕੱਠ ਵਿਚ ਖੜ੍ਹੇ ਅਧਿਆਪਕਾਂ ਵਿਚ ਰੋਸ ਵਧਦਾ ਗਿਆ ਤੇ ਕੁਝ ਸਮੇਂ ਬਾਅਦ ਸਾਰੇ ਅਧਿਆਪਕਾਂ ਨੇ ਐੱਸ. ਡੀ. ਐੱਮ. ਦਫਤਰ ਦੇ ਮੇਨ ਗੇਟ ਮੂਹਰੇ ਧਰਨਾ ਲਾ ਦਿੱਤਾ।
ਸੰਬੋਧਨ ਕਰਦਿਆਂ ਡੈਮੋਕਰੇਟਿਕ ਟੀਚਰਜ਼ ਫਰੰਟ ਬਲਾਕ ਭੁਲੱਥ ਦੇ ਪ੍ਰਧਾਨ ਪ੍ਰਮੋਦ ਸ਼ਰਮਾ ਤੇ ਬੀ. ਐੱਡ. ਅਧਿਆਪਕ ਫਰੰਟ ਕਪੂਰਥਲਾ ਦੇ ਪ੍ਰਧਾਨ ਸਰਤਾਜ ਸਿੰਘ ਚੀਮਾ ਨੇ ਕਿਹਾ ਕਿ ਬੀ. ਐੱਲ. ਓਜ਼ ਦੇ ਤੌਰ 'ਤੇ ਚੋਣ ਡਿਊਟੀਆਂ ਕਰ ਰਹੇ ਅਧਿਆਪਕਾਂ ਦੀਆਂ ਐੱਸ. ਡੀ. ਐੱਮ. ਦਫਤਰ ਭੁਲੱਥ ਵੱਲੋਂ ਵੋਟਾਂ ਸਬੰਧੀ ਰਿਕਾਰਡ ਆਨ ਲਾਈਨ ਕਰਨ ਲਈ ਡਿਊਟੀਆਂ ਲਾਈਆਂ ਗਈਆਂ ਹਨ, ਜੋ ਕਿ ਰੱਦ ਕੀਤੀਆਂ ਜਾਣੀਆਂ ਚਾਹੀਦੀ ਹਨ। ਕਿਉਂਕਿ ਇਹ ਸਾਰਾ ਕੰਮ ਕੰਪਿਊਟਰ ਨਾਲ ਸਬੰਧਤ ਅਮਲੇ ਕੋਲੋਂ ਕਰਵਾਇਆ ਜਾਵੇ, ਜਿਵੇਂ ਕਿ ਪਿਛਲੇ ਸਮੇਂ ਤੋਂ ਕਰਵਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਚੱਲ ਰਹੀ ਹੈ, ਬੋਰਡ ਦੀਆਂ ਪ੍ਰੀਖਿਆਵਾਂ ਸਿਰ 'ਤੇ ਹਨ ਅਤੇ ਮਾਣਯੋਗ ਸਿੱਖਿਆ ਸਕੱਤਰ ਵੱਲੋਂ ਸਖਤ ਹਦਾਇਤਾਂ ਹਨ ਕਿ ਬੱਚਿਆਂ ਦੀ ਪੜ੍ਹਾਈ ਵਿਚ ਕਿਸੇ ਕਿਸਮ ਦੀ ਅਣਗਹਿਲੀ ਨਾ ਕੀਤੀ ਜਾਵੇ।
ਦੂਜੇ ਪਾਸੇ ਧਰਨੇ ਦੀ ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਭੁਲੱਥ ਬਲਵਿੰਦਰ ਸਿੰਘ ਰੰਧਾਵਾ ਪੁਲਸ ਫੋਰਸ ਨਾਲ ਮੌਕੇ 'ਤੇ ਪੁੱਜੇ। ਜਿਨ੍ਹਾਂ ਨੇ ਐੱਸ. ਡੀ. ਐੱਮ. ਭੁਲੱਥ ਬਰਜਿੰਦਰ ਸਿੰਘ ਤੇ ਅਧਿਆਪਕ ਆਗੂਆਂ ਦੀ ਐੱਸ. ਡੀ. ਐੱਮ. ਦਫਤਰ ਵਿਚ ਬੈਠਕ ਕਰਵਾਈ, ਜਿਥੇ ਕਰੀਬ 10 ਮਿੰਟ ਮੀਟਿੰਗ ਚੱਲਣ ਉਪਰੰਤ ਸਾਰੇ ਅਧਿਆਪਕ ਮੇਨ ਗੇਟ ਤੋਂ ਧਰਨਾ ਹਟਾਉਂਦੇ ਹੋਏ ਐੱਸ. ਡੀ. ਐੱਮ. ਦਫਤਰ ਬਾਹਰ ਪੁੱਜੇ। ਉਪਰੰਤ ਐੱਸ. ਡੀ. ਐੱਮ. ਬਰਜਿੰਦਰ ਸਿੰਘ ਵੱਲੋਂ ਅਧਿਆਪਕਾਂ ਕੋਲੋਂ ਮੰਗ ਪੱਤਰ ਲਿਆ ਗਿਆ।
ਵਿਰੋਧੀ ਧਿਰ ਦੇ 4 ਵੱਡੇ ਨੇਤਾ ਪਏ ਸਨ ਸੁਰੇਸ਼ ਕੁਮਾਰ ਦੇ ਪਿੱਛੇ
NEXT STORY