ਸੁਨਾਮ ਊਧਮ ਸਿੰਘ ਵਾਲਾ (ਮੰਗਲਾ)- ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਪੀ. ਪੀ. ਸੀ. ਸੀ. ਦੇ ਸਕੱਤਰ ਅਜੈਬ ਸਿੰਘ ਸੱਗੂ ਦੇ ਦਫਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ 10 ਸਾਲਾਂ ਤੋਂ ਕਾਨੂੰਨ ਵਿਵਸਥਾ ਨੂੰ ਲਗਾਤਾਰ ਵਿਗਾੜ ਰਹੇ ਗੈਂਗਸ ਨੂੰ ਕੈਪਟਨ ਸਰਕਾਰ ਨੇ ਕਾਬੂ 'ਚ ਕੀਤਾ ਹੈ ਤੇ ਹੋਰ ਜਿਥੋਂ ਵੀ ਅਜਿਹੀਆਂ ਸ਼ਿਕਾਇਤਾਂ ਆ ਰਹੀਆਂ ਹਨ, ਉਥੇ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਅਜਿਹੇ ਲੋਕਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਤੇ ਪੰਜਾਬ ਵਿਚ ਕੈਪਟਨ ਸਰਕਾਰ ਨੇ ਜੋ ਸ਼ਾਂਤੀ ਕਾਇਮ ਕੀਤੀ ਹੈ, ਉਸ ਨੂੰ ਕਦੇ ਵੀ ਭੰਗ ਨਹੀਂ ਹੋਣ ਦਿੱਤਾ ਜਾਵੇਗਾ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਜਿਵੇਂ 1 ਜਨਵਰੀ ਤੋਂ ਪੰਜਾਬ ਵਿਚ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲਣ ਜਾ ਰਹੀ ਹੈ, ਉਸੇ ਤਰ੍ਹਾਂ ਜਲਦੀ ਹੀ ਪੰਜਾਬ ਦੇ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ ਕਰ ਦਿੱਤਾ ਜਾਵੇਗਾ ਕਿਉਂਕਿ ਕੁਝ ਤਕਨੀਕੀ ਗੱਲਾਂ ਨੂੰ ਠੀਕ ਕੀਤਾ ਜਾ ਰਿਹਾ ਹੈ। ਮੰਤਰੀ ਮੰਡਲ ਦਾ ਵਿਸਥਾਰ ਜਲਦੀ ਹੋਣਾ ਚਾਹੀਦਾ ਹੈ ਤੇ ਸੰਗਰੂਰ ਜ਼ਿਲੇ ਨੂੰ ਵੀ ਮੰਤਰੀ ਮੰਡਲ 'ਚ ਬਣਦਾ ਹਿੱਸਾ ਮਿਲਣਾ ਚਾਹੀਦਾ ਹੈ ਪਰ ਇਸ ਸੰਬੰਧ 'ਚ ਅੰਤਿਮ ਫੈਸਲਾ ਤਾਂ ਕੈਪਟਨ ਸਾਹਿਬ ਨੇ ਕਰਨਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪੰਜਾਬ ਵਿਚ 2 ਲੱਖ ਵਿਦਿਆਰਥੀ ਹਨ, ਜਿਨ੍ਹਾਂ ਨੂੰ ਟੀ. ਈ. ਟੀ. ਦੀ ਪ੍ਰੀਖਿਆ ਦੇਣ ਲਈ 13-14 ਦਿਨ ਹੀ ਦਿੱਤੇ ਗਏ ਹਨ। ਉੱਪਰੋਂ ਵੈੱਬਸਾਈਟ ਵੀ ਕ੍ਰੈਸ਼ ਹੋ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਮੁੱਖ ਮੰਤਰੀ ਤੇ ਸੰਬੰਧਤ ਵਿਭਾਗ ਤੱਕ ਪਹੁੰਚਾਈਆਂ ਜਾਣਗੀਆਂ।
2 ਗ੍ਰਾਮ ਹੈਰੋਇਨ ਬਰਾਮਦ, 3 ਗ੍ਰਿਫਤਾਰ
NEXT STORY