ਬੁਢਲਾਡਾ(ਮਨਜੀਤ)— ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕਰੋੜਾ ਅਰਬਾਂ ਰੁਪਏ ਖਰਚ ਕਰਕੇ ਨਵੀਆਂ ਨਹਿਰਾਂ, ਸੂਏ, ਕੱਸੀਆਂ ਅਤੇ ਉਨ੍ਹਾਂ ਦੇ ਭਾਡੇਂ ਦੀ ਸਮਰੱਥਾ ਵਿਚ ਵਾਧਾ ਕੀਤਾ ਪਰ ਕਿਸਾਨਾਂ ਨੂੰ ਟੇਲਾਂ 'ਤੇ ਪੂਰਾ ਪਾਣੀ ਨਹੀਂ ਮਿਲ ਰਿਹਾ, ਜਿਸ ਕਾਰਨ ਕਿਸਾਨਾਂ ਵਿਚ ਹਾਹਾਕਾਰ ਮੱਚੀ ਹੋਈ ਹੈ। ਕਿਸਾਨ ਅਵਤਾਰ ਸਿੰਘ ਸਿਵੀਆ, ਬੇਅੰਤ ਸਿੰਘ ਸਿਵੀਆ, ਗੁਰਸੇਵਕ ਸਿੰੰਘ ਜਵੰਧਾ, ਗੁਰਜੀਤ ਸਿੰਘ ਗੋਪੀ, ਬਲਜਿੰਦਰ ਸਿੰਘ ਚਹਿਲ, ਗੁਰਜੰਟ ਸਿੰਘ ਚਹਿਲ ਨੇ ਦੱਸਿਆ ਕਿ ਝੋਨੇ ਦੀ ਫਸਲ ਪਾਲਣ ਲਈ ਨਹਿਰੀ ਪਾਣੀ ਦੀ ਅਤਿ ਜ਼ਰੂਰਤ ਹੈ, ਕਿਉਂਕਿ ਇਸ ਖੇਤਰ ਦਾ ਧਰਤੀ ਹੇਠਲਾ ਪਾਣੀ ਸੋਰੇ ਵਾਲਾ ਹੈ, ਇਸ ਲਈ ਨਹਿਰੀ ਪਾਣੀ ਦੀ ਲੋੜ ਹੈ ਪਰ ਅਹਿਮਦਪੁਰ ਟੇਲ 'ਤੇ ਪਿਛਲੇ ਲੰਬੇ ਸਮੇ ਤੋਂ ਨਾ ਮਾਤਰ ਹੀ ਪਾਣੀ ਆ ਰਿਹਾ ਹੈ, ਜਿਸ ਕਾਰਨ ਉਪਪਜਾਊ ਜ਼ਮੀਨ ਦਿਨੋਂ-ਦਿਨ ਸਖਤੀ ਘੱਟਦੀ ਜਾ ਰਹੀ ਹੈ। ਕਿਸਾਨ ਦਾ ਆਰਥਿਕ ਪੱਖੋਂ ਲੱਕ ਟੁੱਟ ਚੁੱਕਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਬੰਧਤ ਉੱਚਿਤ ਵਿਭਾਗ ਨੂੰ ਮੰਗ ਕੀਤੀ ਕਿ ਟੇਲ 'ਤੇ ਪੂਰਾ ਪਾਣੀ ਦਿੱਤਾ ਜਾਵੇ।
ਡੀ. ਐੱਸ. ਪੀ. ਵਿਜਿਲੇਂਸ ਵੱਲੋਂ ਨਗਰ ਨਿਗਮ ਦਫਤਰ 'ਚ ਛਾਪਾ
NEXT STORY