ਮੁੱਦਕੀ(ਰੰਮੀ ਗਿੱਲ)–ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਭਰ ’ਚ ਨਸ਼ਿਆਂ ਦੇ ਖਾਤਮੇ ਲਈ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਚੌਧਰੀ ਸੁਨੀਲ ਕੁਮਾਰ ਜਾਖਡ਼ ਦੀ ਰਹਿਨੁਮਾਈ ’ਚ ਪੰਜਾਬ ਭਰ ਵਿਚ ਪੰਜਾਬ ਕਾਂਗਰਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਨਸ਼ਾ ਵਿਰੋਧੀ ਸਮਾਗਮ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਕ ਕਾਂਗਰਸ ਕਮੇਟੀ ਮੁੱਦਕੀ ਦੇ ਪ੍ਰਧਾਨ ਕਮਲ ਕੁਮਾਰ ਅਗਰਵਾਲ ਦੀ ਪ੍ਰਧਾਨਗੀ ’ਚ ਮੁੱਦਕੀ ਵਿਖੇ ਹੋਏ ਨਸ਼ਾ ਵਿਰੋਧੀ ਸਮਾਗਮ ’ਚ ਬਤੌਰ ਮੁੱਖ ਮਹਿਮਾਨ ਪਹੁੰਚੇ ਜ਼ਿਲਾ ਕਾਂਗਰਸ ਫਿਰੋਜ਼ਪੁਰ ਦੇ ਪ੍ਰਧਾਨ ਚਮਕੌਰ ਸਿੰਘ ਢੀਂਡਸਾ ਨੇ ਕੀਤਾ। ਮੁੱਦਕੀ ਵਿਖੇ ਕਾਂਗਰਸ ਵੱਲੋਂ ਕੀਤੇ ਨਸ਼ਾ ਵਿਰੋਧੀ ਸਮਾਗਮ ’ਚ ਜ਼ਿਲਾ ਪ੍ਰਧਾਨ ਚਮਕੌਰ ਸਿੰਘ ਢੀਂਡਸਾ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲਾ ਕਾਂਗਰਸ ਵੱਲੋਂ ਜ਼ਿਲੇ ’ਚ ਵੱਖ-ਵੱਖ ਥਾਵਾਂ ’ਤੇ ਨਸ਼ਾ ਵਿਰੋਧੀ ਜਾਗਰੂਕਤਾ ਸਮਾਗਮ ਕਰਵਾਏ ਜਾ ਰਹੇ ਹਨ, ਜਿਸ ਤਹਿਤ ਕਾਂਗਰਸੀ ਆਗੂ ਤੇ ਵਰਕਰ ਵੱਖ-ਵੱਖ ਟੀਮਾਂ ਬਣਾ ਕੇ ਨਸ਼ਿਆਂ ਦੇ ਖਾਤਮੇ ਲਈ ਪੂਰੀ ਤਰ੍ਹਾਂ ਕਾਰਜਸ਼ੀਲ ਹਨ ਅਤੇ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਅਨੁਸਾਰ ਪੰਜਾਬ ਭਰ ’ਚੋਂ ਨਸ਼ਿਆਂ ਦਾ ਖਾਤਮਾ ਕੀਤਾ ਜਾਵੇਗਾ।
ਨਸ਼ਾ ਵਿਰੋਧੀ ਸਮਾਗਮ ’ਚ ਇਹ ਆਗੂ ਸ਼ਾਮਲ ਹੋਏ
ਇਸ ਮੌਕੇ ਪੁਲਸ ਥਾਣਾ ਘੱਲ ਖੁਰਦ ਦੇ ਮੁੱਖ ਅਫਸਰ ਇੰਸਪੈਕਟਰ ਜਸਬੀਰ ਸਿੰਘ ਤੋਂ ਇਲਾਵਾ ਕਮਲ ਕੁਮਾਰ ਅਗਰਵਾਲ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਮੁੱਦਕੀ, ਬਲਵੀਰ ਸਿੰਘ ਸੇਖੋਂ ਪਟਵਾਰੀ ਪ੍ਰਧਾਨ ਮੁੱਦਕੀ ਸ਼ਹਿਰੀ ਕਾਂਗਰਸ, ਐਡਵੋਕੇਟ ਸੂਬਾ ਸਿੰਘ ਸੇਖੋਂ, ਜ਼ਿਲਾ ਕਾਂਗਰਸ ਫਿਰੋਜ਼ਪੁਰ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਮਰਜੀਤ ਕੌਰ ਗਿੱਲ, ਜ਼ਿਲਾ ਸੀਨੀਅਰ ਸਕੱਤਰ ਜਸਮੇਲ ਸਿੰਘ, ਸੁਖਚੈਨ ਸਿੰਘ ਖੋਸਾ ਤੇ ਚਰਨਜੀਤ ਸਿੰਘ ਢਿੱਲੋਂ (ਕ੍ਰਮਵਾਰ ਦੋਵੇਂ ਜ਼ਿਲਾ ਮੀਤ ਪ੍ਰਧਾਨ), ਜਸਵੰਤ ਸਿੰਘ ਭੈਲ ਆਦਿ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
ਕਾਂਗਰਸੀ ਵਰਕਰਾਂ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ
ਨਸ਼ਾ ਵਿਰੋਧੀ ਸਮਾਗਮ ਦੇ ਅੰਤ ’ਚ ਜ਼ਿਲਾ ਪ੍ਰਧਾਨ ਚਮਕੌਰ ਸਿੰਘ ਢੀਂਡਸਾ ਦੀ ਅਗਵਾਈ ’ਚ ਮੁੱਦਕੀ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਨੌਜਵਾਨਾਂ ਦੇ ਹੱਥਾਂ ’ਚ ਨਸ਼ਿਆਂ ਦੇ ਖਾਤਮੇ ਦੇ ਸਬੰਧੀ ‘ਨਸ਼ੇਡ਼ੀ ਕਿਸੇ ਨੂੰ ਕਹਿਣ ਨੀ ਦੇਣਾ, ਚਿੱਟਾ ਪੰਜਾਬ ’ਚ ਰਹਿਣ ਨੀ ਦੇਣਾ, ਨਸ਼ੇ ਛੱਡੋ-ਕੋਹਡ਼ ਵੱਢੋ’ ਆਦਿ ਮਾਅਟੋ ਵਾਲੀਆਂ ਨਸ਼ਾ ਵਿਰੋਧੀ ਤਖਤੀਆਂ ਫਡ਼ੀਆਂ ਹੋਈਆਂ ਸਨ ।
ਪੁਲਸ ਵੱਲੋਂ ਵਾਹਨਾਂ ਦੀ ਚੈਕਿੰਗ
NEXT STORY