ਪਟਿਆਲਾ (ਪਰਮੀਤ) — ਸ਼ਾਹੀ ਸ਼ਹਿਰ ਪਟਿਆਲਾ ਦੀ ਕਿਸਮਤ ਖੁੱਲ੍ਹਣ ਵਾਲੀ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 3 ਨਵੰਬਰ ਨੂੰ ਸ਼ਹਿਰ ਦੇ ਲਈ 350 ਕਰੋੜ ਰੁਪਏ ਤੋਂ ਵੱਧ ਦੀ ਗ੍ਰਾਂਟ ਦਾ 'ਪਿਟਾਰਾ' ਖੋਲ੍ਹਣ ਵਾਲੇ ਹਨ। ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀ ਬ੍ਰਹਿਮ ਮਹਿੰਦਰਾ ਨੇ ਦੱਸਿਆ ਕਿ ਸ਼ਹਿਰ ਦੇ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਉਨ੍ਹਾਂ ਨੇ ਦੱਸਿਆ ਕਿ 350 ਕਰੋੜ ਰੁਪਏ ਤੋਂ ਵੱਧ ਦੀ ਗ੍ਰਾਂਟ ਮਿਲਣ ਦਾ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤਾ ਜਾਵੇਗਾ। ਇਸ ਬਾਬਤ ਸਮਾਗਮ ਸ਼ਹਿਰ ਦੇ ਨਾਭਾ ਰੋਡ ਸਥਿਤ ਮੈਰਿਜ ਪੈਲੇਸ 'ਚ ਰੱਖਿਆ ਜਾ ਰਿਹਾ ਹੈ। ਬ੍ਰਹਿਮ ਮਹਿੰਦਰਾ ਨੇ ਦੱਸਿਆ ਕਿ ਸ਼ਹਿਰ ਦੇ ਸਮੂਚੇ ਵਾਰਡਾਂ ਦੀ ਕਾਇਆਕਲਪ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ।
ਛੋਟੀ ਨਦੀ ਲਈ 13 ਕਰੋੜ ਦਾ ਪ੍ਰਾਜੈਕਟ ਮਨਜ਼ੂਰ
ਬ੍ਰਹਿਮ ਮਹਿੰਦਰਾ ਨੇ ਦੱਸਿਆ ਕਿ ਸ਼ਹਿਰ ਦੀ ਛੋਟੀ ਨਦੀਂ ਲਈ ਵੀ 13 ਕਰੋੜ ਰੁਪਏ ਦਾ ਪ੍ਰਾਜੈਕਟ ਮਨਜ਼ੂਰ ਹੋ ਚੁੱਕਾ ਹੈ ਤੇ ਇਸ ਦਾ ਕੰਮ ਵੀ ਜਲਦੀ ਹੀ ਸ਼ੁਰੂ ਕਰਵਾਇਆ ਜਾਵੇਗਾ। ਇਸ ਮੌਕੇ 'ਤੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸ਼ੈਲਰ ਐਸੋਸੀਏਸ਼ਨ ਦੇ ਆਗੂ ਤਰਸੇਮ ਸੈਨੀ, ਸੁਤੰਤਰਤਾ ਸੈਨਾਨੀ ਵੇਦ ਪ੍ਰਕਾਸ਼ ਗੁਪਤਾ, ਪਰਨੀਤ ਕੌਰ ਦੇ ਓ. ਐੱਸ. ਡੀ. ਹਨੀ ਸੇਖੋਂ, ਚੇਅਰਮੈਨ ਕੇ. ਕੇ. ਸ਼ਰਮਾ, ਸਾਬਕਾ ਚੇਅਰਮੈਨ ਵਿਸ਼ਣੂ ਸ਼ਰਮਾ, ਕਪੂਰਥਲਾ ਦੇ ਜੇਲ ਸੁਪਰਿਟੈਂਡੈਂਟ ਗੁਰਪ੍ਰੀਤ ਸਿੰਘ ਗਿੱਲ ਐੱਸ. ਪੀ. ਸੁਖਦੇਵ ਸਿੰਘ ਵਿਰਕ, ਦਲਜੀਤ ਸਿੰਘ ਰਾਣਾ, ਆਈ. ਏ. ਐੱਸ. ਮਨਜੀਤ ਸਿੰਘ ਨਾਰੰਗ ਵੀ ਹਾਜ਼ਰ ਸਨ।
ਬਲਾਕ ਪ੍ਰਧਾਨ ਭੁੱਲਰ ਵੱਲੋਂ ਐੱਮ. ਪੀ. ਜਾਖੜ ਤੇ ਮੰਤਰੀ ਬਾਜਵਾ ਨਾਲ ਮੀਟਿੰਗ
NEXT STORY