ਚੰਡੀਗੜ੍ਹ : ਪਾਕਿਸਤਾਨ ਵਲੋਂ ਰਿਹਾਅ ਕੀਤੇ ਜਾ ਰਹੇ ਵਿੰਗ ਕਮਾਂਡਰ ਅਭਿਨੰਦਨ ਦਾ ਸਵਾਗਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਨਹੀਂ ਕਰ ਸਕਣਗੇ। ਦਰਅਸਲ ਪ੍ਰੋਟੋਕਾਲ ਵਿਚ ਅੜਿੱਕਾ ਆਉਣ ਕਾਰਨ ਕੈਪਟਨ ਅਮਰਿੰਦਰ ਸਿੰਘ ਅਭਿਨੰਦਨ ਵਰਤਮਾਨ ਨੂੰ ਲੈਣ ਲਈ ਬਾਰਡਰ 'ਤੇ ਨਹੀਂ ਜਾਣਗੇ। ਬੀਤੇ ਦਿਨੀਂ ਮੁੱਖ ਮੰਤਰੀ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਮੋਦੀ ਕੋਲ ਇੱਛਾ ਜ਼ਾਹਰ ਕੀਤੀ ਸੀ ਕਿ ਉਹ ਪਾਕਿਸਤਾਨ ਵਲੋਂ ਰਿਹਾਅ ਕੀਤੇ ਜਾ ਰਹੇ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਨੂੰ ਲੈਣ ਲਈ ਅਟਾਰੀ-ਵਾਹਗਾ ਸਰਹੱਦ 'ਤੇ ਜਾਣਾ ਚਾਹੁੰਦੇ ਸਨ।
ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਕੈਪਟਨ ਨਿਯਮਾਂ ਦੀ ਉਲੰਘਣਾ ਕਾਰਨ ਅਭਿਨੰਦਨ ਨੂੰ ਲੈਣ ਨਹੀਂ ਜਾ ਰਹੇ। ਜਦੋਂ ਵੀ ਕੋਈ ਜੰਗੀ ਕੈਦੀ ਦੀ ਵਤਨ ਵਾਪਸੀ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੀ ਮੈਡੀਕਲ ਜਾਂਚ ਹੁੰਦੀ ਹੈ। ਫਿਰ ਸੰਖੇਪ ਗੱਲਬਾਤ ਹੁੰਦੀ ਹੈ, ਜਿਸ ਤੋਂ ਬਾਅਦ ਉਹ ਅੱਗੇ ਜਾ ਸਕਦੇ ਹਨ। ਜੇਕਰ ਕੈਪਟਨ ਜਾਂਦੇ ਹਨ ਤਾਂ ਇਹ ਨਿਯਮ ਟੁੱਟ ਜਾਣਗੇ। ਇਸ ਲਈ ਮੁੱਖ ਮੰਤਰੀ ਨੇ ਅਭਿਨੰਦਨ ਦਾ ਸਵਾਗਤ ਕਰਨ ਨਾ ਜਾ ਕੇ ਸਗੋਂ ਆਪਣਾ ਸਰਹੱਦੀ ਦੌਰਾ ਜਾਰੀ ਰੱਖਣਗੇ।
ਵੀਰ-ਬਹਾਦੁਰ 'ਅਭਿਨੰਦਨ' ਪਰਤਿਆ ਭਾਰਤ
NEXT STORY