ਜਲੰਧਰ : ਦੂਜੀ ਵਾਰ ਮੁੱਖ ਮੰਤਰੀ ਦੇ ਤੌਰ 'ਤੇ ਪੰਜਾਬ ਦੇ ਕਮਾਨ ਸਾਂਭਣ ਵਾਲੇ ਕੈਪਟਨ ਅਮਰਿੰਦਰ ਸਿੰਘ ਅੱਜ ਆਪਣਾ 78ਵਾਂ ਜਨਮ ਦਿਨ ਮਨਾ ਰਹੇ ਹਨ। ਜਨਮ ਦਿਵਸ ਮੌਕੇ ਕੈਪਟਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਸਣੇ ਵੱਖ-ਵੱਖ ਸਿਆਸੀ ਅਤੇ ਉੱਘੀਆਂ ਸ਼ਖਸੀਅਤਾਂ ਵਲੋਂ ਸ਼ੁੱਭ ਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ। ਅੱਜ ਅਸੀਂ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਅਤੇ ਸਿਆਸੀ ਜੀਵਨ ਬਾਰੇ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਨ।
ਨਿੱਜੀ ਜ਼ਿੰਦਗੀ 'ਤੇ ਝਾਤ
ਕੈਪਟਨ ਅਮਰਿੰਦਰ ਸਿੰਘ ਦਾ ਜਨਮ 11 ਮਾਰਚ 1942 ਨੂੰ ਪਟਿਆਲਾ ਦੇ ਰਾਜਘਰਾਣੇ 'ਚ ਪਿਤਾ ਮਹਾਰਾਜ ਯਾਦਵਿੰਦਰ ਸਿੰਘ ਅਤੇ ਮਾਤਾ ਮੋਹਿੰਦਰ ਸਿੰਘ ਦਾ ਘਰ ਹੋਇਆ। ਅਮਰਿੰਦਰ ਸਿੰਘ ਨੇ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਇੰਡੀਅਨ ਮਿਲਟਰੀ ਅਕੈਡਮੀ ਵਿਚ ਪੜ੍ਹਾਈ ਤੋਂ ਬਾਅਦ 1963 ਵਿਚ ਭਾਰਤੀ ਫੌਜ ਜੁਆਇਨ ਕਰ ਲਈ। ਸਾਲ 1964 ਵਿਚ ਪਰਨੀਤ ਕੌਰ ਨਾਲ ਉਨ੍ਹਾਂ ਦਾ ਵਿਆਹ ਹੋਇਆ। ਕੈਪਟਨ ਅਮਰਿੰਦਰ ਸਿੰਘ ਦਾ ਇਕ ਬੇਟਾ ਰਣਇੰਦਰ ਸਿੰਘ ਅਤੇ ਇਕ ਬੇਟੀ ਜੈ ਇੰਦਰ ਕੌਰ ਹੈ।
1963 ਵਿਚ ਭਾਰਤੀ ਫੌਜ ਜੁਆਇਨ ਕਰਨ ਤੋਂ ਬਾਅਦ 1965 ਵਿਚ ਉਨ੍ਹਾਂ ਅਸਤੀਫਾ ਦੇ ਦਿੱਤਾ ਪਰ ਪਾਕਿਸਤਾਨ ਨਾਲ ਯੁੱਧ ਸ਼ੁਰੂ ਹੋਣ ਕਾਰਨ ਉਨ੍ਹਾਂ ਮੁੜ ਫੌਜ ਜੁਆਇਨ ਕਰ ਲਈ ਅਤੇ ਜੰਗ ਤੋਂ ਬਾਅਦ ਫਿਰ ਫੌਜ ਛੱਡ ਦਿੱਤੀ। 1980 'ਚ ਕੈਪਟਨ ਭਗਵਾਨ ਸਿੰਘ ਦੀ ਪ੍ਰਧਾਨਗੀ ਸਮੇਂ ਅਮਰਿੰਦਰ ਸਿੰਘ ਆਲ ਇੰਡੀਆ ਜਾਟ ਮਹਾਂਸਭਾ ਨਾਲ ਜੁੜੇ ਅਤੇ ਹੁਣ ਪ੍ਰਧਾਨ ਹਨ।
ਇਹ ਵੀ ਪੜ੍ਹੋ : 78 ਵਰ੍ਹਿਆਂ ਦੇ ਹੋਏ ਕੈਪਟਨ ਅਮਰਿੰਦਰ ਸਿੰਘ, ਮੋਦੀ ਨੇ ਟਵੀਟ ਕਰਕੇ ਦਿੱਤੀ ਵਧਾਈ
ਰਾਜੀਵ ਗਾਂਧੀ ਲੈ ਕੇ ਆਏ ਸਿਆਸਤ 'ਚ
ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਅਮਰਿੰਦਰ ਸਿੰਘ ਦੀ ਸਿਆਸਤ ਵਿਚ ਐਂਟਰੀ ਕਰਵਾਈ ਸੀ। ਦੋਵੇਂ ਚੰਗੇ ਦੋਸਤ ਸਨ। ਅਮਰਿੰਦਰ ਸਿੰਘ ਪਹਿਲੀ ਵਾਰ 1980 ਕਾਂਗਰਸ ਦੀ ਟਿਕਟ 'ਤੇ ਚੋਣ ਲੜੇ ਅਤੇ ਜਿੱਤ ਕੇ ਲੋਕ ਸਭਾ ਪਹੁੰਚੇ। 1984 ਵਿਚ ਆਪਰੇਸ਼ਨ ਬਲੂ ਸਟਾਰ ਦੇ ਵਿਰੋਧ ਵਿਚ ਉਨ੍ਹਾਂ ਲੋਕ ਸਭਾ ਅਤੇ ਕਾਂਗਰਸ ਦੋਵਾਂ 'ਚੋਂ ਅਸਤੀਫਾ ਦੇ ਦਿੱਤਾ। ਇਸ ਦੌਰਾਨ ਉਹ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਅਤੇ ਵਿਧਾਨ ਸਭਾ ਚੋਣਾਂ ਲੜੇ ਅਤੇ ਸੂਬਾ ਸਰਕਾਰ ਵਿਚ ਮੰਤਰੀ ਬਣੇ। 1992 ਵਿਚ ਉਨ੍ਹਾਂ ਦਾ ਅਕਾਲੀ ਦਲ 'ਚੋਂ ਮੋਹ ਭੰਗ ਹੋ ਗਿਆ ਅਤੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਪੀ) ਦੇ ਨਾਮ ਤੋਂ ਆਪਣੀ ਪਾਰਟੀ ਬਣਾ ਲਈ।
1998 ਵਿਚ ਜਿੱਤ ਨਹੀਂ ਮਿਲੀ ਤਾਂ ਉਨ੍ਹਾਂ ਨੇ ਇਸ ਪਾਰਟੀ ਦਾ ਕਾਂਗਰਸ ਵਿਚ ਰਲੇਵਾਂ ਕਰ ਦਿੱਤਾ। ਕਾਂਗਰਸ ਵਿਚ ਮੁੜ ਸ਼ਾਮਲ ਹੋਣ ਤੋਂ ਬਾਅਦ ਅਮਰਿੰਦਰ ਸਿੰਘ 1999 ਤੋਂ 2002 ਅਤੇ 2010 ਤੋਂ 2013 ਤਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਅਤੇ ਇਸ ਦੌਰਾਨ 2002 ਤੋਂ 2007 ਤਕ ਸੂਬੇ ਦੇ ਮੁੱਖ ਮੰਤਰੀ ਵੀ ਬਣੇ। ਉਨ੍ਹਾਂ ਖਿਲਾਫ 2008 ਵਿਚ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਉਣ 'ਤੇ ਤਤਕਾਲੀ ਅਕਾਲੀ ਦਲ-ਭਾਜਪਾ ਸਰਕਾਰ ਵਲੋਂ ਗਠਿਤ ਸਪੈਸ਼ਲ ਕਮੇਟੀ ਨੇ ਅਮਰਿੰਦਰ ਸਿੰਘ ਨੂੰ ਬਰਖਾਸਤ ਕਰ ਦਿੱਤਾ। 2010 'ਚ ਸੁਪਰੀਮ ਕੋਰਟ ਨੇ ਕਮੇਟੀ ਦੇ ਫੈਸਲੇ ਨੂੰ ਅਸੰਵੀਧਾਨਿਕ ਕਰਾਰ ਦਿੱਤਾ। ਇਸ ਤੋਂ ਬਾਅਦ ਉਹ ਇਕ ਵਾਰ ਫਿਰ ਵੱਡੇ ਲੀਡਰ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਏ।
2014 ਵਿਚ ਲੋਕ ਸਭਾ ਚੋਣਾਂ 'ਚ ਅੰਮ੍ਰਿਤਸਰ ਸੀਟ ਤੋਂ ਭਾਜਪਾ ਦੇ ਉੱਘੇ ਲੀਡਰ ਅਰੁਣ ਜੇਤਲੀ ਨੂੰ ਹਰਾ ਕੇ ਸੰਸਦ ਪਹੁੰਚੇ, ਫਿਰ 27 ਨਵੰਬਰ 2015 ਨੂੰ ਅਮਰਿੰਦਰ ਸਿੰਘ ਨੂੰ ਇਕ ਵਾਰ ਫਿਰ ਸੂਬਾ ਕਾਂਗਰਸ ਪ੍ਰਧਾਨ ਦੀ ਕਮਾਨ ਸੌਂਪੀ ਗਈ। ਇਕ ਵਾਰ ਫਿਰ ਕਾਂਗਰਸ ਦੀ ਕਮਾਨ ਮਿਲਣ ਤੋਂ ਬਾਅਦ ਕੈਪਟਨ ਕਾਂਗਰਸ ਵਿਚ ਪੰਜਾਬ ਵਿਚ ਮੁੜ ਸੁਰਜਿਤ ਕਰਨ 'ਚ ਕਾਮਯਾਬ ਰਹੇ ਅਤੇ 10 ਸਾਲ ਦੇ ਲੰਬੇ ਵਕਫੇ ਤੋਂ ਬਾਅਦ 2017 ਵਿਚ ਮੁੜ ਕਾਂਗਰਸ ਦੀ ਸਰਕਾਰ ਸਥਾਪਤ ਕੀਤੀ ਅਤੇ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ। ਇਥੇ ਇਹ ਵੀ ਦੱਸਣਯੋਗ ਹੈ ਕਿ 2017 ਨੂੰ ਕੈਪਟਨ ਦੇ ਜਨਮ ਦਿਨ ਮੌਕੇ ਹੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ ਜਿਸ ਵਿਚ ਕਾਂਗਰਸ ਜੇਤੂ ਰਹੀ।
ਸਿੱਧੂ ਨਾਲ ਖੜਕੀ
ਭਾਜਪਾ ਦੀ ਰਾਜ ਸਭਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਨਵਜੋਤ ਸਿੱਧੂ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਜ਼ਿਆਦਾ ਨਹੀਂ ਬਣੀ। ਦੋਵਾਂ ਲੀਡਰਾਂ ਵਲੋਂ ਵੱਖ-ਵੱਖ ਮੰਚਾਂ 'ਤੇ ਇਕ ਦੂਜੇ ਖਿਲਾਫ ਖੁੱਲ੍ਹ ਕੇ ਬਿਆਨ ਦਿੱਤੇ ਜਾਂਦੇ ਰਹੇ। ਉਸ ਸਮੇਂ ਦੋਵਾਂ ਲੀਡਰਾਂ ਵਿਚਾਲੇ ਰਿਸ਼ਤੇ ਹੋਰ ਵਿਗੜ ਗਏ ਜਦੋਂ ਸਿੱਧੂ ਨੇ ਰੈਲੀ ਵਿਚ ਬਾਦਲਾਂ ਨਾਲ ਮਿਲੀ ਭੁਗਤ ਦਾ ਬਿਆਨ ਦੇ ਦਿੱਤਾ। ਇਸ ਤੋਂ ਬਾਅਦ ਰਿਸ਼ਤਿਆਂ 'ਚ ਆਈ ਕੁੜੱਤਣ ਇੰਨੀ ਵੱਧ ਗਈ ਕਿ ਸਿੱਧੂ ਨੂੰ ਪੰਜਾਬ ਕੈਬਨਿਟ 'ਚ ਆਊਟ ਹੋਣਾ ਪਿਆ।
ਲਿਖਣ ਦਾ ਵੀ ਸ਼ੌਂਕ ਰੱਖਦੇ ਹਨ ਕੈਪਟਨ
ਕੈਪਟਨ ਇਕ ਚੰਗੇ ਲੇਖਕ ਵੀ ਹਨ। ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਦਾ ਨਾਮ 'ਦਿ ਲਾਸਟ ਸਨਸੈੱਟ' ਅਤੇ 'ਦਿ ਰਾਈਜ਼ ਐਂਡ ਫਾਲ ਆਫ ਦਿ ਲਾਹੌਰ ਦਰਾਬਰ ਹੈ'। ਉਨ੍ਹਾਂ 'ਏ ਰਿਜ ਟੂ ਫਾਰ, ਲੇਸਟ ਵੀ ਫਾਰਗੇਟ 'ਦਿ ਲਾਸਟ ਸਨਸਨੈੱਟ', ਰਾਈਜ ਐਂਡ ਫਾਲ ਆਫ ਲਾਹੌਰ ਦਰਬਾਰ ਅਤੇ ਦਿ ਸਿੱਖ ਇਨ ਬ੍ਰਿਟੇਨ : 150 ਯੇਅਰਸ ਆਫ ਫੋਟੋਗ੍ਰਾਫਸ ਲਿਖੀਆਂ ਹਨ। ਉਨ੍ਹਾਂ ਦੀਆਂ ਕੁਝ ਸਮਾਂ ਪਹਿਲਾਂ ਲਿਖੀਆÂਾਂ ਕਿਤਾਬਾਂ 'ਚ ਆਨਰ ਐਂਡ ਫਿਡੇਲਿਟੀ : ਇੰਡੀਆਜ਼ ਮਿਲਟਰੀ ਕਾਨਟ੍ਰੀਬਿਊਸ਼ਨ ਟੂ ਦਿ ਗ੍ਰੇਟ ਵਾਰ 1914-1918 ਸਾਲ 2014 ਵਿਚ ਚੰਡੀਗੜ੍ਹ 'ਚ ਰਿਲੀਜ਼ ਹੋਈਆਂ ਸਨ। ਇਸ ਤੋਂ ਇਲਾਵਾ ਦਿ ਮਾਨਸੂਨ ਵਾਰ : ਯੰਗ ਆਫੀਸਰਸ ਰੇਮਨਿਸ- 1965 ਇੰਡੀਆ-ਪਾਕਿਸਤਾਨ ਵਾਰ ਜਿਸ ਵਿਚ ਉਨ੍ਹਾਂ ਨੇ ਆਪਣੀ ਜੰਗ ਦੇ ਤਜ਼ਰਬੇ ਨੂੰ ਸਾਂਝਾ ਕੀਤਾ ਹੈ।
'ਹੋਲੀ' 'ਤੇ ਪੰਜਾਬ ਯੂਨੀਵਰਸਿਟੀ 'ਚ ਕੁੜੀਆਂ ਨਾਲ ਛੇੜਛਾੜ, ਪੁਲਸ ਦੀ ਖੁੱਲ੍ਹੀ ਪੋਲ
NEXT STORY