ਕੋਟ ਈਸੇ ਖਾਂ (ਛਾਬੜਾ) : ਆਬਕਾਰੀ ਵਿਭਾਗ ਵੱਲੋਂ ਪੁਲਸ ਪਾਰਟੀ ਸਮੇਤ ਕੀਤੀ ਜਾ ਰਹੀ ਚੈਕਿੰਗ ਦੌਰਾਨ 180 ਬੋਤਲਾ ਨਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਬਕਾਰੀ ਨਿਰੀਖਕ ਦਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਮਨਾਵਾਂ ਦੀ ਨਹਿਰ ਕੋਲ ਚੈਕਿੰਗ ਕਰ ਰਹੇ ਸਨ ਤਾਂ ਜ਼ੀਰੇ ਵਾਲੇ ਪਾਸਿਓਂ ਇਕ ਚਿੱਟੇ ਰੰਗ ਦੀ ਮਰੂਤੀ ਕਾਰ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਦੀ ਸਪੀਡ ਤੇਜ਼ ਹੋਣ ਕਾਰਨ ਡਰਾਈਵਰ ਕਾਰ ਨੂੰ ਰੋਕ ਨਾ ਸਕਿਆ ਤੇ ਉਹ ਪਲਟ ਗਈ, ਜਿਸ ਕਾਰਨ ਕਾਰ ਵਿਚ ਸਵਾਰ ਦੋ ਨੌਜਵਾਨ ਜਿੰਨ੍ਹਾਂ ਦੀ ਪਛਾਣ ਕੁਲਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਇੰਦਰਗੜ•ਅਤੇ ਲਖਵੀਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਡਾਲਾ ਵਜੋਂ ਹੋਈ ਹੈ ਸਖਤ ਜ਼ਖਮੀਂ ਹੋ ਗਏ।
ਪੁਲਸ ਟੀਮ ਨੇ ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ਵਿਚੋਂ 180 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਈ। ਥਾਣਾ ਕੋਟ ਈਸੇ ਖਾਂ ਨੇ ਆਬਕਾਰੀ ਵਿਭਾਗ ਦੇ ਨਿਰੀਖਕ ਦਵਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਮੁਕਦਮਾਂ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ।
ਬਰਨਾਲਾ 'ਚ ਵੱਡੀ ਵਾਰਦਾਤ, ਸਿਵਲ ਹਸਪਤਾਲ 'ਚ ਚਾਕੂਆਂ ਨਾਲ ਮਾਰਿਆ ਨੌਜਵਾਨ, ਘਟਨਾ ਤੋਂ ਪਹਿਲਾਂ ਵਾਇਰਲ ਹੋਈ ਤਸਵੀਰ
NEXT STORY