ਅੱਪਰਾ, (ਦੀਪਾ)— ਫਿਲੌਰ ਪੁਲਸ ਨੇ ਕੈਨੇਡਾ ਭੇਜਣ ਦੇ ਨਾਂ ’ਤੇ 6 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਤਿੰਨ ਕਥਿਤ ਦੋਸ਼ੀਆਂ ਖਿਲਾਫ਼ ਜਾਂਚ ਕਰਨ ਉਪਰੰਤ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਗੁਰਨਾਮ ਸਿੰਘ ਚੌਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਰੇਸ਼ਮ ਲਾਲ ਪੁੱਤਰ ਗੁਰਮੀਤ ਰਾਮ ਵਾਸੀ ਪਿੰਡ ਪਾਲਨੌਂ ਥਾਣਾ ਫਿਲੌਰ ਨੇ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਕਿਰਨ ਬਾਂਸਲ ਪੁੱਤਰੀ ਰਮੇਸ਼ ਲਾਲ, ਰਮੇਸ਼ ਲਾਲ ਪੁੱਤਰ ਸਰਦਾਰੀ ਲਾਲ ਦੋਵੇਂ ਵਾਸੀ ਸ਼ੁਭਾਸ਼ ਨਗਰ ਬੰਗਾ ਤੇ ਸੂਰਜ ਕੁਮਾਰ ਪੁੱਤਰ ਮਹੀਪਾਲ ਵਾਸੀ ਮੰਡੀ ਨੇ ਮੇਰੇ ਕੋਲੋਂ ਮੇਰੇ ਪੁੱਤਰ ਸਤਨਾਮ ਨੂੰ ਵਿਦੇਸ਼ (ਕੈਨੇਡਾ) ਭੇਜਣ ਲਈ 6 ਲੱਖ ਰੁਪਏ ਲੈ ਲਏ। ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਨਾਂ ਤਾਂ ਮੇਰੇ ਲਡ਼ਕੇ ਨੂੰ ਵਿਦੇਸ਼ ਭੇਜਿਆ ਤੇ ਨਾਂ ਹੀ 6 ਲੱਖ ਰੁਪਏ ਵਾਪਸ ਕੀਤੇ।
ਏ. ਐੱਸ. ਆਈ. ਗੁਰਨਾਮ ਸਿੰਘ ਚੌਕੀ ਇੰਚਾਰਜ ਅੱਪਰਾ ਨੇ ਦੱਸਿਆ ਸਾਰੇ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕਰਨ ਉਪਰੰਤ ਕਿਰਨ ਬਾਂਸਲ ਪੁੱਤਰੀ ਰਮੇਸ਼ ਲਾਲ, ਰਮੇਸ਼ ਲਾਲ ਪੁੱਤਰ ਸਰਦਾਰੀ ਲਾਲ ਦੋਵੇਂ ਵਾਸੀ ਸ਼ੁਭਾਸ਼ ਨਗਰ ਬੰਗਾ ਤੇ ਸੂਰਜ ਕੁਮਾਰ ਪੁੱਤਰ ਮਹੀਪਾਲ ਵਾਸੀ ਮੰਡੀ ਖਿਲਾਫ਼ ਥਾਣਾ ਫਿਲੌਰ ਵਿਖੇ ਆਈ. ਪੀ. ਸੀ. ਦੀ ਧਾਰਾ 406, 420, 120ਬੀ ਤਹਿਤ ਮੁਕੱਦਮਾਦਰਜ ਕਰ ਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਮਰਾਨ ਅਤੇ ਸਿੱਧੂ ਦੇ 'ਕੰਫਰਟ ਲੈਵਲ' ਨਾਲ ਕਈ ਸੰਭਾਵਨਾਵਾਂ
NEXT STORY