ਅਬੋਹਰ, (ਰਹੇਜਾ, ਸੁਨੀਲ)— ਬੀਤੀ ਰਾਤ ਮੋਟਰਸਾਈਕਲ 'ਤੇ ਸਵਾਰ ਚਾਰ ਲੁਟੇਰੇ ਦੋ ਨੌਜਵਾਨਾਂ ਕੋਲੋਂ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਦੋ ਮੋਬਾਇਲ ਅਤੇ ਨਕਦੀ ਖੋਹ ਕੇ ਫਰਾਰ ਹੋ ਗਏ। ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਤਿਲਕਰਾਮ ਅਤੇ ਰਾਜੂ ਨੇ ਦੱਸਿਆ ਕਿ ਉਹ ਗਲੀ ਨੰ. 11 ਸਰਕੁਲਰ ਰੋਡ 'ਤੇ ਸਥਿਤ ਆਗਰਾ ਚਾਟ ਭੰਡਾਰ 'ਤੇ ਕੰਮ ਕਰਦੇ ਹਨ।
ਬੀਤੀ ਰਾਤ ਕਰੀਬ 9 ਵਜੇ ਆਪਣਾ ਕੰਮ ਕਰਨ ਤੋਂ ਬਾਅਦ 11 ਨੰਬਰ ਤੋਂ ਹੁੰਦੇ ਹੋਏ ਅਪਣੇ ਘਰ ਵੱਲ ਜਾ ਰਹੇ ਸਨ ਕਿ ਚੌਥੇ ਚੌਕ 'ਤੇ ਦੋ ਬਿਨਾਂ ਨੰਬਰੀ ਮੋਟਰਸਾਈਕਲਾਂ 'ਤੇ ਸਵਾਰ ਚਾਰ ਨਕਾਬਪੋਸ਼ ਨੌਜਵਾਨ ਉਨ੍ਹਾਂ ਕੋਲ ਆ ਰੁਕੇ ਅਤੇ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਉਨ੍ਹਾਂ ਕੋਲੋਂ ਦੋ ਮੋਬਾਇਲ ਤੇ 500 ਰੁਪਏ ਦੀ ਨਗਦੀ ਖੋਹ ਕੇ ਫਰਾਰ ਹੋ ਗਏ।
ਉਨ੍ਹਾਂ ਕਿਹਾ ਕਿ ਬਾਜ਼ਾਰ ਵਿਚ ਪਾਣੀ ਭਰਿਆ ਹੋਣ ਕਾਰਨ ਉਨ੍ਹਾਂ ਨੇ ਰੌਲਾ ਤਾਂ ਪਾਇਆ ਪਰ ਲੁਟੇਰਿਆਂ ਦਾ ਪਿੱਛਾ ਨਹੀਂ ਕਰ ਸਕੇ।
ਇਸ ਸਬੰਧੀ ਥਾਣਾ ਨੰ. 1 ਦੇ ਮੁਖੀ ਗੁਰਮੀਤ ਸਿੰਘ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ, ਜਿਨ੍ਹਾਂ ਨੇ ਕਿਹਾ ਕਿ ਉਹ ਬਾਜ਼ਾਰ ਵਿਚ ਲੱਗੇ ਕੈਮਰੇ ਚੈੱਕ ਕਰ ਕੇ ਘਟਨਾ ਦੀ ਜਾਂਚ ਕਰਨਗੇ।
ਨਸ਼ੀਲੇ ਪਦਾਰਥਾਂ ਸਣੇ 4 ਕਾਬੂ
NEXT STORY