ਲੁਧਿਆਣਾ (ਰਿਸ਼ੀ) : ਘਰ ਵਾਲਿਆਂ ਵਲੋਂ ਕੇਂਦਰੀ ਜੇਲ 'ਚ ਬੰਦ ਹਵਾਲਾਤੀ ਦੀਆਂ ਹਰਕਤਾਂ ਤੋਂ ਤੰਗ ਆ ਕੇ ਉਸ ਦੀ ਜ਼ਮਾਨਤ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਗੱਲ ਤੋਂ ਗੁੱਸੇ 'ਚ ਆਏ ਨੌਜਵਾਨ ਨੇ ਭੱਜਣ ਦੀ ਯੋਜਨਾ ਬਣਾ ਲਈ, ਜਿਸ ਨੂੰ ਇਕ ਦਿਨ ਬਾਅਦ ਪੁਲਸ ਨੇ ਬੱਸ ਅੱਡੇ ਕੋਲੋਂ ਕਾਬੂ ਕਰ ਲਿਆ। ਜਾਣਕਾਰੀ ਦਿੰਦੇ ਹੋਏ ਡਵੀਜ਼ਨ ਨੰਬਰ-5 ਦੇ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਕਿ ਮਨਦੀਪ ਸਿੰਘ ਉਮਰ 25 ਸਾਲ ਨਿਵਾਸੀ ਗਰੇਵਾਲ ਕਾਲੋਨੀ ਨੇ ਹੁਣ ਤੱਕ ਦੀ ਜਾਂਚ 'ਚ ਦੱਸਿਆ ਕਿ ਉਹ ਨਸ਼ਾ ਕਰਨ ਦਾ ਆਦੀ ਹੈ ਤੇ ਨਸ਼ਾ ਪੂਰਾ ਕਰਨ ਲਈ ਲੁੱਟ-ਖੋਹ ਕਰਦਾ ਹੈ। ਇਸ ਵਾਰ ਫੜ੍ਹੇ ਜਾਣ 'ਤੇ ਜਦੋਂ ਪਰਿਵਾਰਕ ਮੈਂਬਰ ਮਿਲਣ ਆਏ ਤਾਂ ਉਨ੍ਹਾਂ ਨੇ ਉਸ ਦੀਆਂ ਹਰਕਤਾਂ ਤੋਂ ਦੁਖੀ ਹੋ ਕੇ ਜ਼ਮਾਨਤ ਨਾ ਕਰਵਾਉਣ ਦੀ ਗੱਲ ਕਹੀ ਪਰ ਉਸ ਨੇ ਕਈ ਵਾਰ ਘਰ ਵਾਲਿਆਂ ਦੀਆਂ ਲੱਖਾਂ ਮਿੰਨਤਾਂ ਕੀਤੀਆਂ ਪਰ ਉਹ ਨਹੀਂ ਮੰਨੇ। ਇਸੇ ਗੱਲ ਤੋਂ ਗੁੱਸੇ 'ਚ ਆ ਕੇ ਉਸ ਨੇ ਫਰਾਰ ਹੋਣ ਦਾ ਮਨ ਬਣਾ ਲਿਆ। ਪੁਲਸ ਮੁਤਾਬਕ ਵੀਰਵਾਰ ਨੂੰ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਜੇਲ ਤੋਂ ਪੇਸ਼ੀ ਦੌਰਾਨ ਕਚਹਿਰੀ ਕੰਪਲੈਕਸ 'ਚ ਆÎਇਆ ਉਕਤ ਦੋਸ਼ੀ ਦੂਜੀ ਮੰਜ਼ਿਲ 'ਤੇ ਕਾਂਸਟੇਬਲ ਅਮਰਜੀਤ ਸਿੰਘ ਨੂੰ ਧੋਖਾ ਦੇ ਕੇ ਫਰਾਰ ਹੋ ਗਿਆ। ਇਸ ਕੇਸ 'ਚ ਪੁਲਸ ਵਲੋਂ ਦੋਹਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ।
ਕਾਂਗਰਸ ਦੀ ਕਾਰਪੋਰੇਸ਼ਨ ਚੌਣਾ 'ਚ ਧੱਕੇਸ਼ਾਹੀ ਦਾ ਜਵਾਬ ਪੰਚਾਇਤੀ ਚੌਣਾ 'ਚ ਦੇਵਾਂਗੇ : ਬਾਦਲ
NEXT STORY