ਬੰਗਾ, (ਚਮਨ ਲਾਲ/ਰਾਕੇਸ਼)– ਨਜ਼ਦੀਕੀ ਪਿੰਡ ਚੱਕ ਕਲਾਲ ਵਿਖੇ ਕੰਮ ਕਰਨ ਵਾਲੇ ਇਕ ਪ੍ਰਵਾਸੀ ਮਜ਼ਦੂਰ ਦੀ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਚੱਕ ਕਲਾਲ ਵਿਖੇ ਜਗਦੰਬੇ ਰਾਈਸ ਮਿੱਲ ਨਾਮੀ ਸ਼ੈਲਰ 'ਚ ਰਾਜਾ ਰਾਮ ਨਾਮੀ ਠੇਕੇਦਾਰ ਅਧੀਨ ਮਜ਼ਦੂਰੀ ਕਰਦੇ ਬੰਸੀ ਲਾਲ ਪੁੱਤਰ ਜਰਾਵਨ ਵਾਸੀ ਪਿੰਡ ਕਲਨੀਆ (ਯੂ.ਪੀ.) ਉਪਰ ਬੀਤੀ 8 ਜਨਵਰੀ ਨੂੰ ਕੰਮ ਕਰਦੇ ਹੋਏ ਫੱਕ ਨਾਲ ਭਰੀ ਇਕ ਬੋਰੀ ਡਿੱਗੀ ਸੀ, ਜਿਸ ਕਾਰਨ ਉਸ ਦੀ ਧੌਣ 'ਤੇ ਸੱਟ ਲੱਗ ਗਈ। ਉਸ ਨੂੰ ਪਹਿਲਾਂ ਬੰਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੋਂ ਡਾਕਟਰੀ ਟੀਮ ਨੇ ਉਸ ਦੀ ਹਾਲਤ ਨੂੰ ਵੇਖਦੇ ਹੋਏ ਚੰਡੀਗੜ੍ਹ ਪੀ.ਜੀ.ਆਈ. ਭੇਜ ਦਿੱਤਾ ਸੀ। ਇਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਬੰਗਾ ਸਿਟੀ ਪੁਲਸ ਨੇ ਮ੍ਰਿਤਕ ਬੰਸੀ ਲਾਲ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਬੰਗਾ ਪੋਸਟਮਾਰਟਮ ਕਰਵਾਉਣ ਉਪਰੰਤ ਉਸ ਦੇ ਰਿਸ਼ਤੇਦਾਰਾਂ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰ ਕੇ ਲਾਸ਼ ਉਸ ਦੇ ਘਰਦਿਆਂ ਨੂੰ ਸੌਂਪ ਦਿੱਤੀ।
ਘਟੀਆ ਮਿਆਰ ਵਾਲਾ ਗੁੜ ਵੇਚ ਰਹੇ ਨੇ ਪ੍ਰਵਾਸੀ ਲੋਕ
NEXT STORY