ਚੰਡੀਗੜ੍ਹ (ਨਿਆਮੀਆਂ)-ਅੱਜ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਪਹਿਲੇ ਦਿਨ ਪੰਜਾਬੀ ਵਿਸ਼ੇ ਦੇ ਇਮਤਿਹਾਨ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਜ਼ਿਲਾ ਮੋਹਾਲੀ ਤੇ ਚੰਡੀਗਡ਼੍ਹ ਵਿਚ ਸਥਾਪਤ ਪ੍ਰੀਖਿਆ ਕੇਂਦਰਾਂ ’ਤੇ ਛਾਪੇ ਮਾਰੇ ਅਤੇ ਪ੍ਰੀਖਿਆਵਾਂ ਸਬੰਧੀ ਇੰਤਜ਼ਾਮਾ ਦਾ ਜਾਇਜ਼ਾ ਲਿਆ। ਕਲੋਹੀਆ ਨੇ ਮੋਹਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-11 ਅਤੇ ਚੰਡੀਗਡ਼੍ਹ ਦੇ ਵਾਟਿਕਾ ਸਪੈਸ਼ਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-19 ਵਿਖੇ ਚੈਕਿੰਗ ਕੀਤੀ। ਇਸ ਮੌਕੇ ਕਲੋਹੀਆ ਨੇ ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਲਈ ਕੀਤੇ ਇੰਤਜ਼ਾਮਾਂ ਦਾ ਵਿਸ਼ੇਸ਼ ਤੌਰ ’ਤੇ ਜਾਇਜ਼ਾ ਲਿਆ, ਤਾਂ ਜੋ ਪ੍ਰੀਖਿਆਰਥੀਆਂ ਲਈ ਸਾਰੇ ਇੰਤਜ਼ਾਮ ਪੂਰੇ ਹੋਣ ਅਤੇ ਉਨ੍ਹਾਂ ਨੂੰ ਪ੍ਰੀਖਿਆ ਸਮੇਂ ਕਿਸੇ ਵੀ ਤਰ੍ਹਾਂ ਦੀ ਔਕਡ਼ ਪੇਸ਼ ਨਾ ਆਵੇ। ਕਲੋਹੀਆ ਨੇ ਦੱਸਿਆ ਕਿ ਉਹ ਪ੍ਰੀਖਿਆਵਾਂ ਤੇ ਕੀਤੇ ਗਏ ਇੰਤਜ਼ਾਮਾਂ ਸਬੰਧੀ ਅਤਿ ਗੰਭੀਰ ਹਨ। ਇਸ ਸਬੰਧੀ ਉਨ੍ਹਾਂ ਵਿਸ਼ੇਸ਼ ਕੰਟਰੋਲ ਰੂਮ ਰਾਹੀਂ ਪ੍ਰੀਖਿਆਵਾਂ ਦੇ ਕੰਮ-ਕਾਜ ’ਤੇ ਵਿਸ਼ੇਸ਼ ਤੌਰ ’ਤੇ ਨਜ਼ਰ ਬਣਾਈ ਹੋਈ ਹੈ। ਇਸ ਸਬੰਧੀ ਖੇਤਰ ਵਿਚ ਵਿਸ਼ੇਸ਼ ਉਡਣ ਦਸਤੇ ਵੀ ਭੇਜੇ ਜਾ ਰਹੇ ਹਨ, ਤਾਂ ਜੋ ਨਕਲ ਮੁਕਤ ਪ੍ਰੀਖਿਆ ਕਰਵਾਈ ਜਾ ਸਕੇ।
ਕਾਲਾ ਮੋਤੀਆ ਕਿਸੇ ਵੀ ਉਮਰ ’ਚ ਹੋ ਸਕਦੈ, ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦੈ
NEXT STORY