ਚੰਡੀਗੜ੍ਹ — ਜੰਮੂ-ਕਸ਼ਮੀਰ ਦੇ ਬਡਗ਼ਾਮ 'ਚ ਭਾਰਤੀ ਹਵਾਈ ਫੌਜ ਦੇ ਦੁਰਘਟਨਾ ਗ੍ਰਸਤ ਹੈਲੀਕਾਪਟਰ 'ਚ ਸ਼ਹੀਦ ਹੋਏ ਸਕੁਆਰਡਨ ਲੀਡਰ ਸਿਧਾਰਥ ਵਸ਼ਿਸ਼ਠ ਅੰਤਿਮ ਸਸਕਾਰ ਸੈਕਟਰ-25 'ਚ ਏਅਰਫੋਰਸ ਦੇ ਗਾਰਡ ਆਫ ਆਨਰ ਨਾਲ ਕੀਤਾ ਗਿਆ। ਸ਼ਹੀਦ ਸਿਧਾਰਥ ਨੂੰ ਸ਼ਰਧਾਂਜਲੀ ਦੇਣ ਲਈ ਪ੍ਰਸ਼ਾਸਨ ਦੇ ਕਈ ਆਲ੍ਹਾ ਅਧਿਕਾਰੀ ਮੌਕੇ 'ਤੇ ਪੁੱਜੇ। ਸਿਧਾਰਥ ਵਸ਼ਿਸ਼ਟ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਅੰਤਿਮ ਸਸਕਾਰ ਮੌਕੇ ਪਿਤਾ ਨੇ ਸੈਲੂਟ ਮਾਰ ਕੇ ਜਦੋਂ ਪੁੱਤ ਨੂੰ ਵਿਦਾਈ ਦਿੱਤੀ ਤਾਂ ਹਰ ਕੋਈ ਇਸ ਪਿਤਾ 'ਤੇ ਮਾਣ ਕਰ ਰਿਹਾ ਸੀ। ਸਿਧਾਰਥ ਦੇ ਪਿਤਾ ਵੀ ਆਰਮੀ 'ਚ ਰਹਿ ਚੁੱਕੇ ਹਨ। ਸਿਧਾਰਥ ਦੇ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਆਰਮੀ ਵਿਚ ਰਹਿ ਕੇ ਦੇਸ਼ ਦੀ ਸੇਵਾ ਕਰ ਚੁੱਕੀਆਂ ਹਨ। ਸ਼ਹੀਦ ਸਿਧਾਰਥ ਵਸ਼ਿਸ਼ਟ ਦੀ ਦਲੇਰ ਪਤਨੀ ਆਰਤੀ ਨੇ ਏਅਰਫੋਰਸ ਦੀ ਵਰਦੀ ਵਿਚ ਪਤੀ ਨੂੰ ਅਲਵਿਦਾ ਕਿਹਾ। ਸਿਧਾਰਥ ਦੀ ਪਤਨੀ ਏਅਰਫੋਰਸ ਵਿਚ ਸੇਮ ਰੈਂਕ 'ਤੇ ਹੈ।
ਦੱਸ ਦੇਈਏ ਕਿ ਸ਼ਹੀਦ ਸਿਧਾਰਥ ਵਸ਼ਿਸ਼ਟ ਦੀ ਪਤਨੀ ਸਕੁਆਰਡਨ ਲੀਡਰ ਆਰਤੀ ਦੁਰਘਟਨਾ ਦੀ ਜਾਣਕਾਰੀ ਮਿਲਣ 'ਤੇ ਦਿੱਲੀ ਤੋਂ ਸਿੱਧੇ ਆਪਣੇ ਨਿਵਾਸ ਸਥਾਨ ਬੁੱਧਵਾਰ ਨੂੰ ਪਹੁੰਚ ਗਈ ਸੀ। ਏਅਰਫੋਰਸ ਵਲੋਂ ਸ਼ਹੀਦ ਸਿਧਾਰਥ ਦੀ ਮ੍ਰਿਤਕ ਦੇਹ ਨੂੰ ਜੰਮੂ ਤੋਂ ਦਿੱਲੀ ਲਿਆਂਦਾ ਗਿਆ ਸੀ, ਜਿਸ ਨੂੰ ਰਿਸੀਵ ਕਰਨ ਲਈ ਏਅਰਫੋਰਸ ਅਧਿਕਾਰੀ ਸਕੁਆਰਡਨ ਲੀਡਰ ਆਰਤੀ ਵਸ਼ਿਸ਼ਟ ਦੀ ਡਰੈੱਸ ਲੈ ਕੇ ਉਨ੍ਹਾਂ ਦੇ ਨਿਵਾਸ ਸਥਾਨ ਪੁੱਜੇ। ਉਸ ਤੋਂ ਬਾਅਦ ਆਰਤੀ ਵਸ਼ਿਸ਼ਟ ਡਰੈੱਸਅਪ ਹੋ ਕੇ ਪਤੀ ਦੀ ਮ੍ਰਿਤਕ ਦੇਹ ਰਿਸੀਵ ਕਰਨ ਲਈ 5.30 ਵਜੇ ਕਰੀਬ ਏਅਰਪੋਰਟ ਪਹੁੰਚੀ ਤਾਂ ਹਰ ਕੋਈ ਦੇਖਦਾ ਰਹਿ ਗਿਆ। ਜਿਵੇਂ ਹੀ ਸਿਧਾਰਥ ਦੀ ਮ੍ਰਿਤਕ ਦੇਹ ਉਨ੍ਹਾਂ ਦੀ ਰਿਹਾਇਸ਼ ਵਿਖੇ ਪੁੱਜੀ ਤਾਂ ਲੋਕ 'ਸਿਧਾਰਥ ਅਮਰ ਰਹੇ, ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਾਉਣ ਲੱਗ ਪਏ ਸਨ।
ਅਭਿਨੰਦਨ ਦੇ ਸਵਾਗਤ ਲਈ ਤਿਆਰ ਕੀਤਾ ਵਿਸ਼ੇਸ਼ ਹਾਰ
NEXT STORY