ਚੰਡੀਗੜ੍ਹ (ਸੰਦੀਪ) : ਸੀਨੀਅਰ ਆਈ. ਏ. ਐੱਸ. ਅਧਿਕਾਰੀ ਦੀ ਬੇਟੀ ਨਾਲ ਛੇੜਛਾੜ ਤੇ ਅਗਵਾ ਕਰਨ ਦੇ ਯਤਨ ਦੇ ਮਾਮਲੇ 'ਚ ਮੁਲਜ਼ਮ ਆਸ਼ੀਸ਼ ਨੂੰ ਮੰਗਲਵਾਰ ਜ਼ਿਲਾ ਅਦਾਲਤ ਨੇ ਲਾਅ ਦੀ ਪ੍ਰੀਖਿਆ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਆਸ਼ੀਸ਼ ਵਲੋਂ ਅਦਾਲਤ 'ਚ ਦਾਇਰ ਪਟੀਸ਼ਨ 'ਚ ਕਿਹਾ ਗਿਆ ਸੀ ਕਿ ਉਸ ਦਾ ਹਿਸਾਰ 'ਚ ਐੱਲ. ਐੈੱਲ. ਬੀ. ਦੇ ਪੰਜਵੇਂ ਸਮੈਸਟਰ ਦਾ 6 ਤੇ 15 ਦਸੰਬਰ ਨੂੰ ਪੇਪਰ ਹੈ, ਜੋ ਦੇਣ ਲਈ ਇਜਾਜ਼ਤ ਦਿੱਤੀ ਜਾਏ। ਅਦਾਲਤ ਨੇ ਪਟੀਸ਼ਨ 'ਤੇ ਸੁਣਵਾਈ ਦੇ ਬਾਅਦ ਉਸ ਨੂੰ ਮਨਜ਼ੂਰ ਕਰ ਲਿਆ। ਅਦਾਲਤ ਨੇ ਜੇਲ ਪ੍ਰਸ਼ਾਸਨ ਨੂੰ ਆਸ਼ੀਸ਼ ਨੂੰ ਪੁਲਸ ਕਸਟਡੀ 'ਚ ਹਿਸਾਰ ਲੈ ਕੇ ਜਾਣ, ਪੇਪਰ ਦੌਰਾਨ ਉਸ 'ਤੇ ਸਖਤ ਸੁਰੱਖਿਆ ਰੱਖਣ ਤੇ ਪੇਪਰ ਮਗਰੋਂ ਵਾਪਸ ਲਿਆਉਣ ਲਈ ਕਿਹਾ ਹੈ। ਸੈਕਟਰ-26 ਥਾਣਾ ਪੁਲਸ ਨੇ ਆਸ਼ੀਸ਼ ਤੇ ਵਿਕਾਸ ਬਰਾਲਾ ਖਿਲਾਫ ਕੇਸ ਦਰਜ ਕੀਤਾ ਸੀ।
ਵਕਫ਼ ਬੋਰਡ ਦਾ ਕਰਮਚਾਰੀ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕਾਬੂ
NEXT STORY