ਨਵਾਂਸ਼ਹਿਰ, (ਤ੍ਰਿਪਾਠੀ)- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਿਸਾਨਾਂ ਨੂੰ ਮਿਆਰੀ ਖਾਦ, ਬੀਜ ਤੇ ਖੇਤੀ ਦਵਾਈਆਂ ਦੀ ਸਪਲਾਈ ਯਕੀਨੀ ਬਣਾਉਣ ਲਈ ਅੱਜ ਜ਼ਿਲੇ ਦੇ ਖੇਤੀਬਾਡ਼ੀ ਵਿਭਾਗ ਵੱਲੋਂ ਕੀਤੀ ਗਈ ਸਮੂਹਿਕ ਪੱਧਰ ਦੀ ਕਾਰਵਾਈ ਦੌਰਾਨ 15 ਖੇਤੀਬਾਡ਼ੀ ਦੁਕਾਨਾਂ ਦੀ ਜਾਂਚ ਕੀਤੀ ਗਈ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਖੇਤੀਬਾਡ਼ੀ ਡੀਲਰ ਇੰਡੀਅਨ ਇਨਸੈਕਟੀਸਾਈਡ ਬੋਰਡ ਵੱਲੋਂ ਪ੍ਰਮਾਣਿਤ ਖੇਤੀ ਇਨਪੁੱਟਸ ਹੀ ਵੇਚਣ।

ਇਹ ਜਾਣਕਾਰੀ ਦਿੰਦਿਅਾਂ ਮੁੱਖ ਖੇਤੀਬਾਡ਼ੀ ਅਫ਼ਸਰ ਡਾ. ਗੁਰਬਖਸ਼ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ’ਤੇ ਮਿਸ਼ਨ ਪੰਜਾਬ ਤਹਿਤ ਕਿਸਾਨਾਂ ਨੂੰ ਸਮਰਪਿਤ ਕੀਤਾ ਗਿਆ ਸੀ, ਜਿਸ ਤਹਿਤ ਉਕਤ ਕਾਰਵਾਈ ਕਰਨ ਤੋਂ ਇਲਾਵਾ 5 ਬਲਾਕਾਂ ’ਚ ਪਿੰਡ ਪੱਧਰ ਦਾ ਕਿਸਾਨ ਜਾਗਰੂਕਤਾ ਕੈਂਪ ਵੀ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਖਡ਼ਕੂਵਾਲ, ਸੂੰਢ, ਸੋਨਾ, ਬਲਾਚੌਰ ਅਤੇ ਕਰਾਵਰ ਵਿਖੇ ਲਾਏ ਗਏ ਇਨ੍ਹਾਂ ਕਿਸਾਨ ਸਿਖਲਾਈ ਕੈਂਪਾਂ ’ਚ ਕਿਸਾਨਾਂ ਨੂੰ ਜਿਥੇ ਜ਼ਮੀਨ ’ਚ ਵਾਧੂ ਖਾਦਾਂ ’ਤੇ ਖੇਤੀ ਜ਼ਹਿਰਾਂ ਦੇ ਛਿਡ਼ਕਾਅ ਪ੍ਰਤੀ ਸਾਵਧਾਨ ਕੀਤਾ ਗਿਆ, ਉਥੇ ਨਾਲ ਹੀ ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਉਹ ਜਦੋਂ ਕਦੇ ਵੀ ਕਿਸੇ ਵੀ ਖੇਤੀਬਾਡ਼ੀ ਡੀਲਰ ਤੋਂ ਸਾਮਾਨ ਖਰੀਦਣ ਤਾਂ ਉਸ ਦਾ ਬਿੱਲ ਜ਼ਰੂਰ ਪ੍ਰਾਪਤ ਕਰਨ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਨੇਡ਼ਲੇ ਬਲਾਕ ਖੇਤੀ ਦਫ਼ਤਰ ਨਾਲ ਸੰਪਰਕ ਕਰ ਕੇ ਆਪਣੀ ਜ਼ਮੀਨ ਦੀ ਮਿੱਟੀ ਦਾ ਟੈਸਟ ਜ਼ਰੂਰ ਕਰਵਾਉਣ ਤਾਂ ਜੋ ਮਿੱਟੀ ’ਚ ਸੂਖਮ ਤੱਤਾਂ ਦੀ ਘਾਟ ਬਾਰੇ ਪਤਾ ਲੱਗ ਸਕੇ।
ਮੁੱਖ ਖੇਤੀਬਾਡ਼ੀ ਅਫ਼ਸਰ ਨੇ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲੇ ’ਚ ਕੀਤੀ ਗਈ ਕਾਰਵਾਈ ਦੌਰਾਨ ਵੱਖ ਵੱਖ ਖੇਤੀਬਾਡ਼ੀ ਦੁਕਾਨਾਂ ਤੋਂ 20 ਤੋਂ ਵਧੇਰੇ ਖੇਤੀ ਇਨਪੁੱਟਸ ਦੇ ਸੈਂਪਲ ਵੀ ਲਏ ਗਏ ਹਨ, ਜੋ ਕਿ ਟੈਸਟ ਕਰਨ ਲਈ ਭੇਜੇ ਗਏ ਹਨ।
ਬੀ. ਐੱਲ. ਓਜ਼ ਦਾ ਕੰਮ ਵਾਪਸ ਨਾ ਲਏ ਜਾਣ ਕਾਰਨ ਅਧਿਆਪਕਾਂ ’ਚ ਰੋਸ
NEXT STORY