ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਭਾਵੇਂ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਸਮਾਜ ਸੇਵੀ ਅਤੇ ਵਿੱਦਿਅਕ ਜਥੇਬੰਦੀਆਂ ਦੀ ਮਦਦ ਨਾਲ ਬੱਚਿਆਂ ਦੇ ਉਜਵੱਲ ਭਵਿੱਖ ਲਈ ਦੇਸ਼ ਭਰ ਵਿਚੋਂ ਬਾਲ ਮਜ਼ਦੂਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਬਾਲ ਮਜ਼ਦੂਰੀ ਕਰਵਾਉਣ ਵਾਲੇ ਲੋਕਾਂ ਖਿਲਾਫ ਸਖਤ ਕਾਨੂੰਨ ਵੀ ਬਣਾਏ ਜਾ ਚੁੱਕੇ ਹਨ ਅਤੇ ਜ਼ਿਲਾ ਪ੍ਰਸ਼ਾਸਨ ਵਲੋਂ ਵੀ ਬਾਲ ਮਜ਼ਦੂਰੀ ਖਾਤਮਾ ਪੰਦਰਵਾੜਾ ਮਨਾ ਕੇ ਬਾਜ਼ਾਰਾਂ ਵਿਖੇ ਬਕਾਇਦਾ ਟੀਮਾਂ ਵਲੋਂ ਚੈਕਿੰਗ ਕੀਤੀ ਜਾਂਦੀ ਹੈ ਪਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਉਪ ਤਹਿਸੀਲ ਬਰੀਵਾਲਾ ਵਿਖੇ ਬਾਲ ਮਜਦੂਰੀ ਕਰਵਾਉਣ ਵਾਲੇ ਦੁਕਾਨਦਾਰਾਂ 'ਤੇ ਕੋਈ ਅਸਰ ਨਹੀਂ ਹੋ ਰਿਹਾ ਅਤੇ ਇੱਥੇ ਅੱਜ ਵੀ ਬੱਚਿਆਂ ਤੋਂ ਸ਼ਰੇਆਮ ਕਰਵਾਈ ਜਾਂਦੀ ਹੈ ਬਾਲ ਮਜ਼ਦੂਰੀ।
ਇਸ ਸਬੰਧੀ ਇਸ ਖੇਤਰ ਦੀਆਂ ਅੱਧੀ ਦਰਜਨ ਤੋਂ ਵੱਧ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ, ਬੁੱਧੀਜੀਵੀ ਲੋਕਾਂ, ਵਿੱਦਿਅਕ, ਧਾਰਮਿਕ ਆਗੂ ਅਤੇ ਲੋਕ ਭਲਾਈ ਨੁਮਾਇੰਦਿਆਂ ਗਿਆਨੀ ਬਲਜਿੰਦਰ ਸਿੰਘ ਬਰੀਵਾਲਾ, ਜਗਸੀਰ ਸਿੰਘ ਮੋਤਲੇਵਾਲਾ, ਬਲਵਿੰਦਰ ਸਿੰਘ ਬਰੀਵਾਲਾ ਅਤੇ ਮਰਾਰੀ ਲਾਲ ਆਦਿ ਨੇ ਦੱਸਿਆ ਕਿ ਬਰੀਵਾਲਾ ਦੇ ਸ਼ਰਾਬ ਪੀਣ ਵਾਲੇ ਅਹਾਤਿਆਂ 'ਚ , ਸਮੋਸਿਆਂ ਵਾਲੀਆਂ ਰੇੜੀਆਂ, ਸਬਜ਼ੀ ਵਾਲੀਆਂ ਦੁਕਾਨਾਂ ਅਤੇ ਹੋਸਟਲਾਂ ਤੋਂ ਇਲਾਵਾ ਮੀਟ ਵੇਚਣ ਵਾਲੇ ਦੁਕਾਨਦਾਰਾਂ ਵਲੋਂ ਵੈਟਰਨਰਨੀ ਡਾਕਟਰ ਦੇ ਕਿਸੇ ਜਾਨਵਰ ਦੇ ਸਿਹਤ ਮੰਦ ਹੋਣ ਦੇ ਸਬੰਧੀ ਦਿੱਤੇ ਗਏ ਸਰਟੀਫਕੇਟ ਤੋਂ ਬਿਨ੍ਹਾਂ ਹੀਂ ਨਾਬਾਲਗ ਬੱਚਿਆਂ ਤੋਂ ਕਸਾਈਆਂ ਵਾਲਾ ਕੰਮ ਕਰਵਾਇਆ ਜਾ ਰਿਹਾ ਹੈ ਪਰ ਸਭ ਕੁਝ ਦੇਖਦੇ ਹੋਏ ਵੀ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ।
ਕੀ ਕਹਿਣਾ ਹੈ ਜ਼ਿਲਾ ਬਾਲ ਵਿਕਾਸ ਤੇ ਸੁਰੱਖਿਆ ਅਫਸਰ ਦਾ
ਜਦੋਂ ਇਸ ਸਬੰਧੀ ਜ਼ਿਲਾ ਬਾਲ ਵਿਕਾਸ ਤੇ ਸੁਰੱਖਿਆ ਅਫਸਰ ਡਾ. ਸ਼ਿਵਾਨੀ ਨਾਗਪਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਲੇਬਰ ਅਫਸਰ ਨਾ ਹੋਣ ਕਰਕੇ ਅਜਿਹੀਆਂ ਥਾਵਾਂ 'ਤੇ ਰੇਡ ਕਰਨ ਵਿਚ ਮੁਸ਼ਕਿਲ ਪੇਸ਼ ਆ ਰਹੀ ਹੈ ਪਰ ਫਿਰ ਵੀ ਜਲਦੀ ਹੀ ਬਾਲ ਮਜ਼ਦੂਰੀ ਕਰਾਉਣ ਵਾਲੇ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਸੂਬਾ ਸਰਕਾਰ ਨੇ 'ਨਾਨਕ ਸ਼ਾਹ ਫਕੀਰ' ਦੀ ਪੰਜਾਬ 'ਚ ਰਿਲੀਜ਼ 'ਤੇ ਲਗਾਈ ਰੋਕ
NEXT STORY