ਲੁਧਿਆਣਾ : ਇਥੋਂ ਦੇ ਪੱਖੋਵਾਰ ਮਾਰਗ 'ਤੇ ਸਥਿਤ ਫੁੱਲਾਂਵਾਲਾ ਇੰਦਰਨਗਰ ਵਿਖੇ ਬਣੇ ਪੈਕਿਯਮ ਮਰਸੀ ਕਰਾਸ ਬਾਲ ਗ੍ਰਹਿ ਵਿਖੇ ਚਾਈਬਾਸਾ (ਝਾਰਖੰਡ) ਤੋਂ ਲਿਆਂਦੇ 34 ਬੱਚਿਆਂ ਦੇ ਲਾਪਤਾ ਹੋਣ ਕਾਰਨ ਪੁਲਸ ਨੂੰ ਭਾਜੜਾਂ ਪੈ ਗਈਆਂ ਸਨ। ਲਾਪਤਾ ਹੋਏ 14 ਤੋਂ 30 ਬੱਚਿਆਂ ਦਾ ਪੁਲਸ ਨੇ ਪਤਾ ਲਗਾ ਲਿਆ ਹੈ। ਥਾਣਾ ਸਦਰ ਦੇ ਸਬ ਇੰਸਪੈਕਟਰ ਅਮਰ ਕੁਮਾਰ ਨੇ ਦੱਸਿਆ ਕਿ 14 ਬੱਚਿਆਂ ਦੇ ਪਰਿਵਾਰਾਂ ਦਾ ਵੀ ਪਤਾ ਲਗਾ ਲਿਆ ਗਿਆ ਹੈ ਅਤੇ ਬਾਕੀ ਬਚੇ ਬੱਚਿਆਂ ਦੇ ਪਰਿਵਾਰਾਂ ਦਾ ਪਤਾ ਲਗਾਉਣ ਦੇ ਵੀ ਯਤਨ ਕੀਤੇ ਜਾ ਰਹੇ ਹਨ।
ੁਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲ ਕਿ ਉਕਤ ਬੱਚਿਆਂ ਦੇ ਪਰਿਵਾਰਾਂ ਨੂੰ ਧਰਮ ਪਰਿਵਰਤਨ ਕਰਨ ਲਈ ਪੈਸੇ ਦਿੱਤੇ ਗਏ ਸਨ 'ਤੇ ਸਬ ਇੰਸਪੈਕਟਰ ਨੇ ਕਿਹਾ ਕਿ ਉਕਤ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਬਾਲ ਗ੍ਰਹਿ ਦਾ ਮਾਲਕ ਸਤਇੰਦਰ ਪ੍ਰਕਾਸ਼ ਮੂਸੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲਸ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਪੁਲਸ ਇਸ ਦੀ ਤਹਿ ਤਕ ਜਾਵੇਗੀ। ਪੁਲਸ ਮੁਤਾਬਕ ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ 14 ਬੱਚਿਆਂ ਦੇ ਪਰਿਵਾਰਾਂ ਨੇ 15 ਸਾਲ ਪਹਿਲਾਂ ਹੀ ਈਸਾਈ ਧਰਮ ਅਪਣਾਇਆ ਗਿਅ ਸੀ।
ਇਥੇ ਇਹ ਵੀ ਦੱਸਣਯੋਗ ਹੈ ਕਿ ਬਾਲ ਗ੍ਰਹਿ ਦੇ ਮਾਲਕ ਸਤਇੰਦਰ ਮੂਲਾ ਖਿਲਾਫ ਚਾਈਬਾਸਾ (ਝਾਰਖੰਡ) ਦੇ ਇਕ ਪੁਲਸ ਥਾਣੇ ਵਿਚ ਐਂਟੀ ਹਿਊਮਨ ਟ੍ਰੈਫਿਕਿੰਗ ਅਤੇ ਹੋਰ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਹੈ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਲੋਕ ਇਨਸਾਫ ਪਾਰਟੀ ਦੇ ਮੁਖੀ ਬੈਂਸ ਭਰਾਵਾਂ ਨੂੰ ਸਦਮਾ, ਪਿਤਾ ਦਾ ਦਿਹਾਂਤ
NEXT STORY