ਚੰਡੀਗੜ੍ਹ (ਵੈੱਬ ਡੈਸਕ)- ਸੁਖਬੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਵਿਚ ਗੈਰ-ਹਾਜ਼ਰ ਰਹਿਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਛੱਡ ਕੇ ਸਾਰੇ ਹੀ ਉਸ ਵਿਆਹ ਵਿਚ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਮੈਨੂੰ ਤਾਂ ਇਹ ਲੋਕ ਵਿਆਹ ਵਿਚ ਵੀ ਨਹੀਂ ਬੁਲਾਉਂਦੇ ਅਤੇ ਨਾ ਹੀ ਮੈਂ ਅਜਿਹੇ ਲੋਕਾਂ ਦੇ ਘਰ ਜਾਂਦਾ ਵੀ ਨਹੀਂ। ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਵਿਖੇ 497 ਨੌਜਵਾਨਾਂ ਨੂੰ ਨੌਕਰੀ ਪੱਤਰ ਦੇਣ ਪਹੁੰਚੇ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਹੈਰਾਨੀਜਨਕ ਮਾਮਲਾ, ਜੰਮਦੇ ਹੀ ਪਿਓ ਨੇ 1 ਲੱਖ 'ਚ ਵੇਚ ਦਿੱਤਾ ਮੁੰਡਾ
ਉਥੇ ਹੀ ਉਨ੍ਹਾਂ ਸੁਖਬੀਰ ਸਿੰਘ ਬਾਦਲ ਅਤੇ ਸੁਨੀਲ ਜਾਖੜ ਦੇ ਹਾਸੇ ਠੱਠੇ ਨੂੰ ਬੇਸ਼ਰਮੀ ਦੱਸਿਆ। ਸੁਖਬੀਰ ਤੇ ਜਾਖੜ ਦੇ ਹਾਸੇ ਠੱਠੇ ਦੀ ਵਾਇਰਲ ਹੋ ਰਹੀ ਵੀਡੀਓ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਇਹ ਮਜ਼ਾਕ ਨਹੀਂ..ਬੇਸ਼ਰਮੀ ਹੈ। ਉਨ੍ਹਾਂ ਕਿਹਾ ਕਿ ਬੇਸ਼ਰਮੀ ਨਾਲ ਕਹਿੰਦੇ ਨੇ ਕਿ ਅਸੀਂ ਸਾਰੇ ਅਕਾਲੀ ਭਾਜਪਾ ਵਿਚ ਡੈਪੋਰਟੇਸ਼ਨ 'ਤੇ ਭੇਜੇ ਹਨ। ਮੈਂ ਕਿਸੇ ਦੇ ਨਿੱਜੀ ਫੰਕਸ਼ਨ 'ਤੇ ਕੋਈ ਇਤਰਾਜ਼ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਲੋਕ ਮਰਨ ਵਰਤ 'ਤੇ ਬੈਠੇ ਹਨ ਅਤੇ ਇਹ ਲੋਕ ਮਜ਼ੇ ਲੈ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੇ ਅਫ਼ਸਰਾਂ 'ਤੇ ਡਿੱਗ ਸਕਦੀ ਹੈ ਗਾਜ, ਕਈ ਸਰਕਾਰੀ ਬਾਬੂਆਂ ਦੀ ਹੋ ਸਕਦੀ ਛੁੱਟੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਸਰਕਾਰ ਦਾ ਨੌਜਵਾਨਾਂ ਨੂੰ ਵੱਡਾ ਤੋਹਫ਼ਾ, CM ਮਾਨ ਨੇ ਦਿੱਤੀ ਵਧਾਈ (ਵੀਡੀਓ)
NEXT STORY