ਪਟਿਆਲਾ, ਰੱਖੜਾ (ਰਾਣਾ)-ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਪ੍ਰਦੂਸ਼ਣ ਫੈਲਾਉਣ ਵਾਲਿਆਂ ਖਿਲਾਫ਼ ਨਿੱਤ ਦਿਨ ਸਖ਼ਤੀ ਅਪਣਾ ਰਿਹਾ ਹੈ, ਹੁਣ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਚਾਈਨਾ ਡੋਰ ਵੇਚਣ ਵਾਲਿਆਂ ਅਤੇ ਵਰਤਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪਨੂੰ ਨੇ ਕਿਹਾ ਕਿ ਜੋ ਵੀ ਵਿਅਕਤੀ ਚਾਈਨਾ ਡੋਰ ਵੇਚੇਗਾ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਸਿੰਥੈਟਿਕ ਚਾਈਨਾ ਡੋਰ ਨਾਲ ਪਸ਼ੂ ਪੰਛੀਆਂ ਦਾ ਵਧੇਰੇ ਨੁਕਸਾਨ ਹੁੰਦਾ ਹੈ ਕਿਉਂਕਿ ਇਹ ਡੋਰ ਟੁੱਟਦੀ ਨਹੀਂ ਕਿਉਂਕਿ ਇਸ 'ਤੇ ਸਿੰਥੈਟਿਕ ਕੈਮੀਕਲ ਲੱਗੇ ਹੁੰਦੇ ਹਨ ਉਹ ਬੇਹੱਦ ਖਤਰਨਾਕ ਹੁੰਦੇ ਹਨ, ਜਿਸ ਕਰ ਕੇ ਚਾਈਨਾ ਡੋਰ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਗਈ ਹੈ, ਜਿਸ ਸਬੰਧੀ ਸਰਕਾਰ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ ਤਾਂ ਜੋ ਇਸ ਨੂੰ ਬੰਦ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਚਾਈਨਾ ਡੋਰ ਜਿਹੜੀ ਨਾਈਲੋਨ ਜਾਂ ਸਿੰਥੈਟਿਕ ਧਾਗੇ ਤੋਂ ਬਣੀ ਹੁੰਦੀ ਹੈ, 'ਤੇ ਪਾਬੰਦੀ ਲਗਾਉਣ ਦਾ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਪਤੰਗ ਉਡਾਉਣ ਲਈ ਇਹ ਵੱਡੇ ਪੱਧਰ 'ਤੇ ਵਰਤੀ ਜਾਂਦੀ ਹੈ, ਜਿਸ ਨਾਲ ਮਨੁੱਖ, ਜੀਵ-ਜੰਤੂ, ਪੰਛੀ, ਮਿੱਟੀ ਅਤੇ ਵਾਤਾਵਰਣ ਦੂਸ਼ਤ ਹੁੰਦਾ ਹੈ। ਇਹ ਡੋਰ ਸਿੰਥੈਟਿਕ ਹੋਣ ਕਾਰਨ ਗਲਦੀ ਨਹੀਂ ਅਤੇ ਬਿਜਲਈ ਸੁਚਾਲਕ ਹੈ, ਜਿਸ ਕਾਰਨ ਸੂਬੇ ਅੰਦਰ ਵਧੇਰੇ ਘਟਨਾਵਾਂ ਵਾਪਰ ਚੁੱਕੀਆਂ ਹਨ। ਚੇਅਰਮੈਨ ਪਨੂੰ ਨੇ ਕਿਹਾ ਕਿ ਵਾਤਾਵਰਣ ਸੁਰੱਖਿਆ ਐਕਟ 1986 ਅਧੀਨ ਲਾਈ ਜਾਣ ਵਾਲੀ ਇਸ ਪਾਬੰਦੀ ਤਹਿਤ 5 ਸਾਲ ਤੱਕ ਦੀ ਕੈਦ ਜਾਂ ਇਕ ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
25 ਕਿਲੋ ਭੁੱਕੀ ਸਮੇਤ 2 ਕਾਬੂ
NEXT STORY