ਖਰੜ (ਅਮਰਦੀਪ) – ਅੱਜ ਦੀ ਖਰੜ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਦੇ ਤਿੰਨ ਜ਼ੋਨ ਮੈਂਬਰਾਂ ਦੀ ਚੋਣ ਸਮੇਂ ਕਾਂਗਰਸ ਸਰਕਾਰ ਵਲੋਂ ਧੱਕੇਸ਼ਾਹੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਜਾਣਬੁੱਝ ਕੇ ਰੱਦ ਕਰਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਖਿਲਾਫ ਰੋਸ ਵਿਖਾਵਾ ਕੀਤਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਤੇ ਲੇਬਰਫੈੱਡ ਪੰਜਾਬ ਦੇ ਸਾਬਕਾ ਮੀਤ ਚੇਅਰਮੈਨ ਪਰਮਿੰਦਰ ਸਿੰਘ ਸੋਹਾਣਾ, ਹਰਜਿੰਦਰ ਸਿੰਘ ਮੁੰਧੋ ਨੇ ਆਖਿਆ ਕਿ ਜੂਨ-2016 'ਚ ਜ਼ੋਨਾਂ ਦੇ ਮੈਂਬਰਾਂ ਦੀ ਹੋਈ ਚੋਣ 'ਚ 9 ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਜਿੱਤੇ ਸਨ, ਜਿਨ੍ਹਾਂ 'ਚ ਜ਼ੋਨ ਨੰਬਰ 1 ਤੋਂ ਸੰਤ ਸਿੰਘ ਮੁੰਧੋ, ਜ਼ੋਨ 2 ਤੋਂ ਹਰਨੇਕ ਸਿੰਘ ਕਰਤਾਪੁਰ, ਜ਼ੋਨ 3 ਤੋਂ ਨਸੀਬ ਕੌਰ, ਜ਼ੋਨ 4 ਤੋਂ ਭਜਨ ਸਿੰਘ, ਜ਼ੋਨ 5 ਤੋਂ ਜਸਵਿੰਦਰ ਕੌਰ, ਜ਼ੋਨ 6 ਤੋਂ ਸ਼ੇਰ ਸਿੰਘ, ਜ਼ੋਨ 7 ਤੋਂ ਮਨਮੋਹਣ ਸਿੰਘ ਸੋਹਾਣਾ, ਜ਼ੋਨ 8 ਤੋਂ ਗੁਰਮੀਤ ਸਿੰਘ, ਜ਼ੋਨ 9 ਤੋਂ ਲਛਮਣ ਸਿੰਘ ਡਾਇਰੈਕਟਰ ਬਣੇ ਸਨ ਤਾਂ ਜ਼ੋਨ 2 ਤੋਂ ਹਾਰੇ ਉਮੀਦਵਾਰ ਧਰਮ ਸਿੰਘ ਸੈਣੀ ਨੇ ਜ਼ੋਨ ਨੰਬਰ 2, ਜ਼ੋਨ ਨੰਬਰ 7 ਤੇ ਜ਼ੋਨ ਨੰਬਰ 8 ਦੀ ਹੋਈ ਚੋਣ ਸਬੰਧੀ ਮਾਣਯੋਗ ਅਦਾਲਤ 'ਚ ਰਿੱਟ ਦਾਇਰ ਕੀਤੀ ਸੀ ਤਾਂ ਮਾਣਯੋਗ ਅਦਾਲਤ ਨੇ ਉਕਤ ਤਿੰਨਾਂ ਜ਼ੋਨਾਂ ਦੇ ਉਮੀਦਵਾਰਾਂ ਦੀ ਚੋਣ ਰੱਦ ਕਰਕੇ ਵਿਭਾਗ ਨੂੰ ਨਵੀਂ ਚੋਣ ਕਰਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ।
ਉਕਤ ਆਗੂਆਂ ਨੇ ਆਖਿਆ ਕਿ ਉਹ ਚੋਣ ਕਰਾਉਣ ਦੇ ਹੱਕ 'ਚ ਹਨ ਪਰ ਜੋ ਪੰਜਾਬ ਸਰਕਾਰ ਨੇ ਧੱਕੇਸ਼ਾਹੀ ਨਾਲ ਚੋਣ ਹੋਣ ਸਬੰਧੀ ਪੱਤਰ ਅਕਾਲੀ ਦਲ ਦੇ ਮੈਂਬਰਾਂ ਨੂੰ ਚੋਣ ਤੋਂ ਕੇਵਲ 1 ਦਿਨ ਪਹਿਲਾਂ ਭੇਜੇ ਹਨ, ਉਹ ਕਾਨੂੰਨ ਅਨੁਸਾਰ ਗਲਤ ਹੈ, ਜਦੋਂਕਿ ਮੈਂਬਰਾਂ ਨੂੰ ਚੋਣ ਸਬੰਧੀ ਜਾਣਕਾਰੀ 15 ਦਿਨ ਪਹਿਲਾਂ ਦੇਣੀ ਮੈਨੇਜਰ ਦੀ ਡਿਊਟੀ ਬਣਦੀ ਸੀ ਪਰ ਸਰਕਾਰ ਨੇ ਆਪਣੀ ਧੱਕੇਸ਼ਾਹੀ ਦਾ ਸਬੂਤ ਦਿੰਦਿਆਂ 3 ਜ਼ੋਨਾਂ ਦੀ ਚੋਣ ਕਾਹਲੀ ਨਾਲ ਕਰਵਾ ਕੇ ਗਲਤ ਕਾਰਵਾਈ ਕੀਤੀ ਹੈ।
ਇਸ ਮੌਕੇ ਸਾਬਕਾ ਚੇਅਰਮੈਨ ਮਨਮੋਹਣ ਸਿੰਘ ਸੋਹਾਣਾ, ਹਰਵਿੰਦਰ ਨੰਬਰਦਾਰ, ਹਰਨੇਕ ਸਿੰਘ, ਅਮਨਦੀਪ ਸਿੰਘ, ਗੋਲਡੀ ਸਰਪੰਚ ਅਕਾਲਗੜ੍ਹ, ਜਸਵੀਰ ਘੋਗਾ, ਸਰਬਜੀਤ ਸਿੰਘ, ਅਮਰੀਕ ਸਿੰਘ ਪਹਿਲਵਾਨ, ਗੁਰਮੀਤ ਸ਼ਾਂਟੂ, ਅੰਮ੍ਰਿਤਪਾਲ ਸਿੰਘ, ਕੁਲਵੰਤ ਸਿੰਘ, ਹਰਿੰਦਰ ਤੇ ਸੌਦਾਗਰ ਸਿੰਘ ਸਰਪੰਚ ਵੀ ਹਾਜ਼ਰ ਸਨ।
ਪੰਜਾਬ ਕੋਆਪ੍ਰੇਟਿਵ ਸੁਸਾਇਟੀ ਐਕਟ 1961 ਰੂਲਜ਼ 1963 ਮੁਤਾਬਿਕ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਨੇ ਇਸ ਚੋਣ ਲਈ ਰਿਟਰਨਿੰਗ ਅਫਸਰ ਸੰਗ੍ਰਾਮ ਸਿੰਘ ਸੰਧੂ ਨੂੰ ਤਾਇਨਾਤ ਕਰਕੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਇਸ ਮੌਕੇ ਜ਼ੋਨ ਨੰਬਰ 2 ਤੋਂ ਅਕਾਲੀ ਦਲ ਦੇ ਉਮੀਦਵਾਰ ਹਰਨੇਕ ਸਿੰਘ, ਜ਼ੋਨ ਨੰਬਰ 7 ਤੋਂ ਮਨਮੋਹਣ ਸਿੰਘ ਸੋਹਾਣਾ ਤੇ ਜ਼ੋਨ 8 ਤੋਂ ਗੁਰਮੀਤ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ, ਜਦੋਂਕਿ ਕਾਂਗਰਸ ਵਲੋਂ ਜ਼ੋਨ ਨੰਬਰ 2 ਤੋਂ ਧਰਮ ਸਿੰਘ ਸੈਣੀ, ਜ਼ੋਨ ਨੰਬਰ 7 ਤੋਂ ਸੁਰਿੰਦਰ ਸਿੰਘ ਸੈਣੀ, ਜ਼ੋਨ ਨੰਬਰ 8 ਤੋਂ ਕੇਸਰ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਇਸ ਮੌਕੇ ਰਿਟਰਨਿੰਗ ਅਫਸਰ ਸੰਗ੍ਰਾਮ ਸਿੰਘ ਸੰਧੂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਤਿੰਨੋਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ।
ਕਾਂਗਰਸ ਦੇ ਤਿੰਨੇ ਮੈਂਬਰ ਬਿਨਾਂ ਚੋਣ ਜੇਤੂ ਕਰਾਰ
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਤੋਂ ਬਾਅਦ ਰਿਟਰਨਿੰਗ ਅਫਸਰ ਵਲੋਂ ਕਾਂਗਰਸ ਦੇ ਜ਼ੋਨ ਨੰਬਰ 2 ਮੁੱਲਾਂਪੁਰ ਗਰੀਬਦਾਸ ਤੋਂ ਧਰਮ ਸਿੰਘ ਸੈਣੀ, ਜ਼ੋਨ ਨੰਬਰ 7 ਸੋਹਾਣਾ ਤੋਂ ਸੁਰਿੰਦਰ ਸਿੰਘ ਸੈਣੀ, ਜ਼ੋਨ ਨੰਬਰ 8 ਸਨੇਟਾ ਤੋਂ ਕੇਸਰ ਸਿੰਘ ਨੂੰ ਜੇਤੂ ਐਲਾਨ ਦਿੱਤਾ ਗਿਆ
ਕਰੰਟ ਲੱਗਣ ਨਾਲ ਕਿਸਾਨ ਦੀ ਮੌਤ
NEXT STORY