ਰੂਪਨਗਰ (ਕੈਲਾਸ਼) : ਅੱਜ ਜ਼ਿਲ੍ਹਾ ਰੂਪਨਗਰ ’ਚ ਇਕ ਕੋਰੋਨਾ ਮਰੀਜ਼ ਦੀ ਮੌਤ ਹੋਣ ਦਾ ਸਮਾਚਾਰ ਹੈ । ਜਿਸ ਤੋਂ ਬਾਅਦ ਕੁੱਲ੍ਹ ਮ੍ਰਿਤਕਾਂ ਦੀ ਗਿਣਤੀ 352 ਪਹੁੰਚ ਗਈ ਹੈ ਜਦਕਿ 146 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਦੂਸਰੇ ਪਾਸੇ ਅੱਜ 90 ਲੋਕਾਂ ਨੂੰ ਸਿਹਤਯਾਬ ਹੋਣ ਉਪਰੰਤ ਘਰ ਭੇਜਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ’ਚ ਸਰਗਰਮ ਕੇਸਾਂ ਦੀ ਗਿਣਤੀ 845 ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਰੂਪਨਗਰ ਸ਼ਹਿਰ ’ਚ 58, ਸ੍ਰੀ ਆਨੰਦਪੁਰ ਸਾਹਿਬ ’ਚ 33, ਮੋਰਿੰਡਾ ’ਚ 26, ਨੰਗਲ ’ਚ 12 ਅਤੇ ਸ੍ਰੀ ਚਮਕੌਰ ਸਾਹਿਬ ’ਚ 17 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ। ਉੱਥੇ ਹੀ ਇਕ 27 ਸਾਲਾ ਮੁਟਿਆਰ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਕੋਰੋਨਾ ਨਾਲ ਮੌਤ ਹੋਣ ਦਾ ਸਮਾਚਾਰ ਹੈ।
ਉਨ੍ਹਾਂ ਦੱਸਿਆ ਕਿ ਹੁਣ ਤਕ ਜ਼ਿਲ੍ਹਾ ’ਚ 216095 ਨਮੂਨੇ ਲਏ ਗਏ ਹਨ ਜਿਨ੍ਹਾਂ ’ਚ 202882 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 1582 ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤਕ ਜ਼ਿਲ੍ਹਾ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 11892 ਪਹੁੰਚ ਚੁੱਕੀ ਹੈ। ਜਿਨ੍ਹਾਂ ’ਚੋਂ ਹੁਣ ਤਕ 10695 ਸਿਹਤਯਾਬ ਹੋ ਕੇ ਘਰ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅੱਜ ਕੋਰੋਨਾ ਦੇ 1125 ਨਮੂਨੇ ਲਏ ਗਏ। ਜ਼ਿਲ੍ਹਾ ਰੂਪਨਗਰ ਦੇ ਬੀਬੀਐੱਮਬੀ ਹਸਪਤਾਲ ਨੰਗਲ ’ਚ 43, ਭਰਤਗੜ੍ਹ ’ਚ 42, ਚਮਕੌਰ ਸਾਹਿਬ 100, ਮੋਰਿੰਡਾ ’ਚ 75, ਨੂਰਪੁਰਬੇਦੀ ’ਚ 45, ਜ਼ਿਲ੍ਹਾ ਹਸਪਤਾਲ ਰੂਪਨਗਰ ’ਚ 168, ਸ੍ਰੀ ਕੀਰਤਪੁਰ ਸਾਹਿਬ ’ਚ 157, ਸ੍ਰੀ ਆਨੰਦਪੁਰ ਸਾਹਿਬ ’ਚ 62, ਐੱਸ. ਡੀ. ਐੱਚ. ਨੰਗਲ ’ਚ 78 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ।
ਫਿਰੋਜ਼ਪੁਰ ਜੇਲ ਦੀ ਫੈਕਟਰੀ ’ਚੋਂ ਬਰਾਮਦ ਹੋਈਆਂ ਦੋ ਗੇਂਦਾਂ ’ਚੋਂ ਅਫੀਮ ਅਤੇ ਹੈਡਫੋਨ ਬਰਾਮਦ
NEXT STORY