ਚੰਡੀਗੜ੍ਹ (ਅਰਚਨਾ) : ਕੋਰੋਨਾ ਟੈਸਟ ਲਈ ਪੀ. ਜੀ. ਆਈ. ਹੁਣ ਇਕ ਮਹੀਨੇ ਲਈ ਕਰੀਬ 65,000,000 ਰੁਪਏ ਦੀਆਂ ਕਿੱਟਾਂ ਖਰੀਦੇਗਾ। ਪੀ. ਜੀ. ਆਈ. ਨੇ ਕੋਵਿਡ ਟੈਸਟ ਕਿੱਟਾਂ ਦੀ ਖਰੀਦਦਾਰੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਹੀ ਪੀ. ਜੀ. ਆਈ. ਨੂੰ ਟੈਸਟਿੰਗ ਕਿੱਟਾਂ ਮੁਹੱਈਆ ਕਰਵਾ ਰਿਹਾ ਸੀ। ਸੂਤਰਾਂ ਦੀ ਮੰਨੀਏ ਤਾਂ ਕੇਂਦਰੀ ਸਿਹਤ ਮੰਤਰਾਲੇ ਨੇ ਪੀ. ਜੀ. ਆਈ. ਨੂੰ ਹਾਲ ਹੀ 'ਚ ਖੁਦ ਦੇ ਬਜਟ ਨਾਲ ਆਸ-ਪਾਸ ਦੇ ਸੂਬਿਆਂ ਦੀ ਕੋਵਿਡ ਟੈਸਟਿੰਗ ਨੂੰ ਧਿਆਨ 'ਚ ਰੱਖਦਿਆਂ ਕਿੱਟਾਂ, ਮੀਡੀਆ ਅਤੇ ਹੋਰ ਉਤਪਾਦਾਂ ਨੂੰ ਖਰੀਦਣ ਦੇ ਹੁਕਮ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : ਬਰਸਾਤ ਆਉਂਦੇ ਹੀ ਪਿੰਡਾਂ ਵਾਲਿਆਂ ਦੀ ਉੱਡੀ ਨੀਂਦ, ਯਾਦ ਆਇਆ ਤਬਾਹੀ ਦਾ ਮੰਜ਼ਰ
ਮੰਤਰਾਲੇ ਨੇ ਪੀ. ਜੀ. ਆਈ. ਨੂੰ ਆਸ-ਪਾਸ ਦੇ ਸੂਬਿਆਂ ਦੀ ਲੋੜ ਅਨੁਸਾਰ ਟੈਸਟਿੰਗ ਨਾ ਕਰਨ ’ਤੇ ਫਿਟਕਾਰ ਵੀ ਲਾਈ ਹੈ ਅਤੇ ਸਾਫ਼-ਸਾਫ਼ ਕਿਹਾ ਹੈ ਕਿ ਚੰਡੀਗੜ੍ਹ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਕੋਰੋਨਾ ਨਮੂਨਿਆਂ ਦੀ ਟੈਸਟਿੰਗ ਦੀ ਵੀ ਪੀ. ਜੀ. ਆਈ. ’ਤੇ ਹੀ ਜ਼ਿੰਮੇਵਾਰੀ ਹੈ ਪਰ ਪੀ. ਜੀ. ਆਈ. ਆਸ-ਪਾਸ ਦੇ ਸੂਬਿਆਂ ਦੀ ਓਨੀ ਟੈਸਟਿੰਗ ਨਹੀਂ ਕਰ ਪਾ ਰਿਹਾ ਹੈ, ਜਿੰਨੇ ਟੈਸਟ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ : ਪਿੱਜ਼ਾ ਤਿਆਰ ਕਰਦਿਆਂ ਫਟੇ ਸਿਲੰਡਰ ਦੇ ਉੱਡੇ ਪਰਖੱਚੇ, ਧਮਾਕੇ ਨੇ ਛੱਤ 'ਚ ਪਾਈਆਂ ਤਰੇੜਾਂ
ਦੂਜੇ ਸੂਬਿਆਂ ਦੇ ਕੋਵਿਡ ਸੈਂਪਲ ਟੈਸਟਿੰਗ ਲਈ ਪੀ. ਜੀ. ਆਈ. ਨੂੰ ਜਿੰਨੀਆਂ ਕਿੱਟਾਂ ਦੀ ਲੋੜ ਹੈ, ਓਨੀਆਂ ਕਿੱਟਾਂ, ਵਾਇਰੋਲਾਜੀ ਟਰਾਂਸਪੋਰਟ ਮੀਡੀਆ ਅਤੇ ਹੋਰ ਉਤਪਾਦਾਂ ਦੀ ਲੋੜ ਨੂੰ ਪੂਰੀਆਂ ਨਹੀਂ ਹੋ ਰਹੀਆਂ ਅਤੇ ਟੈਸਟਿੰਗ ਕਿੱਟਾਂ ਦੀ ਕਮੀ ਦੇ ਚੱਲਦੇ ਸੂਬਿਆਂ ਦੇ ਨਮੂਨਿਆਂ ਦੀ ਰਿਪੋਰਟ ਵੀ ਸਮੇਂ ’ਤੇ ਨਹੀਂ ਮਿਲ ਪਾ ਰਹੀ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਸੂਬਿਆਂ ਦੀ ਕੋਰੋਨਾ ਟੈਸਟਿੰਗ ਤੋਂ ਪੀ. ਜੀ. ਆਈ. ਪਿੱਛੇ ਨਹੀਂ ਹੱਟ ਸਕਦਾ ਅਤੇ ਪੀ. ਜੀ. ਆਈ. ਆਪਣੇ ਬਜਟ ਨਾਲ ਦੂਜੇ ਸੂਬਿਆਂ ਲਈ ਵੀ ਟੈਸਟ ਕਿੱਟਾਂ ਆਦਿ ਦੀ ਖਰੀਦਦਾਰੀ ਕਰੇ। ਮੰਤਰਾਲੇ ਨੇ ਪੀ. ਜੀ. ਆਈ. ਨੂੰ ਇਕ ਹਫ਼ਤੇ ਦੇ ਅੰਦਰ ਕਿੱਟਾਂ ਦੀ ਖਰੀਦਦਾਰੀ ਕਰਨ ਅਤੇ ਇਸ ਦਿਸ਼ਾ 'ਚ ਕੀਤੀ ਗਈ ਕਾਰਵਾਈ ਸਬੰਧੀ ਰਿਪੋਰਟ ਸੌਂਪਣ ਨੂੰ ਕਿਹਾ ਹੈ।
ਪੀ. ਜੀ. ਆਈ. ਕਰ ਚੁੱਕਿਆ 42 ਹਜ਼ਾਰ ਟੈਸਟ
ਪੀ. ਜੀ. ਆਈ. ਦਾ ਕਹਿਣਾ ਹੈ ਕਿ ਹੁਣ ਤੱਕ ਪੀ. ਜੀ. ਆਈ. 42 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਟੈਸਟ ਕਰ ਚੁੱਕਿਆ ਹੈ ਅਤੇ 20 ਹਜ਼ਾਰ ਤੋਂ ਜ਼ਿਆਦਾ ਟੈਸਟ ਸਿਰਫ਼ ਪੰਜਾਬ ਦੇ ਨਮੂਨਿਾਂ ਦੇ ਹੀ ਕੀਤੇ ਗਏ ਹਨ। ਉਸ ਤੋਂ ਬਾਅਦ ਚੰਡੀਗੜ੍ਹ, ਉਤਰਾਖੰਡ, ਮੋਹਾਲੀ, ਖਰੜ ਅਤੇ ਹਰਿਆਣਾ ਹੀ ਨਹੀਂ ਸਗੋਂ ਦੇਹਰਾਦੂਨ, ਰੁੜਕੀ, ਲੇਹ ਅਤੇ ਲੱਦਾਖ ਦੇ ਕੋਵਿਡ ਨਮੂਨਿਆਂ ਦੀ ਵੀ ਪੀ. ਜੀ. ਆਈ. ਹੀ ਜਾਂਚ ਕਰ ਰਿਹਾ ਹੈ। ਪੀ. ਜੀ. ਆਈ. ਡਾਕਟਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਕੋਵਿਡ ਨਮੂਨਿਆਂ ਦਾ ਪਹਿਲਾਂ ਤੋਂ ਹੀ ਪੀ. ਜੀ. ਆਈ. ’ਤੇ ਭਾਰ ਹੈ ਅਤੇ ਹੁਣ ਲੇਹ-ਲੱਦਾਖ ਤੱਕ ਤੋਂ ਨਮੂਨੇ ਜਾਂਚ ਲਈ ਭੇਜੇ ਜਾ ਰਹੇ ਹਨ। 6-6 ਘੰਟੇ 'ਚ ਪੀ. ਜੀ. ਆਈ. ਇਕ ਨਮੂਨੇ ਦੀ ਰਿਪੋਰਟ ਦੇ ਰਿਹਾ ਹੈ। ਜੇਕਰ ਚੰਡੀਗੜ੍ਹ 'ਚ ਹੁਣ ਤੱਕ ਸਿਰਫ਼ 12,030 ਕੋਰੋਨਾ ਟੈਸਟ ਕੀਤੇ ਗਏ ਹਨ, ਉਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੈ। ਪ੍ਰਸ਼ਾਸਨ ਹੀ ਚੰਡੀਗੜ੍ਹ ਤੋਂ ਜ਼ਿਆਦਾ ਕੋਰੋਨਾ ਦੇ ਨਮੂਨੇ ਇਕੱਠੇ ਨਹੀਂ ਕਰ ਰਿਹਾ ਹੈ। ਪੀ. ਜੀ. ਆਈ. ਦਾ ਕੰਮ ਸਿਰਫ਼ ਟੈਸਟ ਕਰਨਾ ਹੈ, ਨਮੂਨੇ ਇਕੱਠਾ ਕਰ ਕੇ ਸੰਸਥਾਨ ਨੂੰ ਭੇਜਣ ਦਾ ਕੰਮ ਪ੍ਰਸ਼ਾਸਨ ਤੇ ਸਿਹਤ ਮਹਿਕਮੇ ਦਾ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਨਸ਼ਾ ਤਸਕਰਾਂ ਦਾ ਕਾਰਾ, ਪੁਲਸ 'ਤੇ ਕਾਰ ਚੜ੍ਹਾਉਣ ਲੱਗੇ ਪਰ...
ਇਕ ਦਿਨ 'ਚ ਕਰ ਸਕਦੇ ਹਨ ਤਿੰਨ ਹਜ਼ਾਰ ਟੈਸਟ
ਪੀ. ਜੀ. ਆਈ. ਮੈਡੀਕਲ ਮਾਈਕ੍ਰੋਬਾਇਓਲਾਜੀ ਮਹਿਕਮੇ ਦੇ ਐੱਚ. ਓ. ਡੀ. ਪ੍ਰੋ. ਅਰੁਣਾਲੋਕ ਚੱਕਰਵਰਤੀ ਦਾ ਕਹਿਣਾ ਹੈ ਕਿ ਜੇਕਰ ਮੰਤਰਾਲਾ ਚਾਹੁੰਦਾ ਹੈ ਕਿ ਪੀ. ਜੀ. ਆਈ. ਦਿਨ 'ਚ ਤਿੰਨ ਹਜ਼ਾਰ ਕੋਰੋਨਾ ਟੈਸਟ ਕਰੇ ਤਾਂ ਪੀ. ਜੀ. ਆਈ. ਆਪਣੀ ਟੈਸਟਿੰਗ ਸਮਰੱਥਾ ਵੀ ਵਧਾ ਦੇਵੇਗਾ। ਆਰ. ਟੀ. ਪੀ .ਸੀ. ਆਰ. ਤੋਂ ਇਲਾਵਾ ਜੀਨ ਐਕਸਪਰਟ ਮਸ਼ੀਨ ਨਾਲ ਵੀ ਟੈਸਟ ਕੀਤੇ ਜਾ ਰਹੇ ਹਨ। ਲੇਹ-ਲੱਦਾਖ, ਉਤਰਾਖੰਡ ਦੇ ਨਮੂਨੇ ਵੀ ਪੀ. ਜੀ. ਆਈ. ਲੈ ਰਿਹਾ ਹੈ। ਪੀ. ਜੀ. ਆਈ. ਸੂਬਿਆਂ ਦੇ ਘੱਟ ਟੈਸਟਾਂ ਲਈ ਉਦੋਂ ਜ਼ਿੰਮੇਵਾਰ ਹੋ ਸਕਦਾ ਹੈ, ਜੇਕਰ ਨਮੂਨੇ ਪੈਂਡਿੰਗ ਰੱਖੇ ਹੋਣ। ਇੱਥੇ ਇਕ ਵੀ ਨਮੂਨਾ ਪੈਂਡਿੰਗ ਨਹੀਂ ਹੈ।
ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦਲਿਤ ਨੂੰ ਬਣਾਇਆ ਬੰਧਕ, ਰੱਸੀਆਂ ਨਾਲ ਬੰਨ੍ਹੇ ਦੀ ਵੀਡੀਓ ਵਾਇਰਲ
NEXT STORY