ਜ਼ੀਰਾ(ਕੰਡਿਆਲ, ਗੁਰਮੇਲ)—ਇਲਾਕੇ 'ਚ ਚੱਲ ਰਹੀਆਂ ਜਾਇਜ਼ ਤੇ ਨਾਜਾਇਜ਼ ਰੇਤ ਦੀਆਂ ਖੱਡਾਂ ਤੋਂ ਰੇਤ ਮਾਫ਼ੀਆ ਸਿਰਫ਼ ਧੜੱਲੇ ਨਾਲ ਰੇਤ ਦੀ ਨਿਕਾਸੀ ਹੀ ਨਹੀਂ ਕਰ ਰਿਹਾ ਸਗੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਆਮ ਲੋਕਾਂ ਲਈ ਜੀਅ ਦਾ ਜੰਜਾਲ ਵੀ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਰੇਤ ਮਾਫ਼ੀਆ ਵੱਲੋਂ ਢੋਆ-ਢੁਆਈ ਲਈ ਵਰਤੇ ਜਾਂਦੇ ਟਿੱਪਰ ਅਤੇ ਟਰਾਲੇ ਇੰਨੇ ਓਵਰਲੋਡ ਹੁੰਦੇ ਹਨ ਕਿ ਸੜਕਾਂ-ਪੁਲੀਆਂ ਆਦਿ ਦਾ ਵੀ ਭਾਰੀ ਨੁਕਸਾਨ ਕਰਨ ਤੋਂ ਇਲਾਵਾ ਸ਼ਰੇਆਮ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਪਰ ਅਫਸੋਸ ਕਿ ਪੁਲਸ ਪ੍ਰਸ਼ਾਸਨ ਇਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਦਾ।
ਜ਼ਿਕਰਯੋਗ ਹੈ ਕਿ ਰੇਤ ਦੀਆਂ ਖੱਡਾਂ ਤੋਂ ਇਕੋ ਵਾਰ 8-10 ਵਾਹਨ ਬਾਹਰ ਕੱਢੇ ਜਾਂਦੇ ਹਨ, ਜੋ ਅੱਗੇ-ਪਿੱਛੇ ਹੀ ਸੜਕਾਂ 'ਤੇ ਆਉਂਦੇ ਹਨ ਤੇ ਕਿਸੇ ਨੂੰ ਰਸਤਾ ਵੀ ਨਹੀਂ ਦਿੰਦੇ, ਗੱਲ ਸਿਰਫ਼ ਇਥੇ ਹੀ ਖਤਮ ਨਹੀਂ ਹੋ ਜਾਂਦੀ ਸਗੋਂ ਕਈ-ਕਈ ਕਿਲੋਮੀਟਰ ਟਰੈਕਟਰ ਅੱਗੋਂ ਚੁੱਕੇ ਜਾਂਦੇ ਹਨ, ਜਿਸ ਕਰਕੇ ਲੋਕ ਇਨ੍ਹਾਂ ਕੋਲੋਂ ਲੰਘਣਾ ਵੀ ਜਾਨ ਜੋਖ਼ਿਮ 'ਚ ਪਾਉਣਾ ਸਮਝਦੇ ਹਨ। ਸੱਚ ਤਾਂ ਇਹ ਹੈ ਕਿ ਰੇਤ ਮਾਫ਼ੀਆ ਵੱਲੋਂ ਵਰਤੇ ਜਾਂਦੇ ਟਰੈਕਟਰ–ਟਰਾਲੀਆਂ ਅਣਜਾਣ ਹੱਥਾਂ ਵਿਚ ਹੋਣ ਕਾਰਨ ਆਮ ਲੋਕਾਂ ਨੂੰ ਹਰ ਵੇਲੇ ਕੋਈ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ ਪਰ ਅਫਸੋਸ ਕਿ ਪੁਲਸ ਨੇ ਇਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਚੈੱਕ ਕਰਨ ਦੀ ਖੇਚਲ ਨਹੀਂ ਕੀਤੀ।
ਕੀ ਕਹਿਣਾ ਹੈ ਟ੍ਰੈਫਿਕ ਇੰਚਾਰਜ ਬਲੌਰ ਸਿੰਘ ਦਾ
ਇਸ ਸੰਬੰਧੀ ਜਦੋਂ ਟ੍ਰੈਫਿਕ ਇੰਚਾਰਜ ਬਲੌਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਓਵਰਲੋਡ ਟਰੈਕਟਰ-ਟਰਾਲੀ ਚਾਲਕਾਂ ਦੇ ਚਲਾਨ ਕੱਟਣ ਤੋਂ ਇਲਾਵਾ ਬਿਨਾਂ ਕਾਗਜ਼ਾਂ ਤੋਂ ਅਨੇਕਾਂ ਵਾਹਨ ਬੰਦ ਵੀ ਕੀਤੇ ਗਏ ਹਨ।
ਲਟਕਦੀਆਂ ਤਾਰਾਂ ਦੇ ਨੰਗੇ ਜੋੜਾਂ ਕਾਰਨ ਲੋਕਾਂ 'ਚ ਡਰ ਦਾ ਮਾਹੌਲ
NEXT STORY