ਫਿਰੋਜ਼ਪੁਰ(ਕੁਮਾਰ)—ਫਿਰੋਜ਼ਪੁਰ ਸ਼ਹਿਰ ਦੇ ਚੌਕ ਆਰੀਆ ਸਮਾਜ ਵਿਚ ਸਥਿਤ 'ਚੋਪੜਾ ਬ੍ਰਦਰਜ਼' ਦੁਕਾਨ ਵਿਚ 5 ਲੱਖ ਤੋਂ ਜ਼ਿਆਦਾ ਚੋਰੀ ਹੋਏ ਕੈਸ਼ ਦਾ 8 ਦਿਨ ਬੀਤ ਜਾਣ 'ਤੇ ਵੀ ਕੋਈ ਸੁਰਾਗ ਨਹੀਂ ਲੱਗਾ। ਬੀੜੀ-ਸਿਗਰਟ ਦੀ ਹੋਲਸੇਲ ਦੀ ਇਸ ਦੁਕਾਨ 'ਚੋਂ 27 ਨਵੰਬਰ ਨੂੰ ਚੋਰ ਸਵਾ ਲੱਖ ਦੇ 10-10 ਰੁਪਏ ਦੇ ਸਿੱਕੇ ਅਤੇ 4 ਲੱਖ ਰੁਪਏ ਕੈਸ਼ ਚੋਰੀ ਕਰ ਕੇ ਲੈ ਗਏ ਸਨ। ਪੀੜਤ ਪਰਿਵਾਰ ਚੋਰਾਂ ਨੂੰ ਜਲਦ ਫੜਨ ਅਤੇ ਚੋਰੀ ਹੋਏ ਲੱਖਾਂ ਰੁਪਏ ਬਰਾਮਦ ਕਰਵਾਉਣ ਦੀ ਮੰਗ ਨੂੰ ਲੈ ਕੇ ਐੱਸ. ਐੱਸ. ਪੀ. ਭੁਪਿੰਦਰ ਸਿੰਘ ਸਿੱਧੂ ਨੂੰ ਮਿਲਿਆ। ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਚੋਰ ਜਲਦ ਫੜੇ ਜਾਣਗੇ। ਡੂੰਘੇ ਸਦਮੇ ਵਿਚ ਡੁੱਬੇ ਪੀੜਤ ਪਰਿਵਾਰ ਨੇ ਦੱਸਿਆ ਕਿ ਜਿਵੇਂ-ਜਿਵੇਂ ਸਮਾਂ ਗੁਜ਼ਰ ਰਿਹਾ ਹੈ, ਉਨ੍ਹਾਂ ਦੀਆਂ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਮੰਗ ਕਰਦਿਆਂ ਕਿਹਾ ਕਿ ਪੁਲਸ ਚੋਰਾਂ ਨੂੰ ਜਲਦ ਤੋਂ ਜਲਦ ਫੜੇ।
ਸਰਕਾਰੀ ਪੱਧਰ 'ਤੇ ਏਡਜ਼ ਦਿਵਸ ਰਿਹਾ ਪੂਰੀ ਤਰ੍ਹਾਂ 'ਫਿੱਕਾ'
NEXT STORY