ਬੰਗਾ, (ਚਮਨ ਲਾਲ/ਰਾਕੇਸ਼)- ਅੱਜ ਦੇਰ ਸ਼ਾਮ ਬੰਗਾ ਦੇ ਮੁਹੱਲਾ ਚਬੂਤਰਾ ’ਚ ਕੇਬਲ ਦੀ ਤਾਰ ਤੋਂ 4-5 ਵਿਅਕਤੀਅਾਂ ਨੂੰ ਕਰੰਟ ਲੱਗਣ ਨਾਲ ਇਕ 60 ਸਾਲਾ ਬੁਜ਼ਰਗ ਦੀ ਮੌਤ ਹੋ ਗਈ।
ਜਾਣਕਾਰੀ ਦਿੰਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਉਨ੍ਹਾਂ ਦੇ ਪਿਤਾ ਰਾਮਪਾਲ ਪੁੱਤਰ ਸਤਪਾਲ (60) ਵਾਸੀ ਮੁਹੱਲਾ ਚਬੂਤਰਾ ਗੈਸੀ ਚੁੱਲ੍ਹੇ, ਕੂਕਰ ਆਦਿ ਨੂੰ ਠੀਕ ਕਰਨ ਦਾ ਕੰਮ ਕਰਦੇ ਹਨ। ਅੱਜ ਜਿਵੇਂ ਹੀ ਉਹ ਆਪਣੇ ਕੰਮ ਤੋਂ ਵਾਪਸ ਆਏ ਤਾਂ ਘਰ ’ਚ ਲੱਗੀ ਜਦੋਂ ਕੇਬਲ ਦੀ ਤਾਰ ਨੂੰ ਠੀਕ ਕਰਨ ਲੱਗੇ ਤਾਂ ਉਸ ’ਚ ਆਏ ਕਰੰਟ ਨਾਲ ਉਨ੍ਹਾਂ ਨੂੰ ਜ਼ੋਰਦਾਰ ਝਟਕਾ ਲੱਗਾ ਤੇ ਮੌਕੇ ’ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਹੀ ਉਸੇ ਇਲਾਕੇ ’ਚ ਇਕ ਘਰ ’ਚ ਕੰਮ ਕਰਨ ਆਈ ਮਹਿਲਾ ਨੂੰ ਵੀ ਉਸ ਵੇਲੇ ਕਰੰਟ ਪਿਆ, ਜਦੋਂ ਉਹ ਘਰ ਦੀ ਛੱਤ ਦੇ ਨਾਲ ਬਣੇ ਬਨੇਰੇ ’ਤੇ ਲੋਹੇ ਦੇ ਜੰਗਲੇ ਦੀ ਸਫਾਈ ਕਰ ਰਹੀ ਸੀ। ਉਸ ਨੇ ਇਸ ਦੀ ਜਾਣਕਾਰੀ ਘਰ ਦੀ ਮਾਲਕਣ ਸੰਧਿਆ ਨੂੰ ਦਿੱਤੀ। ਜਦੋਂ ਸੰਧਿਆ ਰਾਣੀ ਨੇ ਵੀ ਉਕਤ ਜੰਗਲੇ ਨੂੰ ਹੱਥ ਲਾਇਆ ਤਾਂ ਉਸਨੂੰ ਵੀ ਕਰੰਟ ਦਾ ਜ਼ੋਰਦਾਰ ਝਟਕਾ ਲੱਗਾ ਤੇ ਉਸ ਨੇ ਇਸ ਦੀ ਜਾਣਕਾਰੀ ਤੁਰੰਤ ਆਪਣੇ ਪਤੀ ਰਤਨ ਲਾਲ ਨੂੰ ਦਿੱਤੀ। ਜਦੋਂ ਉਸਦੇ ਰਤਨ ਲਾਲ ਨੇ ਮਕੈਨਿਕ ਨੂੰ ਬੁਲਾ ਕੇ ਇਸ ਦੀ ਜਾਂਚ ਕਰਵਾਈ ਤਾਂ ਉਨ੍ਹਾਂ ਨੂੰ ਵੀ ਕਰੰਟ ਦਾ ਝਟਕਾ ਲੱਗਾ। ਫਿਰ ਜਦੋਂ ਧਿਆਨ ਨਾਲ ਦੇਖਿਆ ਤਾਂ ਪਤਾ ਲੱਗਾ ਕਿ ਉਕਤ ਕਰੰਟ ਜੰਗਲੇ ਦੇ ਨਾਲ ਬੰਨੀ ਕੇਬਲ ਦੀ ਤਾਰ ਤੋਂ ਆ ਰਿਹਾ ਸੀ, ਜਿਸ ਦੀ ਜਾਣਕਾਰੀ ਉਨ੍ਹਾਂ ਤੁਰੰਤ ਕੇਬਲ ਏਜੰਸੀ ਨੂੰ ਦਿੱਤੀ ਤਾਂ ਉਨ੍ਹਾਂ ਤੁਰੰਤ ਸਪਲਾਈ ਨੂੰ ਬੰਦ ਕਰ ਦਿੱਤਾ।
ਇਲਾਕਾ ਵਾਸੀਅਾਂ ਨੇ ਜਤਾਇਆ ਰੋਸ : ਉਧਰ, ਇਲਾਕਾ ਵਾਸੀਆਂ ਨੇ ਆਪਣਾ ਰੋਸ ਜ਼ਾਹਰ ਕਰਦੇ ਕਿਹਾ ਕਿ ਸਥਾਨਕ ਮੁਹੱਲੇ ’ਚ ਕਈ ਥਾਈਂ ਅੱਜ ਵੀ ਕੇਬਲ ਦੇ ਨਾਲ-ਨਾਲ ਬਿਜਲੀ ਦੀਅਾਂ ਤਾਰਾਂ ਦੇ ਜੋਡ਼ ਸ਼ਰੇਆਮ ਨੰਗੇ ਹਨ ਤੇ ਕਈ ਥਾਵਾਂ ’ਤੇ ਇੰਨੀਅਾਂ ਤਾਰਾਂ ਹਨ ਕਿ ਇਹ ਵੀ ਪਤਾ ਲਾਉਣਾ ਅੌਖਾ ਹੋ ਜਾਂਦਾ ਹੈ ਕਿ ਕਿਹਡ਼ੀ ਤਾਰ ਕਿਸ ਮਹਿਕਮੇ ਦੀ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਤਾਰਾਂ ਦੇ ਜੋਡ਼ਾਂ ਨੂੰ ਤੁਰੰਤ ਖਤਮ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ।
ਜ਼ਿਲੇ ’ਚ ਵਧ ਰਿਹਾ ਨਸ਼ਿਅਾਂ ਦਾ ਰੁਝਾਨ ਚਿੰਤਾ ਦਾ ਵਿਸ਼ਾ
NEXT STORY