ਅੰਮ੍ਰਿਤਸਰ — 18 ਸਾਲਾਂ ਸਰਬਜੋਤ ਸਿੰਘ ਪ੍ਰਿੰਸ ਜਿਹੜਾ ਕਿ ਗਤਕੇ ਦਾ ਖਿਡਾਰੀ ਸੀ, ਦੀ ਮੌਤ ਇਕ ਸਮਾਗਮ 'ਚ ਕਰਤੱਬ ਦਿਖਾਉਂਦੇ ਹੋਏ ਹੋ ਗਈ। ਪ੍ਰਿੰਸ ਖਾਲਸਾ ਕਾਲਜ 'ਚ ਬੀ-ਕਾਮ ਦਾ ਵਿਦਿਆਰਥੀ ਸੀ ਅਤੇ ਜੈਤੇਗਾਂ ਅਖਾੜਾ ਗੁਰਦੁਆਰਾ ਪਿਪਲੀ ਸਾਹਿਬ ਦੇ ਜ਼ਰੀਏ ਹੈਦਰਾਬਾਦ 'ਚ ਗੁਰੂ ਪੂਰਬ ਦੇ ਸਮਾਗਮ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਗਿਆ ਸੀ। ਇਸ ਦੌਰਾਨ ਅੱਗ ਦੇ ਗੋਲੇ 'ਚੋਂ ਨਿਕਲਦੇ ਸਮੇਂ ਉਹ ਝੁਲਸ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ, ਜਿੱਥੇ ਉਸ ਦੀ 6 ਦਿਨ ਬਾਅਦ 7 ਨਵੰਬਰ ਨੂੰ ਮੌਤ ਹੋ ਗਈ। ਉਸ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ 'ਚ ਸੋਕ ਦੀ ਲਹਿਰ ਹੈ। ਅੰਮ੍ਰਿਤਸਰ
ਬਠਿੰਡਾ ਵਿਜੀਲੈਂਸ ਪੁਲਸ ਵਲੋਂ ਸੀ. ਐਗਜ਼ੀਕਿਊਟਿਵ ਅਧਿਕਾਰੀ ਰਿਸ਼ਵਤ ਲੈਂਦਾ ਰੰਗੇ ਹਥੀਂ ਕਾਬੂ
NEXT STORY