ਪਟਿਆਲਾ : ਡੇਂਗੂ ਦਾ ਸੀਜ਼ਨ ਭਾਵੇਂ ਅਖੀਰਲੇ ਦੌਰ 'ਚ ਹੈ ਪਰ ਅਜੇ ਵੀ ਡੇਂਗੂ ਦੇ ਦਰਜਨਾਂ ਮਰੀਜ਼ ਸਾਹਮਣੇ ਆ ਰਹੇ ਹਨ। ਦੂਜੇ ਪਾਸੇ ਸਿਹਤ ਵਿਭਾਗ ਦੇ ਅਨੇਕਾਂ ਯਤਨਾਂ ਦੇ ਬਾਵਜੂਦ ਪਟਿਆਲਾ 'ਚ ਅਜੇ ਵੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਪੰਜਾਬ ਭਰ 'ਚੋਂ ਸਭ ਤੋਂ ਵੱਧ ਹੈ। ਭਾਵੇਂ ਸਿਹਤ ਵਿਭਾਗ ਨੇ ਖੜ੍ਹੇ ਪਾਣੀ 'ਤੇ ਬਣੇ ਲਾਰਵੇ ਨੂੰ ਲੈ ਕੇ ਹੁਣ ਤੱਕ ਜ਼ਿਲਾ ਭਰ 'ਚ ਸਵਾ ਛੇ ਸੌ ਦੇ ਕਰੀਬ ਚਲਾਨ ਕੀਤੇ ਹਨ ਪਰ ਸਫਾਈ ਦੀ ਘਾਟ ਨੂੰ ਲੈ ਕੇ ਸਰਕਾਰੀ ਰਾਜਿੰਦਰ ਹਸਪਤਾਲ ਖਿਲਾਫ ਕੋਈ ਕਾਰਵਾਈ ਕਰਨ ਤੋਂ ਸਿਹਤ ਵਿਭਾਗ ਕੰਨੀ ਕਤਰਾਉਂਦਾ ਰਿਹਾ ਹੈ।
ਡੇਂਗੂ ਕਾਰਨ ਰਾਜਿੰਦਰਾ ਹਸਪਤਾਲ ਦੀ ਇੱਕ ਮਹਿਲਾ ਮੁਲਾਜ਼ਮ ਜਾਨ ਵੀ ਗੁਆ ਚੁੱਕੀ ਹੈ ਤੇ ਹੁਣ ਵੀ ਇਸ ਹਸਪਤਾਲ ਦੇ ਕਈ ਡਾਕਟਰ ਤੇ ਮੁਲਾਜ਼ਮ ਡੇਂਗੂ ਦੇ ਘੇਰੇ 'ਚ ਹਨ। ਇਸ ਸਾਲ ਸਿਹਤ ਵਿਭਾਗ ਨੇ ਡੇਂਗੂ ਨਾਲ ਜ਼ਬਰਦਸਤ ਲੜਾਈ ਲੜੀ ਹੈ। ਸਿਵਲ ਸਰਜਨ ਦਫਤਰ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਛੁੱਟੀਆਂ ਤੱਕ ਬੰਦ ਰਹੀਆਂ ਹਨ ਪਰ ਇਸ ਦੇ ਬਾਵਜੂਦ ਡੇਂਗੂ ਦੇ ਮਰੀਜ਼ ਅੱਜ ਵੀ ਪਟਿਆਲਾ 'ਚ ਪੰਜਾਬ 'ਚੋਂ ਸਭ ਤੋਂ ਵੱਧ 1784 ਹਨ, ਜਦੋਂ ਕਿ ਪੰਜਾਬ ਦੇ ਮਰੀਜ਼ਾਂ ਦੀ ਗਿਣਤੀ 4474 ਹੈ। ਪਟਿਆਲਾ 'ਚ ਡੇਂਗੂ ਕਾਰਨ ਤਿੰਨ ਮਰੀਜਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਮਰੀਜ਼ਾਂ 'ਚੋਂ ਇਕ ਔਰਤ ਤਾਂ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਹੀ ਮੁਲਾਜ਼ਮ ਸੀ।
ਅਜੇ ਕੁਝ ਦਿਨ ਪਹਿਲਾਂ ਹੀ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਬੀ. ਐੱਸ. ਬਰਾੜ ਦੇ ਹੋਏ ਤਬਾਦਲੇ ਪਿੱਛੇ ਭਾਵੇਂ ਹੋਰ ਕਾਰਨ ਵੀ ਹੋਣਗੇ, ਪਰ ਸਫਾਈ ਦੀ ਘਾਟ ਦਾ ਮੁੱਦਾ ਵੀ ਉੱਭਰਿਆ ਰਿਹਾ ਪਰ ਨਵੇਂ ਮੈਡੀਕਲ ਸੁਪਰਡੈਂਟ ਡਾ. ਰਾਜਨ ਸਿੰਗਲਾ ਦੇ ਅਹੁਦਾ ਸੰਭਾਲਣ ਤੋਂ ਕਈ ਦਿਨਾਂ ਬਾਅਦ ਵੀ ਅੱਜ ਇੱਥੇ ਮੁਕੰਮਲ ਸਫਾਈ ਯਕੀਨੀ ਨਹੀਂ ਬਣ ਸਕੀ।
ਸੁਪਰੀਮ ਕੋਰਟ ਨੇ ਵੱਧ ਆਵਾਜ਼, ਧੂੰਆਂ ਤੇ ਚਮਕਦਾਰ ਪਟਾਕਿਆਂ 'ਤੇ ਲਾਈ ਪੂਰਨ ਪਾਬੰਦੀ
NEXT STORY