ਮਾਨਸਾ (ਕੁਲਜੀਤ ਸਿੰਘ ਸਿੱਧੂ) — ਸਾਧਵੀ ਬਲਾਤਕਾਰ ਮਾਮਲੇ 'ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਸਲਾਖਾਂ ਪਿੱਛੇ ਜਾਣ ਤੋਂ ਬਾਅਦ ਉਸ 'ਤੇ ਕਈ ਗੰਭੀਰ ਦੋਸ਼ ਲੱਗਣ ਲੱਗੇ ਹਨ। ਉਨ੍ਹਾਂ 'ਤੇ ਲੱਗ ਰਹੇ ਦੋਸ਼ਾਂ 'ਚ ਡੇਰੇ 'ਚ ਰਾਮ ਰਹੀਮ ਦੇ ਰਾਜ਼ ਜਾਨਣ ਵਾਲਿਆਂ ਦਾ ਕਤਲ ਕਰਕੇ ਉਕਤ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਡੇਰੇ 'ਚ ਹੀ ਦਬਾਉਣਾ ਤੇ ਵਾਤਾਰਨ ਬਚਾਉਣ ਦੀ ਮੁਹਿੰਮ ਤਹਿਤ ਰੁੱਖ ਲਗਾਉਣ ਦੀ ਗੱਲ ਸਾਹਮਣੇ ਆ ਰਹੀ ਹੈ, ਉਥੇ ਹੀ ਮਾਨਸਾ ਜ਼ਿਲੇ ਦੇ ਪਿੰਡ ਕੁਲਰੀਆਂ ਤੋਂ ਆਪਣੇ ਰਿਸ਼ਤੇਦਾਰ ਦੇ ਨਾਲ ਡੇਰੇ 'ਚ ਗਿਆ ਸਤਪਾਲ ਨਾਮਕ ਨੌਜਵਾਨ ਕਈ ਸਾਲ ਬੀਤ ਜਾਣ ਬਾਅਦ ਵੀ ਵਾਪਸ ਨਹੀਂ ਆਇਆ, ਉਥੇ ਹੀ ਨੌਜਵਾਨ ਦੀ ਮਾਂ ਨੇ ਦੋਸ਼ ਲਗਾਇਆ ਕਿ ਕੁਝ ਦਿਨ ਡੇਰੇ 'ਚ ਰਹਿਣ ਤੋਂ ਬਾਅਦ ਉਸ ਦੇ ਪੁੱਤਰ ਦਾ ਕੁਝ ਵੀ ਪਤਾ ਨਹੀਂ ਚਲ ਰਿਹਾ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਾਨਸਾ ਜ਼ਿਲੇ ਦੇ ਪਿਡੰ ਕੁਲਰੀਆਂ ਦੇ ਰਵਿਦਾਸੀਆ ਸਿੱਖ ਪਰਿਵਾਰ ਨਾਲ ਸੰਬਧਿਤ 32 ਸਾਲਾ ਦਿਹਾੜੀਦਾਰ ਮਜ਼ਦੂਰ ਸਤਪਾਲ ਨੂੰ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਕਾਰਨ ਸਾਲ 2013 'ਚ ਉਸ ਦੀ ਸ਼ਰਾਬ ਛੁਡਵਾਉਣ ਲਈ ਉਸ ਦੇ ਰਿਸ਼ਤੇਦਾਰ ਡੇਰਾ ਸੱਚਾ ਸੌਦਾ ਸਿਰਸਾ 'ਚ ਲੈ ਕੇ ਗਏ ਪਰ 6 ਦਿਨ ਬਾਅਦ ਉਸ ਦਾ ਅੱਜ ਤਕ ਕੋਈ ਵੀ ਪਤਾ ਨਹੀਂ ਚਲ ਪਾਇਆ ਹੈ। ਸਤਪਾਲ ਦੀ ਮਾਤਾ ਬਲਦੇਵ ਕੌਰ ਨੇ ਦੱਸਿਆ ਕਿ ਡੇਰਾ ਸਿਰਸਾ 'ਚ ਉਸ ਦੇ ਪੁੱਤਰ ਨੂੰ 18 ਨੰਬਰ ਮੋਟਰ 'ਤੇ ਸੇਵਾ ਦਿੱਤੀ ਗਈ ਸੀ ਪਰ 6 ਦਿਨ ਦੀ ਸੇਵਾ ਤੋਂ ਬਾਅਦ ਉਸ ਦਾ ਅੱਜ ਤਕ ਕੁਝ ਪਤਾ ਨਹੀਂ ਲੱਗਾ, ਜਿਸ ਤੋਂ ਬਾਅਦ ਉਸ ਦੇ ਗੁੰਮ ਹੋਣ ਦੀ ਸੂਚਨਾ ਸਿਰਸਾ ਪੁਲਸ ਤੇ ਪਿੰਡ ਕੁਲਰੀਆਂ ਦੀ ਪੁਲਸ ਚੌਕੀ 'ਚ ਵੀ ਦਿੱਤੀ ਗਈ ਸੀ। ਬਲਦੇਵ ਕੌਰ ਦੇ ਮੁਤਾਬਕ ਉਸ ਦਾ ਪੁੱਤਰ ਦੋ ਵਾਰ ਪਹਿਲਾਂ ਵੀ ਡੇਰੇ 'ਚ ਗਿਆ ਸੀ ਪਰ ਵਾਪਸ ਪਰਤ ਆਇਆ ਸੀ ਪਰ ਇਸ ਵਾਰ ਜਾਣ ਤੋਂ ਬਾਅਦ ਵਾਪਸ ਨਹੀਂ ਆਇਆ। ਉਨ੍ਹਾਂ ਇਹ ਵੀ ੱਦੱਸਿਆ ਕਿ ਉਹ ਤਿੰਨ ਮਹੀਨੇ ਤਕ ਡੇਰੇ ਦੇ ਚੱਕਰ ਕੱਟਦੇ ਰਹੇ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ।
ਸਤਪਾਲ ਦੀ ਮਾਂ ਬਲਦੇਵ ਕੌਰ ਨੇ ਕਿਹਾ ਕਿ ਪੁੱਤਰ ਦੇ ਗੁੰਮ ਹੋ ਜਾਣ ਤੋਂ ਬਾਅਦ ਲੋਕਾਂ ਨੇ ਉਸ ਨੂੰ ਡੇਰੇ 'ਚ ਜਾ ਕੇ ਪ੍ਰਸਾਦ ਗ੍ਰਹਿਣ ਕਰਨ ਤੇ ਬਾਬਾ ਤੋਂ ਵਚਨ ਕਰਵਾਉਣ ਦੀ ਸਲਾਹ ਦਿੱਤੀ ਸੀ ਪਰ ਬਲਦੇਵ ਕੌਰ ਨੇ ਦੱਸਿਆ ਕਿ ਉਹ ਡੇਰੇ 'ਚ ਨਹੀਂ ਗਏ ਕਿਉਂਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਨਹੀਂ ਮਿਲਿਆ ਸੀ।
ਘਰ 'ਚ ਕਮਾਉਣ ਵਾਲਾ ਇੱਕਲਾ ਸਤਪਾਲ ਹੀ ਸੀ ਤੇ ਉਸ ਦੇ ਗੁੰਮ ਹੋ ਜਾਣ ਤੋਂ ਬਾਅਦ ਸਤਪਾਲ ਦੀ ਮਾਂ ਤੇ ਪਤਨੀ ਲੋਕਾਂ ਦੇ ਘਰਾਂ 'ਚ ਦਿਹਾੜੀ ਕਰ ਕੇ ਘਰ ਦਾ ਖਰਚ ਚਲਾ ਰਹੀਆਂ ਹਨ। ਉਸ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨੇ ਮਦਦ ਨਹੀਂ ਕੀਤੀ ਸਗੋਂ ਕੁਝ ਡੇਰਾ ਪ੍ਰੇਮੀਆਂ ਨੇ ਡੇਰੇ 'ਚ ਆ ਕੇ ਖਰਚਾ ਲੈ ਜਾਣ ਲਈ ਕਿਹਾ ਪਰ ਉਹ ਨਹੀਂ ਗਏ।
ਸੰਵਿਧਾਨ 'ਚ ਬਦਲਾਅ ਸਬੰਧੀ ਆ ਰਹੇ ਬਿਆਨਾਂ ਵਿਰੁੱਧ ਬੀ. ਆਰ. ਪੀ. ਨੇ ਦਿੱਤਾ ਏ. ਡੀ. ਸੀ. ਨੂੰ ਮੰਗ-ਪੱਤਰ
NEXT STORY