ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੀ ਅਗਵਾਈ 'ਚ ਪਿੰਡ ਠੱਠਗੜ ਵਿਖੇ ਲੋੜਵੰਦ 80 ਫੀਸਦੀ ਪਰਿਵਾਰਾਂ ਦੇ ਘਰਾਂ 'ਚ ਪਖਾਨੇ ਬਣਾਉਣ ਦਾ ਕੰਮ ਮੁਕੰਮਲ ਕਰਾ ਦਿੱਤਾ ਗਿਆ ਹੈ ਤੇ ਬਾਕੀ ਰਹਿੰਦੇ ਲਾਭਪਾਤਰੀਆਂ ਦੇ ਘਰਾਂ 'ਚ ਵੀ ਬਹੁਤ ਜਲਦੀ ਪਾਖਾਨੇ ਬਣਵਾ ਦਿੱਤੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਸਰਪੰਚ ਮੁਨੀਸ਼ ਕੁਮਾਰ ਮੋਨੂੰ ਚੀਮਾ ਅਤੇ ਨੌਜਵਾਨ ਆਗੂ ਰਾਣਾ ਸੰਧੂ ਠੱਠਗੜ ਨੇ ਦੱਸਿਆ ਕਿ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਤੇ ਸਰਪੰਚ ਸੋਨੂੰ ਚੀਮਾ ਦੀ ਅਗਵਾਈ 'ਚ ਪਿੰਡ ਠੱਠਗੜ 'ਚ ਸਰਵ ਪੱਖੀ ਵਿਕਾਸ ਕਰਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰੇਕ ਲੋੜਵੰਦ ਨੂੰ ਪੈਨਸ਼ਨ ਸਕੀਮ ਦਾ ਲਾਭ ਪ੍ਰਾਪਤ ਹੋ ਰਿਹਾ ਹੈ, ਆਟਾ ਦਾਲ ਸਕੀਮ ਤਹਿਤ ਰਹਿੰਦੇ ਲਾਭਪਾਤੀਆਂ ਨੂੰ ਸਕੀਮ ਨਾਲ ਜੋੜ ਕੇ ਲਾਭ ਪੁੱਜਦਾ ਕੀਤਾ ਜਾ ਰਿਹਾ ਹੈ। ਸ਼ਗਨ ਸਕੀਮ ਤਹਿਤ ਹਰ ਲੋੜਵੰਦ ਪਰਿਵਾਰ ਨੂੰ ਉਨ੍ਹਾਂ ਦੀਆਂ ਧੀਆਂ ਦੇ ਵਿਆਹਾਂ ਮੌਕੇ ਸ਼ਗਨ ਦੀ ਰਾਸ਼ੀ ਪੁੱਜਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸੰਧੂ ਨੇ ਦੱਸਿਆ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਉਨ੍ਹਾਂ ਦੀ ਅਗਵਾਈ 'ਚ ਫੁਲਵਿੰਦਰ ਸਿੰਘ ਯਾਦਗਰੀ ਸਪੋਰਟਸ ਕੱਪ ਹਰ ਸਾਲ ਵੱਡਾ ਖੇਡ ਮੇਲਾ ਪਿੰਡ 'ਚ ਕਰਵਾਇਆ ਜਾਂਦਾ ਹੈ। ਰਾਣਾ ਸੰਧੂ ਨੇ ਦੱਸਿਆ ਕਿ ਕਾਂਗਰਸ ਸਰਕਾਰ ਲੋਕ ਹਿਤੈਸ਼ੀ ਸਰਕਾਰ ਹੈ ਤੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੀ ਅਗਵਾਈ 'ਚ ਵਿਧਾਨ ਸਭਾ ਹਲਕਾ ਤਰਨਤਾਰਨ ਤਰੱਕੀ, ਵਿਕਾਸ ਤੇ ਉਨਤੀ ਦੀਆਂ ਲੀਹਾਂ 'ਤੇ ਅੱਗੇ ਵੱਧ ਰਿਹਾ ਹੈ। ਇਸ ਮੌਕੇ ਸਤਨਾਮ ਸਿੰਘ ਪਿੰਟੂ, ਦਲਜੀਤ ਸਿੰਘ ਢਿੱਲੋਂ, ਵਿਰਸਾ ਸਿੰਘ, ਦਿਲਬਾਗ ਸਿੰਘ ਪੰਚ, ਬਾਜ ਸਿੰਘ, ਦਿਲਾਵਰ ਸਿੰਘ, ਬਾਊ ਠੱਠਗੜ, ਦਰਸ਼ਨ ਸਿੰਘ ਮੈਂਬਰ ਪੰਚਾਇਤ, ਸਤਨਾਮ ਸਿੰਘ, ਪਰਵਿੰਦਰ ਸਿੰਘ ਭਾਊ, ਮੋਟੀਵੇਟਰ ਮਨਜੀਤ ਸਿੰਘ ਠੱਠਾ, ਜੇ. ਈ. ਬਲਜਿੰਦਰ ਸਿੰਘ ਆਦਿ ਮੌਜ਼ੂਦ ਸਨ।
ਸਿਹਤ ਮੰਤਰੀ ਨੇ ਕੀਤੇ ਹੱਥ ਖੜ੍ਹੇ, ਨਹੀਂ ਹੋਵੇਗੀ ਠੀਕ ਸੀ. ਟੀ. ਸਕੈਨ ਮਸ਼ੀਨ
NEXT STORY